


ਖਚਰਾ ਕਿਸਾਨ
ਇਕ ਵਾਰ ਦੀ ਗੱਲ ਹੈ, ਇਕ ਬੁੱਢੀ ਸੀ ਜਿਸ ਦੇ ਦੇ ਪੁਤ ਸਨ। ਇਕ ਪੁਤ ਮਰ ਗਿਆ, ਤੇ ਦੂਜਾ ਦੂਰ ਪ੍ਰਦੇਸ ਚਲਾ ਗਿਆ। ਉਹਨੂੰ ਗਏ ਨੂੰ ਅਜੇ ਤਿੰਨ ਦਿਨ ਵੀ ਨਹੀਂ ਸੀ ਹੋਏ ਕਿ ਇਕ ਵਜੀ ਸਿਪਾਹੀ ਬੁੱਢੀ ਕੋਲ ਆਇਆ ਤੇ ਆਖਣ ਲਗਾ:
ਮੈਨੂੰ ਰਾਤ ਕੱਟ ਲੈਣ ਦੇ, ਬੇਬੇ।"
"ਆ ਜਾ, ਸੁਹਣਿਆ। ਕਿਥੋਂ ਆਇਐ?"
ਮੈਂ ਦੂਜੀ ਦੁਨੀਆਂ ਵਿਚੋਂ ਆਇਆਂ।"
"ਹਲਾ ਮੇਰਾ ਪੁਤ ਮੋਏ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ। ਕਿਤੇ ਸਬੱਬ ਨਾਲ ਤੂੰ ਵੇਖਿਆ ਤੇ ਨਹੀਂ ਉਹਨੂੰ, ਕੀ ਆਂਹਦੈ ?" ਹਾਂ, ਵੇਖਿਐ। ਅਸੀ ਦੇਵੇ ਇਕੇ ਕੋਠੜੀ ਵਿੱਚ ਰਹਿੰਦੇ ਆਂ।"
"ਹਲਾ। ਲੈ ਦਸ!"
"ਉਹ ਦੂਜੀ ਦੁਨੀਆਂ ਵਿਚ ਸਾਰਸਾਂ ਦਾ ਪਾਲੀ ਆ, ਬੇਬੇ।"