

"ਹਾਏ. ਵਿਚਾਰਾ ਗਭਰੂ, ਇਹ ਤਾਂ ਬੜੀ ਬਿਪਤਾ ਵਾਲਾ ਕੰਮ ਹੋਣੇ।"
" ਹੈ ਈ ਆ, ਬੇਬੇ। ਤੈਨੂੰ ਪਤਾ ਆ ਸਾਰਸਾਂ ਦਾ— ਕੰਡਿਆਲੀਆਂ ਝਾੜੀਆਂ ਵਿੱਚ ਭੇਦੇ ਰਹਿੰਦੇ ਨੇ ਸਦਾ।"
" ਤੇ ਉਹਦੇ ਨਾ ਗਲ ਝੱਗਾ ਹੋਣੇ ਨਾ ਪੈਰੀ ਜੁਤੀ, ਮੈਨੂੰ ਯਕੀਨ ਏ ?"
"ਉਹਦੀਆਂ ਲੀਰਾਂ ਲਮਕਦੀਆਂ ਵੇਖ ਕੇ ਤੂੰ ਹੈਰਾਨ ਰਹਿ ਜਾਏ।"
"ਮੇਰੇ ਕੋਲ ਚਾਲੀ ਕੁ ਗਜ਼ ਕਪੜਾ ਹੈਗਾ ਏ. ਸੁਹਣਿਆ, ਤੇ ਕਰੀਬਨ ਦਸ ਰੂਬਲ। ਲੈ ਜਾ ਖਾਂ ਮੇਰੇ ਪੁਤ ਲਈ ।
"ਖੁਸ਼ੀ ਨਾਲ, ਬੇਬੇ।"
ਕੁਝ ਦਿਨ ਬੀਤੇ ਤੇ ਬੁੱਢੀ ਦਾ ਪੁਤਰ ਪ੍ਰਦੇਸੋ ਮੁੜ ਆਇਆ।
"ਸਲਾਮ ਆਹਨਾ, ਮਾਂ।"
"ਜਿਉਂਦਾ ਰਹੁ, ਪੁਤ। ਵੇਖੇ ਨਾ ਜਦੋਂ ਤੂੰ ਬਾਹਰ ਗਿਆ ਹੋਇਆ ਸੈਂ, ਦੂਜੀ ਦੁਨੀਆਂ ਵਿਚੋਂ ਇਕ ਬੰਦਾ ਆਇਆ ਸੀ ਏਥੇ। ਉਹਨੇ ਮੈਨੂੰ ਤੇਰੇ ਮਰ ਗਏ ਭਰਾ ਬਾਰੇ ਸਭ ਕੁਝ ਦਸਿਆ ਸੀ। ਇਹ ਬੰਦਾ ਦੂਜੀ ਦੁਨੀਆਂ ਵਿਚ ਉਹਦੇ ਨਾਲ ਇਕੋ ਕੋਠੜੀ ਵਿਚ ਰਹਿੰਦਾ ਸੀ। ਮੈਂ ਉਹਨੂੰ ਕਪੜੇ ਦਾ ਥਾਨ ਤੇ ਦਸ ਰੂਬਲ ਦੇ ਦਿਤੇ ਤੋਰੇ ਭਰਾ ਨੂੰ ਦੇਣ ਵਾਸਤੇ। "
"ਹਛਾ, ਜੇ ਇਹ ਗੱਲ ਏ, ਤਾਂ ਅਲਵਿਦਾ, ਮਾਂ," ਉਹਦੇ ਪੁਤਰ ਨੇ ਆਖਿਆ। "ਮੈਂ ਇਸ ਵਿਸ਼ਾਲ ਸੰਸਾਰ ਵਿਚ ਨਿਕਲ ਚਲਿਆਂ ਤੇ ਜੇ ਤਾਂ ਮੈਨੂੰ ਤੈਥੋਂ ਵਡਾ ਮੁਰਖ ਕੋਈ ਮਿਲ ਗਿਆ ਤਾਂ ਮੈਂ ਘਰ ਮੁੜ ਆਉਂ, ਜੇ ਨਾ ਮਿਲਿਆ, ਤਾਂ ਮੈਂ ਘਰ ਨਹੀਂ ਵੜਨਾ।
ਤੇ ਉਸ ਮੂੰਹ ਭੁਆਇਆ ਤੇ ਨਿਕਲ ਗਿਆ।
ਉਹ ਇਕ ਪਿੰਡ ਵਿਚ ਆ ਗਿਆ ਤੇ ਜਾਗੀਰਦਾਰ ਦੀ ਹਵੇਲੀ ਦੇ ਵਾੜੇ ਦੇ ਨੇੜੇ ਰੁਕ ਗਿਆ ਜਿਥੇ ਇਕ ਸੂਰਨੀ ਤੇ ਉਹਦੇ ਬੱਚੇ ਚਰ ਰਹੇ ਸਨ। ਕਿਸਾਨ ਗੋਡਿਆਂ ਪਰਨੇ ਹੋ ਗਿਆ ਤੇ ਸੂਰਨੀ ਦੇ ਸਾਮ੍ਹਣੇ ਮੱਥਾ ਟੇਕਣ ਲਗ ਪਿਆ। ਮਾਲਕਣ ਨੇ ਬਾਰੀ ਵਿਚੋਂ ਉਹਨੂੰ ਵੇਖ ਲਿਆ ਤੇ ਆਪਣੀ ਨੌਕਰਾਣੀ ਨੂੰ ਆਖਿਆ:
"ਜਾ ਉਸ ਕਿਸਾਨ ਨੂੰ ਪੁਛ ਕਿ ਉਹ ਮੱਥਾ ਕਿਉਂ ਟੇਕ ਰਿਹਾ ਏ ।"
ਨੌਕਰਾਣੀ ਗਈ ਤੇ ਪੁਛਣ ਲਗੀ :
"ਤੂੰ ਗੋਡਿਆਂ ਪਰਨੇ ਕਿਉਂ ਹੋਇਆ ਪਿਆ ਏ, ਕਿਸਾਨਾ ਤੇ ਤੂੰ ਸਾਡੀ ਸੂਰਨੀ ਅੱਗੇ ਮੱਥਾ ਕਿਉਂ ਟੇਕ ਰਿਹਾ ਏ ?"
ਬੀਬੀ, ਮਾਲਕਣ ਨੂੰ ਆਖ ਤੁਹਾਡੀ ਸੁਰਨੀ ਮੇਰੀ ਵਹੁਟੀ ਦੀ ਏ ਸਾਕ-ਸ਼ਰੀਕਣੀ, ਇਸ ਕਰਕੇ ਮੈਂ ਏਹਨੂੰ ਭਲਕੇ ਆਪਣੇ ਪੁਤ ਦੇ ਵਿਆਹ ਤੇ ਚਲਣ ਲਈ ਆਖ ਰਿਹਾਂ। ਉਹ ਸੂਰਨੀ ਨੂੰ