


ਸੱਤ-ਵਰ੍ਹਿਆਂ-ਦੀ
ਦੋ ਭਰਾ ਸਫਰ ਤੇ ਗਏ। ਉਹਨਾਂ ਵਿਚੋਂ ਇਕ ਗਰੀਬ ਸੀ ਤੇ ਦੂਜਾ ਰੱਜਾ ਪੁਜਾ। ਦੋਵਾਂ ਕੋਲ ਹੀ ਆਪਣਾ ਆਪਣਾ ਘੋੜਾ ਸੀ। ਗਰੀਬ ਭਰਾ ਕੋਲ ਘੋੜੀ ਸੀ ਤੇ ਅਮੀਰ ਭਰਾ ਕੋਲ ਖੱਸੀ ਘੋੜਾ। ਕੁਝ ਚਿਰ ਲੰਘਿਆ ਤੇ ਉਹ ਇਕ ਥਾਂ ਰਾਤ ਆਰਾਮ ਕਰਨ ਲਈ ਰੁਕ ਗਏ।
ਰਾਤ ਸਮੇਂ ਗਰੀਬ ਆਦਮੀ ਦੀ ਘੋੜੀ ਸੂ ਪਈ। ਵਛੇਰਾ ਰਿੜ੍ਹ ਕੇ ਅਮੀਰ ਆਦਮੀ ਦੀ ਗੱਡੀ ਹੇਠ ਚਲਾ ਗਿਆ। ਅਗਲੀ ਸਵੇਰ ਅਮੀਰ ਆਦਮੀ ਨੇ ਆਪਣੇ ਗਰੀਬ ਭਰਾ ਨੂੰ ਜਗਾਇਆ।
'ਉਠ ਓਏ, ਭਰਾਵਾ, ਮੇਰੀ ਗੱਡੀ ਨੇ ਰਾਤ ਵਛੇਰਾ ਦਿਤੈ " ਉਹਨੇ ਆਖਿਆ।
ਵਿਚਾਰਾ ਗਰੀਬ ਆਦਮੀ ਉਠਿਆ ਤੇ ਕਹਿਣ ਲਗਾ:
" ਗੱਡੀ ਵਛੇਰਾ ਕਿਵੇਂ ਦੇ ਸਕਦੀ ਏ ? ਇਹ ਵਛੇਰਾ ਮੇਰੀ ਘੋੜੀ ਨੇ ਦਿਤਾ ਏ।"
''ਜੇ ਉਹਨੇ ਦਿੱਤਾ ਹੁੰਦਾ ਤਾਂ ਏਹ ਉਹਦੇ ਲਾਗੇ ਪਿਆ ਹੁੰਦਾ।"
ਸੋ ਉਹ ਝਗੜ ਪਏ ਤੇ ਅਦਾਲਤ ਵਿਚ ਪਹੁੰਚ ਗਏ। ਅਮੀਰ ਆਦਮੀ ਨੇ ਜੱਜ ਨੂੰ ਰਿਸ਼ਵਤ ਵਿਚ ਰੁਪਏ ਦੇ ਦਿੱਤੇ, ਪਰ ਗਰੀਬ ਆਦਮੀ ਕੋਲ ਸੱਚ ਤੋਂ ਬਿਨਾਂ ਜੱਜ ਨੂੰ ਦੇਣ ਵਾਸਤੇ ਕੁਝ ਨਹੀਂ ਸੀ।