

ਜਾਣ ਦੇਵੇਗੀ ਤੇ ਉਸ ਨੂੰ ਘਰ ਦੀ ਸਿਆਣੀ ਤੇ ਉਹਦੇ ਬੱਚਿਆਂ ਨੂੰ ਲਾੜੀ ਦੇ ਨੌਕਰ ਨੌਕਰਾਣੀਆਂ ਬਣਨ ਦੇਵੇਗੀ ?"
ਜਦੋ ਮਾਲਕਣ ਨੇ ਇਹ ਗੱਲ ਸੁਣੀ ਤਾਂ ਉਹਨੇ ਆਪਣੀ ਨੌਕਰਾਣੀ ਨੂੰ ਆਖਿਆ :
"ਚੰਗਾ ਮੂਰਖ ਏ, ਸੂਰਨੀ ਤੇ ਉਹਦੇ ਬੱਚਿਆਂ ਨੂੰ ਵਿਆਹ ਦਾ ਨਿਉਂਦਾ ਦੇ ਰਿਹੈ ! ਚਲ ਸਾਨੂੰ ਕੀ, ਆਪੇ ਲੋਕ ਹਸਣਗੇ। ਸੂਰਨੀ ਉਤੇ ਮੇਰਾ ਫਰ ਦਾ ਕੋਟ ਪਾ ਦੇ ਅਤੇ ਬੱਘੀ ਨੂੰ ਦੇ ਘੋੜੇ ਜੋੜਨ ਲਈ ਆਖ ਦੇ। ਉਹ ਸ਼ਾਹੀ ਠਾਠ ਨਾਲ ਵਿਆਹ ਤੋਂ ਜਾਣਗੇ।"
ਸੋ ਉਹਨਾਂ ਨੇ ਬੱਘੀ ਨੂੰ ਘੋੜੇ ਜੋੜ ਦਿੱਤੇ, ਸੂਰਨੀ ਤੇ ਉਹਦੇ ਬੱਚਿਆਂ ਨੂੰ ਬੱਘੀ ਵਿਚ ਬਿਠਾ ਦਿੱਤਾ ਤੇ ਕਿਸਾਨ ਨੂੰ ਵਾਪਸ ਤੇਰ ਦਿੱਤਾ। ਉਹ ਬੱਘੀ ਵਿਚ ਬੈਠਾ ਤੇ ਘਰ ਨੂੰ ਮੁੜ ਪਿਆ।
ਜਦੋ ਮਾਲਕ ਘਰ ਆਇਆ (ਉਹ ਸ਼ਿਕਾਰ ਖੇਡਣ ਗਿਆ ਹੋਇਆ ਸੀ), ਤਾਂ ਉਹਦੀ ਵਹੁਟੀ ਅਗੋਂ ਹਸ ਹਸ ਦੂਹਰੀ ਹੁੰਦੀ ਉਹਨੂੰ ਮਿਲੀ।
"ਓਹ, ਪਿਆਰੇ, ਕਿਤੇ ਤੁਸੀਂ ਘਰ ਹੁੰਦੇ ਤਾਂ ਕਿੰਨਾ ਹਸਦੇ! ਏਥੇ ਇਕ ਕਿਸਾਨ ਆ ਗਿਆ ਤੇ ਸਾਡੀ ਸੂਰਨੀ ਅੱਗੇ ਮੱਥਾ ਟੇਕਣ ਲੱਗ ਪਿਆ। ਆਖਣ ਲਗਾ। ਤੁਹਾਡੀ ਸੂਰਨੀ ਮੇਰੀ ਵਹੁਟੀ ਦੇ ਸਾਕ-ਸ਼ਰੀਕਣੀ ਏ। ਇਸ ਕਰਕੇ ਉਹਨੇ ਉਹਨੂੰ ਸੱਦਾ ਦਿੱਤਾ ਕਿ ਉਹਦੇ ਪੁਤ ਦੇ ਵਿਆਹ ਤੇ ਘਰ ਦੀ ਸਿਆਣੀ ਬਣੇ ਤੇ ਉਹਦੇ ਬੱਚੇ ਲਾੜੀ ਦੇ ਨੌਕਰ ਨੌਕਰਾਣੀਆਂ।"
ਮੈਨੂੰ ਪਤਾ ਏ ਤੂੰ ਕੀ ਕੀਤਾ," ਮਾਲਕ ਨੇ ਆਖਿਆ। ਤੂੰ ਸੂਰਨੀ ਤੇ ਬੱਚੇ ਉਹਦੇ ਹਥ ਫੜਾਏ ਹੈ ਨਾ ?"
"ਹਾਂ, ਮੇਰੀ ਜਾਨ। ਮੈਂ ਸੂਰਨੀ ਉਤੇ ਆਪਣਾ ਫਰ ਦਾ ਕੋਟ ਪਾਇਆ ਤੇ ਦੇ ਘੋੜੇ ਜੋੜਕੇ ਡੂੰਘੀ ਵੀ ਦਿੱਤੀ।"
ਕਿਥੋਂ ਸੀ ਉਹ ਕਿਸਾਨ ?" ਪਤਾ ਨਹੀਂ, ਪ੍ਰੀਤਮ।"
ਨਤੀਜਾ ਇਹ ਹੋਇਆ ਕਿ ਮੂਰਖ ਤੂੰ ਏਂ, ਉਹ ਨਹੀਂ !"
ਮਾਲਕ ਨੂੰ ਆਪਣੀ ਵਹੁਟੀ ਤੇ ਬੜਾ ਗੁੱਸਾ ਆਇਆ ਕਿ ਉਹ ਮੂਰਖ ਬਣ ਗਈ। ਉਹ ਘਰੋਂ ਬਹਰ ਦੌੜਿਆ, ਆਪਣੇ ਘੋੜੇ ਤੇ ਪਲਾਕੀ ਮਾਰੀ ਤੇ ਕਿਸਾਨ ਦੇ ਮਗਰ ਭਜਾ ਲਿਆ। ਕਿਸਾਨ ਨੇ ਕਿਸੇ ਦੀ ਆਪਣੇ ਪਿਛੇ ਆਉਣ ਦੀ ਆਵਾਜ਼ ਸੁਣੀ। ਇਸ ਕਰਕੇ ਉਹਨੇ ਘੋੜਿਆਂ ਸਮੇਤ ਬੱਘੀ ਨੂੰ ਸੰਘਣੇ ਜੰਗਲ ਵਿਚ ਮੋੜ ਲਿਆ ਤੇ ਉਹਨਾਂ ਨੂੰ ਉਥੇ ਛਡ ਦਿੱਤਾ। ਫੇਰ ਉਸ ਨੇ ਆਪਣੀ ਟੋਪੀ ਜਾਹੀ ਇਸ ਨੂੰ ਭੇਜੇ ਟਿਕਾਇਆ ਤੇ ਇਹਦੇ ਲਾਗੇ ਬਹਿ ਗਿਆ।