

"ਓਏ, ਦਾੜ੍ਹੀ ਵਾਲਿਆ!" ਮਾਲਕ ਕੜਕਿਆ। " ਤੂੰ ਕੋਈ ਨੇੜੇ ਤੇੜੇ ਕਿਸਾਨ ਤਾਂ ਨਹੀਂ ਵੇਖਿਆ, ਦੇ ਘੋੜਿਆਂ ਦੀ ਬੱਘੀ ਵਾਲਾ ਜਿਸ ਵਿਚ ਸੂਰਨੀ ਤੇ ਉਹਦੇ ਬੱਚੇ ਨੇ ?"
"ਹਾਂ, ਹਜ਼ੂਰ, ਵੇਖਿਐ। ਘੰਟਾ ਹੋ ਗਿਆ ਉਹਨੂੰ ਏਥੋਂ ਲੰਘੇ ਨੂੰ।"
"ਕਿਧਰ ਨੂੰ ਗਿਐ ? ਮੈਂ ਉਹਨੂੰ ਫੜਨੈ।"
"ਉਹ ਨਾ ਫੜਿਆ ਗਿਆ । ਵਾਹ ਵਾਹ ਦੂਰ ਨਿਕਲ ਗਿਆ। ਤੁਸੀਂ ਅੰਤੜੇ ਵੀ ਪੈ ਸਕਦੇ ਓ। ਤੁਸੀਂ ਏਹਨਾਂ ਇਲਾਕਿਆਂ ਦੇ ਜਾਣੂ ਜੇ ?"
'ਵੇਖ ਬਈ ਸਜਣਾ, ਤੂੰ ਜਾ ਤੇ ਉਸ ਕਿਸਾਨ ਨੂੰ ਫੜ ਕੇ ਲਿਆ ਮੇਰੇ ਕੋਲ।"
"ਨਹੀਂ ਹਜੂਰ, ਮੈਂ ਨਹੀਂ ਇਹ ਕੰਮ ਕਰ ਸਕਦਾ। ਮੇਰਾ ਸ਼ਿਕਰਾ ਐਥੇ ਮੇਰੀ ਟੋਪੀ ਹੇਠ ਬੈਠਾ ਹੋਇਐ।
"ਮੈਂ ਤੇਰੇ ਸ਼ਿਕਰੇ ਦਾ ਧਿਆਨ ਰੰਖੂ।"
"ਵੇਖਿਓ, ਕਿਤੇ ਨਿਕਲ ਨਾ ਜਾਵੇ ਏਹ। ਬੜਾ ਵਡਮੁਲਾ ਪੰਛੀ ਏ। ਜੇ ਮੈਂ ਏਹਨੂੰ ਗੁਆ ਬੈਠਾ ਮੇਰੇ ਮਾਲਕ ਨੇ ਮੇਰਾ ਜਿਉਣਾ ਹਰਾਮ ਕਰ ਛਡਣੈ।"
"ਕਿੰਨੇ ਕੁ ਮੁਲ ਦਾ ਹੋਊ ਏਹ ?"
"ਕੁਲ ਤਿੰਨ ਸੌ ਰੂਬਲ ਦਾ।"
'' ਫਿਕਰ ਨਾ ਕਰ ਜੇ ਮੈਥੋਂ ਨਿਕਲ ਗਿਆ, ਮੈਂ ਤੈਨੂੰ ਰਕਮ ਤਾਰ ਦਊਂ।" "
ਕਹਿ ਲੈਣਾ ਸੌਖਾ ਏ, ਸਰਕਾਰ ।"
"ਮੇਰੀ ਜਾਚੇ ਤੈਨੂੰ ਮੇਰੇ ਤੇ ਇਤਬਾਰ ਨਹੀਂ। ਆ ਲੈ ਫੜ ਤਿੰਨ ਸੌ ਰੂਬਲ। ਕੋਈ ਖਤਰੇ ਵਾਲੀ ਗੱਲ ਹੀ ਨਾ ਰਹੇ।"
ਕਿਸਾਨ ਨੇ ਰੂਪੈ ਫੜੇ ਜਾਗੀਰਦਾਰ ਦੇ ਘੋੜੇ ਤੇ ਬੈਠਾ ਅਤੇ ਘੋੜੇ ਨੂੰ ਜੰਗਲ ਵੱਲ ਭਜਾ ਲਿਆ, ਤੇ ਮਾਲਕ ਪਿਛੇ ਸਖਣੇ ਟੋਪ ਦੀ ਰਾਖੀ ਖਲੋਤਾ ਰਿਹਾ। ਉਹ ਘੰਟਿਆਂ ਬੱਧੀ ਬੈਠਾ ਉਹਨੂੰ ਉਡੀਕਦਾ ਰਿਹਾ। ਸੂਰਜ ਅਸਤ ਹੋਣ ਲਗ ਪਿਆ ਸੀ, ਪਰ ਕਿਸਾਨ ਦਾ ਅਜੇ ਕਿਧਰੇ ਕੋਈ ਨਾ ਨਿਸ਼ਾਨ ਨਹੀਂ ਸੀ।
"ਵੇਖਾਂ ਤੇ ਸਹੀ, ਇਸ ਟੋਪ ਹੇਠਾਂ ਕੋਈ ਸ਼ਿਕਰਾ ਵੀ ਹੈ। ਜੇ ਤਾਂ ਸ਼ਿਕਰਾ ਹੋਇਆ ਤਾਂ ਉਹ ਜ਼ਰੂਰ ਮੁੜੇਗਾ, ਜੇ ਨਾ ਹੋਇਆ ਤਾਂ ਉਡੀਕਣ ਦਾ ਕੋਈ ਫਾਇਦਾ ਨਹੀਂ।"
ਉਹਨੇ ਟੈਪ ਚੁਕਿਆ, ਪਰ ਇਹਦੇ ਹੇਠ ਕੋਈ ਸ਼ਿਕਰਾ ਨਹੀਂ ਸੀ।
ਬਦਮਾਸ਼ ! ਇਹ ਜ਼ਰੂਰ ਓਹੋ ਕਿਸਾਨ ਹੋਣੇ ਜਿਨ੍ਹੇ ਮੇਰੀ ਸੁਆਣੀ ਨੂੰ ਬੁਧੂ ਬਣਾਇਆ ਸੀ।