

ਝਪਟਿਆ ਤੇ ਉਹਦੀਆਂ ਵੱਖੀਆਂ ਵਿੱਚ ਢੁਡ ਮਾਰਨ ਲਗਾ-ਠਾਹ ਠਾਹ ! ਹੇਠਾਂ ਭੋਰੇ ਵਿਚੋਂ ਸੂਰ ਪੂਰਾ ਜ਼ੋਰ ਲਾਕੇ ਹਵਾਂਕਣ ਲੱਗ ਪਿਆ।
"ਘਰ, ਘਰ, ਘੁਰ, ਘੁਰ
ਮੇਰਾ ਚਾਕੂ ਤਿੱਖਾ ਹੈ
ਮੇਰਾ ਟਕੂਆ ਤਿੱਖਾ ਹੈ
ਫੜ ਕੇ ਰਖਿਓ ਏਦਾਂ ਇਸ ਨੂੰ
ਮੈਂ ਏਸ ਦੇ ਡਕਰੇ ਕਰ ਦਊਂ !"
ਹੰਸ ਨੇ ਉਹਦੀਆਂ ਵੱਖੀਆਂ ਵਿਚ ਚੁੰਢੀਆਂ ਵੱਢੀਆਂ ਅਤੇ ਕੁਕੜ ਆਪਣੇ ਅੱਡੇ ਤੇ ਬੈਠਾ ਭੁੜਕੀ ਗਿਆ ਤੇ ਉੱਚੀ ਉੱਚੀ ਬੋਲੀ ਗਿਆ:
ਕੁੜ, ਕੜ , ਘੂੰ ਘੂੰ
ਕਾਹਨੂੰ ਫੜਦੇ ਓ ਮੈਨੂੰ
ਮੈਂ ਓਸ ਦੀ ਖੱਲ ਲਾਹ ਦਿਆਂ
ਪੰਜ ਗਿਣਨੇ ਨਹੀਂ ਅਜੇ ਤੁਸਾਂ !"
ਰਿੱਛ ਨੇ ਰੌਲਾ ਗੋਲਾ ਸੁਣਿਆ ਅਤੇ ਸਿਰ ਤੇ ਪੈਰ ਰਖਕੇ ਭੱਜ ਗਿਆ। ਅਤੇ ਬਘਿਆੜ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਛੁਡਾਇਆ। ਉਹ ਰਿੱਛ ਨੂੰ ਜਾ ਮਿਲਿਆ ਤੇ ਉਹਨੂੰ ਆਖਣ ਲਗਾ