

ਮੈਂ ਓਸ ਦੀ ਖੱਲ ਲਾਹ ਦਿਆਂ
ਪੰਜ ਗਿਣਨੋ ਨਹੀਂ ਅਜੇ ਤੁਸਾਂ !"
ਤੇ ਭੋਰੇ ਵਿਚੋ ਕੋਈ ਆਖ ਰਿਹਾ ਸੀ :
"ਘੁਰ, ਘੁਰ, ਘੁਰ, ਘੁਰ
ਮੇਰਾ ਚਾਕੂ ਤਿਖਾ ਹੈ
ਮੇਰਾ ਟਕੂਆ ਤਿੱਖਾ ਹੈ
ਫੜ ਕੇ ਰਖਿਓ ਏਦਾਂ ਇਸ ਨੂੰ
ਮੈਂ ਏਸ ਦੇ ਡਕਰੇ ਕਰ ਦਊਂ !"
ਉਹ ਦਿਨ ਗਿਆ ਤੇ ਆਹ ਦਿਨ ਆਇਆ। ਬਘਿਆੜ ਤੇ ਰਿੱਛ ਗੋਲੀਆਂ ਦੀ ਝੁੱਗੀ ਦੇ ਨੇੜੇ ਨਹੀਂ ਗਏ।
ਤੇ ਬੌਲਦ, ਭੇਡੂ, ਹੰਸ, ਕੁਕੜ ਤੇ ਸੂਰ ਅੱਜ ਤੱਕ ਉਥੇ ਰਹਿੰਦੇ ਹਨ ਤੇ ਹਸਦੇ ਖੇਡਦੇ ਦਿਨ ਕਟ ਰਹੇ ਹਨ।