

ਸੂਰ ਨੇ ਇਹ ਗੱਲ ਸੁਣ ਲਈ, ਤੇ ਜਦੋਂ ਰਾਤ ਪਈ ਤਾਂ ਉਹ ਭੱਜਕੇ ਜੰਗਲ ਵਿਚ ਜਾ ਵੜਿਆ।
ਬੁਢੇ ਨੇ ਏਧਰ ਓਧਰ ਹੇਠਾਂ ਉਤੇ ਸਭ ਥਾਂ ਲਭਾ ਪਰ ਸੁਰ ਕਿਤੇ ਨਾ ਦਿਸਿਆ।
"ਸਾਨੂੰ ਭੇਡੂ ਈ ਮਾਰਨਾ ਪੈਣੈ, " ਉਹਨੇ ਆਖਿਆ।
"ਤੇਰੀ ਖੁਸ਼ੀ, ਮਾਰ ਸੁਟ, " ਉਹਦੀ ਵਹੁਟੀ ਨੇ ਕਿਹਾ।
ਭੇਡੂ ਨੇ ਇਹ ਗੱਲ ਸੁਣ ਲਈ ਤੇ ਹੰਸ ਨੂੰ ਆਖਿਆ:
''ਚਲ ਆਪਾਂ ਭਜਕੇ ਜੰਗਲ ਵਿਚ ਜਾ ਵੜੀਏ, ਨਹੀਂ ਤਾਂ ਉਹਨਾਂ ਸਾਨੂੰ ਦੋਵਾਂ ਨੂੰ ਮਾਰ ਦੇਣੈ।"
ਸੋ ਭੇਡੂ ਤੇ ਹੰਸ ਭਜਕੇ ਜੰਗਲ ਵਿਚ ਜਾ ਵੜੇ।
ਬੁਢਾ ਵਾੜੇ ਵਿਚ ਆਇਆ, ਤੇ ਵੇਖਿਆ: ਭੇਕੂ ਤੇ ਹੰਸ ਦੋਵੇਂ ਗਾਇਬ। ਉਹਨੇ ਏਧਰ ਓਧਰ ਹੇਠਾਂ ਉਤੇ ਸਭ ਥਾਂ ਲਭਿਆ ਪਰ ਉਹ ਕਿਤੇ ਨਾ ਦਿਸੇ।
"ਖੈਰ, ਕੋਈ ਗੱਲ ਨਹੀਂ! ਸਾਰੇ ਜਨੌਰ ਭਜ ਗਏ ਨੇ, ਸਿਰਫ ਬਲਦ ਰਹਿ ਗਿਐ। ਲਗਦੈ ਹੁਣ ਸਾਨੂੰ ਬੌਲਦ ਹੀ ਮਾਰਨਾ ਪਉ।"
"ਠੀਕ ਏ, ਮਾਰ ਸੁਟ," ਬੁੱਢੀ ਨੇ ਆਖਿਆ।
ਬੋਲਦ ਨੇ ਇਹ ਗੱਲ ਸੁਣ ਲਈ ਤੇ ਉਹ ਭਜਕੇ ਜੰਗਲ ਵਿਚ ਜਾ ਵੜਿਆ।
ਗਰਮੀਆਂ ਦੇ ਮੌਸਮ ਵਿਚ ਜੰਗਲ ਵਿਚ ਸੁਹਾਵਣਾ ਸਮਾਂ ਹੁੰਦਾ ਹੈ ਤੇ ਭਗੌੜਿਆਂ ਦਾ ਉਥੇ ਵਾਹਵਾ ਜੀਅ ਲਗ ਗਿਆ। ਪਰ ਹੁਨਾਲ ਬੀਤਿਆ ਤੇ ਸਿਆਲ ਆਇਆ।
ਬੌਲਦ ਭੇਡੂ ਕੋਲ ਗਿਆ ਤੇ ਆਖਣ ਲਗਾ:
"ਕਿਉਂ, ਮਿਤਰਾ ਕੀ ਆਂਹਦਾ ਏ ? ਸਿਆਲ ਦੀ ਰੁਤ ਸਿਰ ਤੇ ਆਈ ਖੜੀ ਆ, ਸਾਨੂੰ ਗੇਲੀਆਂ ਦੀ ਝੁਗੀ ਪਾ ਲੈਣੀ ਚਾਹੀਦੀ ਏ।"
ਪਰ ਭੇਡ ਨੇ ਜਵਾਬ ਦਿੱਤਾ: "ਮੇਰੇ ਕੋਲ ਗਰਮ ਕੋਟ ਐ, ਸਿਆਲ ਮੈਨੂੰ ਕੀ ਆਖੂ।"
ਸੋ ਬੰਲਦ ਸੂਰ ਕੋਲ ਗਿਆ।
" ਆਪਾਂ ਆਪਣੇ ਲਈ ਗੋਲੀਆਂ ਦੀ ਝੁੱਗੀ ਪਾ ਲਈਏ, ਸੂਰਾ।" ਉਹਨੇ ਆਖਿਆ।
"ਜਿੱਨਾ ਮਰਜੀ ਪਾਲਾ ਹੋਵੇ ਮੈਨੂੰ ਕੀ ਪ੍ਰਵਾਹ ਏ," ਸੁਰ ਨੇ ਆਖਿਆ। " ਮੈਂ ਜ਼ਮੀਨ ਵਿਚ ਧਸ ਕੇ ਬੈਠਾ ਰਹੂੰ ਤੇ ਝੁੱਗੀ ਤੋਂ ਬਿਨਾਂ ਬੜਾ ਸੁਹਣਾ ਸਾਰ ਲਉਂ ।
"ਇਸ ਤੋਂ ਮਗਰੋਂ ਬਲਦ ਹੰਸ ਕੋਲ ਗਿਆ।
"ਹੰਸਾ, ਚਲ ਆਪਾਂ ਆਪਣੇ ਲਈ ਇਕ ਝੁੱਗੀ ਪਾ ਲਈਏ।"
"ਨਹੀਂ, ਮਿਹਰਬਾਨੀ। ਇਕ ਖੰਭ ਮੇਰਾ ਉਤੇ ਲੈਣ ਲਈ ਕੰਬਲ, ਦੂਜਾ ਹੇਠਾਂ ਵਿਛਾਉਣ