

ਲਈ ਬਿਸਤਰਾ, ਤੇ ਕੱਕਰ ਵਿਚ ਵੀ ਮੈਨੂੰ ਪਾਲਾ ਨਹੀਂ ਲਗਣਾ।"
ਫੇਰ ਬੌਲਦ ਕੁਕੜ ਕੋਲ ਗਿਆ।
'ਚਲ ਆਪਾਂ ਆਪਣੇ ਲਈ ਗੇਲੀਆਂ ਦੀ ਝੁੱਗੀ ਪਾ ਲਈਏ।"
ਨਹੀ ਮਿਹਰਬਾਨੀ । ਮੈਂ ਫਰ ਦੇ ਰੁਖ ਹੇਠ ਸਿਆਲ ਵਿਚ ਵੀ ਬਾਹਰ ਈ ਬੈਠਾ ਰਹਿ ਸਕਦਾਂ।"
ਬੌਲਦ ਨੇ ਵੇਖਿਆ ਕਿ ਉਹਨੂੰ ਆਪਣੇ ਵਾਸਤੇ ਆਪ ਹੀ ਕੁਝ ਕਰਨਾ ਪਉ।
'ਬਹੁਤ ਹੱਛਾ, " ਉਸ ਨੇ ਕਿਹਾ, " ਜਿਵੇਂ ਤੁਹਾਡੀ ਮਰਜੀ, ਪਰ ਮੈਂ ਤਾਂ ਆਪਣੇ ਵਾਸਤੇ ਗੋਲੀਆਂ ਦੀ ਝੁੱਗੀ ਪਾਉਣ ਲਗਿਆਂ।"
ਤੇ ਉਹਨੇ ਆਪਣੇ ਵਾਸਤੇ ਗੋਲੀਆਂ ਦੀ ਝੁੱਗੀ ਖੜੀ ਕਰ ਲਈ। ਜਦੋਂ ਇਹ ਕੰਮ ਮੁਕ ਗਿਆ ਤਾਂ ਉਹਨੇ ਸਟੈਵ ਬਾਲਿਆ ਤੇ ਨਿੱਘਾ ਹੋਕੇ ਪੈ ਗਿਆ ਤੇ ਕੱਕਰ ਪਾਲੇ ਤੋਂ ਬਚਿਆ ਰਿਹਾ।
ਹੋਇਆ ਇਹ ਕਿ ਉਸ ਸਾਲ ਪਾਲਾ ਅਗੇਤਾ ਹੋ ਗਿਆ, ਤੇ ਕੱਕਰ ਵੀ ਬਹੁਤ ਹੀ ਕੜਾਕੇ ਕਢਣ ਵਾਲਾ ਸੀ।
ਭੇਡੂ ਏਧਰ ਓਧਰ ਕੁੜਕਿਆ ਕੁੱਦਿਆ, ਪਰ ਉਹਦਾ ਸਰੀਰ ਨਿੱਘਾ ਨਾ ਹੋਇਆ। ਇਸ ਕਰਕੇ ਉਹ ਬੋਲਦ ਕੋਲ ਗਿਆ।
"ਮੈਂ... ਮੈਂ ... ਮੈਨੂੰ ਆਪਣੀ ਝੁੱਗੀ ਵਿਚ ਆ ਲੈਣ ਦੇ !"
ਨਾ, ਭੇਡੂਆ। ਮੈਂ ਤੈਨੂੰ ਆਖਿਆ ਸੀ ਨਾ ਝੁੱਗੀ ਪਾਉਣ ਵਿਚ ਮੇਰਾ ਹੱਥ ਵਟਾ, ਪਰ ਤੂੰ ਆਖਿਆ ਸੀ ਕਿ ਤੇਰੇ ਕੋਲ ਗਰਮ ਕੋਟ ਏ ਤੇ ਸਿਆਲ ਤੈਨੂੰ ਕੀ ਆਖੂ।"
ਮੈਨੂੰ ਅੰਦਰ ਆਉਣ ਦੇ ਨਹੀਂ ਤਾਂ ਮੈਂ ਬੂਹਾ ਤੋੜ ਦਊਂ ਤੇ ਤੈਨੂੰ ਪਾਲੇ ਮਾਰੂੰ।" ਬੋਲਦ ਨੇ ਸੋਚਿਆ : "ਜੇ ਮੈਂ ਏਹਨੂੰ ਅੰਦਰ ਨਾ ਆਉਣ ਦਿੱਤਾ, ਤਾਂ ਇਹ ਮੈਨੂੰ ਪਾਲੇ ਮਾਰੂ।"
ਇਸ ਕਰਕੇ ਉਹਨੇ ਆਖਿਆ: " ਠੀਕ ਐ, ਆ ਜਾ ਅੰਦਰ।"
ਭੇਡੂ ਝੁੱਗੀ ਦੇ ਅੰਦਰ ਆ ਗਿਆ ਅਤੇ ਸਟੇਵ ਦੇ ਸਾਮ੍ਹਣੇ ਬੈਂਚ ਉਤੇ ਲੰਮਾ ਪੈ ਗਿਆ।
ਇਸ ਤੋਂ ਮਗਰੋਂ ਸੂਰ ਭਜਾ ਭੱਜਾ ਆਇਆ।
" ਘੁਰ, ਘੁਰ ! ਮੈਨੂੰ ਅੰਦਰ ਆਕੇ ਨਿੱਘਾ ਹੋ ਲੈਣ ਦੇ, ਬੋਲਦਾ !"
ਨਹੀਂ, ਸੂਰਾ। ਮੈਂ ਤੈਨੂੰ ਆਖਿਆ ਸੀ ਨਾ, ਝੁੱਗੀ ਖੜੀ ਕਰਨ ਵਿਚ ਮੇਰਾ ਹੱਥ ਵਟਾ, ਪਰ ਤੂੰ ਆਖਿਆ ਜਿੰਨਾ ਮਰਜ਼ੀ ਪਾਲਾ ਹੋਵੇ ਤੈਨੂੰ ਕੀ ਪ੍ਰਵਾਹ ਏ। ਤੂੰ ਜ਼ਮੀਨ ਵਿਚ ਧਸ ਕੇ ਬੈਠਾ ਰਹੇਗਾ।"
ਮੈਨੂੰ ਅੰਦਰ ਆ ਲੈਣ ਦੇ ਨਹੀਂ ਮੈਂ ਆਪਣੀ ਬੂਥਣੀ ਨਾਲ ਸਾਰੀਆਂ ਨੁਕਰਾਂ ਫਰੋਲ ਕੇ ਪੋਲੀਆਂ ਕਰ ਦੇਣੀਆਂ ਤੇ ਤੇਰੀ ਝੁੱਗੀ ਹੇਠਾਂ ਆ ਪੈਣੀ ਏ।"