

ਉਸ ਨੇ ਨਿਰਾਸ਼ ਹੋਕੇ ਜ਼ਮੀਨ ਤੇ ਥੁੱਕਿਆ ਤੇ ਪੈਦਲ ਘਰ ਨੂੰ ਤੁਰ ਪਿਆ। ਕਿਸਾਨ ਉਸ ਤੋਂ ਢੇਰ ਚਿਰ ਪਹਿਲਾਂ ਘਰ ਪਹੁੰਚ ਗਿਆ ਹੋਇਆ ਸੀ।
"ਸੁਣ ਮਾਂ," ਉਸ ਨੇ ਬੁਢੜੀ ਨੂੰ ਆਖਿਆ, " ਆਪਾਂ ਕੱਠੇ ਹੀ ਰਹਿੰਦੇ ਆਂ। ਤੂੰ ਦੁਨੀਆਂ ਵਿਚ ਸਭ ਤੋਂ ਵਧ ਮੂਰਖ ਨਹੀਂ। ਵੇਖ ਉਹਨਾਂ ਮੈਨੂੰ ਤਿੰਨ ਘੋੜੇ ਦਿੱਤੇ ਨੀ ਤੇ ਇਕ ਬੱਘੀ, ਤਿੰਨ ਸੌ ਰੂਬਲ ਤੋਂ ਸਣੇ ਬੱਚਿਆਂ ਦੇ ਇਕ ਸੂਰਨੀ। ਤੇ ਇਹ ਸਭ ਕੁਝ ਮੁਫਤ ਵਿਚ ਹੀ।"