

ਬਲਦ ਨੇ ਇਸ ਗੱਲ ਤੇ ਵਿਚਾਰ ਕੀਤੀ: " ਸੂਰ ਨੇ ਝੁੱਗੀ ਢਾਹ ਦੇਣੀ ਏ।"
ਸੋ ਉਹਨੇ ਆਖਿਆ: " ਠੀਕ ਏ, ਆ ਜਾ ਅੰਦਰ। "
ਸੂਰ ਭੱਜਕੇ ਝੁੱਗੀ ਵਿਚ ਆ ਗਿਆ ਅਤੇ ਭੋਰੇ ਨੂੰ ਆਪਣਾ ਘਰ ਬਣਾ ਕੇ ਬਹਿ ਗਿਆ।
ਇਸ ਤੋਂ ਮਗਰੋਂ ਹੰਸ ਆ ਗਿਆ।
"ਘੀ ਘੀ ਕੈ ਕੈ ! ਮੈਨੂੰ ਅੰਦਰ ਆਕੇ ਨਿੱਘਾ ਹੋ ਲੈਣ ਦੇ, ਬੋਲਦਾ ।"
"ਨਹੀਂ. ਹੰਸਾ, ਝੂਠੀ ਗੱਲ। ਤੇਰੇ ਦੇ ਖੰਭ ਨੇ- ਇਕ ਹੇਠਾਂ ਵਿਛਾਉਣ ਨੂੰ ਇਕ ਉਤੇ ਨੂੰ ਕੰਬਲ, ਤੇ ਤੇਰਾ ਝੁੱਗੀ ਤੋਂ ਬਿਨਾਂ ਹੀ ਝੱਟ ਲੰਘ ਸਕਦੈ।"
"ਮੈਨੂੰ ਅੰਦਰ ਆ ਲੈਣ ਦੇ ਨਹੀਂ ਤਾਂ ਮੈਂ ਗੇਲੀਆਂ ਦੇ ਵਿਚੋ ਸਾਰਾ ਗਾਰਾ ਕੱਢ ਦੇਣੇ ਤੇ ਵਿਰਲਾਂ ਵਿਚੋਂ ਦੀ ਪਾਲਾ ਆਉ।"
ਬੋਲਦ ਨੇ ਇਸ ਤੇ ਵਿਚਾਰ ਕੀਤਾ ਤੇ ਹੰਸ ਨੂੰ ਅੰਦਰ ਆ ਜਾਣ ਦਿੱਤਾ। ਹੰਸ ਅੰਦਰ ਆਇਆ ਤੇ ਸਟੋਵ ਦੇ ਸਾਮ੍ਹਣੇ ਬਹਿ ਗਿਆ।
ਕੁਝ ਚਿਰ ਲੰਘਿਆ ਤੇ ਕੁਕੜ ਭੱਜਾ ਭੱਜਾ ਆ ਗਿਆ। "
ਕੁਕੜੀ-ਘੇ ! ਮੈਨੂੰ ਝੁਗੀ ਵਿਚ ਆ ਲੈਣ ਦੇ, ਬੋਲਦਾ। "
"ਮੈਂ ਨਹੀਂ ਆਉਣ ਦੇਣਾ। ਫਰ ਦੇ ਰੁਖ ਹੇਠਾਂ ਆਪਣੇ ਖੁੰਡੇ ਵਿਚ ਚਲਾ ਜਾ।"
"ਮੈਨੂੰ ਅੰਦਰ ਆ ਲੈਣ ਦੇ, ਨਹੀਂ ਤਾਂ ਮੈਂ ਛੱਤ ਉਤੇ ਚੜ੍ਹ ਜਾਉਂ ਤੇ ਖੁਰਚ ਖੁਰਚ ਕੇ ਮੇਰੀਆਂ ਕਰ ਦੇਉਂ ਜਿਨ੍ਹਾਂ ਵਿਚੋਂ ਠੰਡੀ ਵਾ ਆਉ।"
ਸੋ ਬੌਲਦ ਨੇ ਕੁਕੜ ਨੂੰ ਅੰਦਰ ਆ ਜਾਣ ਦਿੱਤਾ। ਕੁਕੜ ਫੜੱਕਾ ਮਾਰਕੇ ਝੁਗੀ ਵਿਚ ਆਇਆ ਤੇ ਇਕ ਬਾਲੇ ਉਤੇ ਟਿਕ ਕੇ ਬਹਿ ਗਿਆ।
ਤੇ ਇਸ ਤਰ੍ਹਾਂ ਉਹ ਕੱਠੇ ਰਹਿਣ ਲਗ ਪਏ, ਪੰਜ ਜਣਿਆਂ ਦਾ ਸੁਖੀ ਪਰਵਾਰ, ਨਾ ਕੋਈ ਫਿਕਰ ਨਾ ਫਾਕਾ। ਪਰ ਬਘਿਆੜ ਤੇ ਰਿੱਛ ਨੂੰ ਇਹਨਾਂ ਦਾ ਪਤਾ ਲਗ ਗਿਆ।
"ਚਲ ਆਪਾਂ ਝੁੱਗੀ ਨੂੰ ਚਲੀਏ, " ਉਹਨਾਂ ਇਕ ਦੂਜੇ ਨੂੰ ਕਿਹਾ. ' ਤੇ ਏਹਨਾਂ ਸਾਰਿਆਂ ਨੂੰ ਖਾ ਜਾਈਏ, ਤੇ ਅਸੀਂ ਆਪ ਉਥੇ ਰਹੀਏ।"
ਉਹ ਝੁਗੀ ਕੋਲ ਆ ਗਏ। "
ਤੂੰ ਜਾ ਪਹਿਲਾਂ ਅੰਦਰ, ਤੂੰ ਵੱਡਾ ਏ ਤੇ ਤਕੜਾ ਵੀ, ਬਘਿਆੜ ਨੇ ਰਿੱਛ ਨੂੰ ਆਖਿਆ।
"ਨਹੀਂ, ਮੈਂ ਫੱਸੜ ਆਂ। ਤੂੰ ਮੇਰੇ ਨਾਲ ਫੁਰਤੀਲਾ ਏ। ਤੂੰ ਪਹਿਲਾਂ ਜਾ।"
ਸੋ ਬਘਿਆੜ ਝੁੱਗੀ ਅੰਦਰ ਵੜ ਗਿਆ। ਜਿਸ ਵੇਲੇ ਉਹ ਅੰਦਰ ਵੜਿਆ ਉਸੇ ਵੇਲੇ ਬੌਲਦ ਨੇ ਉਹਨੂੰ ਆਪਣੇ ਸਿੰਗਾਂ ਵਿਚ ਕਾਬੂ ਕਰ ਲਿਆ ਤੇ ਕੰਧ ਵਿਚ ਤੁੰਨ ਲਿਆ। ਭੇਡੂ ਬਘਿਆੜ ਤੇ