

ਕਿਵੇਂ ਵਾਲ ਵਾਲ ਬਚਿਆਂ ਮੈਂ । ਉਹਨਾਂ ਨੇ ਮੈਨੂੰ ਜਾਨੇ ਹੀ ਮਾਰ ਦੇਣਾ ਸੀ। ਇਕ ਚਮਕਦਾਰ ਕਾਲੇ ਕੋਟ ਵਾਲੇ ਵੱਡੇ ਸਾਰੇ ਭਾਈਬੰਦ ਨੇ ਤੰਦੂਰ ਵਾਲੀ ਦੁਸਾਂਗ ਨਾਲ ਮੈਨੂੰ ਕੰਧ ਵਿਚ ਤੁੰਨੇ ਰਖਿਆ। ਨਰਮ ਨਰਮ ਸਲੇਟੀ ਕੋਟ ਵਾਲਾ ਛੋਟਾ ਭਾਈਬੰਦ ਪੂਰੇ ਜ਼ੋਰ ਨਾਲ ਮੇਰੇ ਉਤੇ ਟੁਟ ਪਿਆ। ਮੇਰਾ ਤਿਆਲ ਏ ਉਹਨੇ ਤਾਂ ਮੇਰੀਆਂ ਹੱਢੀਆਂ ਤੋੜ ਦਿੱਤੀਆਂ ਨੇ। ਅਤੇ ਉਸ ਤੋਂ ਵੀ ਛੋਟੇ ਖੰਭਾਂ ਦੇ ਚਿੱਟੇ ਕੈਟ ਵਾਲੇ ਨੇ ਮੇਰੀਆਂ ਵੱਖੀਆਂ ਵਿਚ ਢੂੰਢੀਆਂ ਵੱਢੀਆਂ। ਅਤੇ ਸਾਰਿਆਂ ਨਾਲੋਂ ਨਿਕੜਾ, ਚਮਕੀਲ ਜਲ ਕੋਟ ਵਾਲਾ ਇਕ ਬਾਲੇ ਉਤੇ ਟੱਪੀ ਜਾਵੇ ਤੇ ਚਿਲਾਈ ਜਾਵੇ :
"ਕੁੜ, ਕੁੜ, ਘੂੰ ਘੂੰ
ਕਾਹਨੂੰ ਫੜਦੇ ਓ ਮੈਨੂੰ