

ਅਖੀਰ ਮਾਮਲਾ ਖੁਦ ਜਾਰ ਕੋਲ ਪਹੁੰਚ ਗਿਆ।
ਜਾਰ ਨੇ ਦੇਵਾਂ ਭਰਾਵਾਂ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਅੱਗੇ ਚਾਰ ਬੁਝਾਰਤਾਂ ਪਾਈਆਂ।
ਸੰਸਾਰ ਵਿੱਚ ਸਭ ਤੋਂ ਤਕੜੀ ਤੇ ਛੋਹਲੀ ਚੀਜ਼ ਕਿਹੜੀ ਏ, ਸਭ ਤੋਂ ਵਧ ਮੋਟਾ ਤਾਜਾ ਕੌਣ ਹੈ. ਸਭ ਤੋਂ ਵਧ ਨਰਮ ਕੂਲਾ ਕੌਣ ਹੈ ? ਅਤੇ ਸਭ ਤੋਂ ਵਧ ਪਿਆਰੀ ਚੀਜ਼ ਕਿਹੜੀ ਹੈ ?"
ਅਤੇ ਉਸ ਨੇ ਉਹਨਾਂ ਨੂੰ ਸੋਚਣ ਵਾਸਤੇ ਤਿੰਨ ਦਿਨ ਦਿੱਤੇ।
ਚੌਥੇ ਦਿਨ ਆਓ." ਜ਼ਾਰ ਨੇ ਆਖਿਆ, " ਤੇ ਆਪੋ ਆਪਣੇ ਜਵਾਬ ਦਸੋ।"
ਅਮੀਰ ਆਦਮੀ ਨੇ ਥੋੜਾ ਚਿਰ ਵਿਚਾਰ ਕੀਤੀ ਤੇ ਫਿਰ ਉਹਨੂੰ ਆਪਣੀ ਇਕ ਦੋਸਤ ਦਾ ਚੇਤਾ ਆ ਗਿਆ ਤੇ ਉਹ ਉਸ ਦੀ ਸਲਾਹ ਲੈਣ ਚਲਾ ਗਿਆ।
ਜਦੋਂ ਉਹ ਆਇਆ ਉਸ ਨੇ ਉਹਨੂੰ ਰੋਟੀ ਖਾਣ ਲਈ ਆਖਿਆ ਤੇ ਉਹਦਾ ਸਵਾਗਤ ਕੀਤਾ। ਤੇ ਫੇਰ ਉਹਨੇ ਉਸ ਨੂੰ ਪੁਛਿਆ:
'ਐਨਾ ਉਦਾਸ ਕਿਉਂ ਏ, ਪਿਆਰੇ ਦੋਸਤ ?"
ਉਫ ਜਾਰ ਨੇ ਚਾਰ ਬੁਝਾਰਤਾਂ ਪਾਈਆਂ ਨੇ ਤੇ ਤਿੰਨਾਂ ਦਿਨਾਂ ਮਗਰੋਂ ਉਹਨਾਂ ਦਾ ਜਵਾਬ ਮੰਗਿਐ।"
"ਦਸ ਖਾਂ ਭਲਾ ਕੀ ਨੇ ਬੁਝਾਰਤਾਂ ?"
ਸੁਣ ਪਹਿਲੀ ਬੁਝਾਰਤ। ਸੰਸਾਰ ਵਿਚ ਸਭ ਤੋਂ ਤਕੜੀ ਤੇ ਛੋਹਲੀ ਚੀਜ਼ ਕਿਹੜੀ ਏ ?"
ਵੱਡੀ ਬੁਝਾਰਤ ! ਇਹ ਮੇਰੇ ਖਾਵੰਦ ਦੀ ਲਾਖੀ ਘੋੜੀ ਆ— ਉਹਦੇ ਨਾਲੋਂ ਛੋਹਲੀ ਹੋਰ ਕੋਈ ਚੀਜ਼ ਹੋ ਹੀ ਨਹੀਂ ਸਕਦੀ— ਰਤਾ ਕੁ ਚਾਬਕ ਲਾਓ ਤਾਂ ਉਹ ਖਰਗੋਸ਼ ਨੂੰ ਜਾ ਫੜੇ ।
"ਸੁਣ ਫੇਰ ਦੂਜੀ। ਸੰਸਾਰ ਵਿਚ ਸਭ ਤੋਂ ਮੋਟੀ ਤਾਜ਼ੀ ਚੀਜ਼ ਕਿਹੜੀ ਏ ?"
ਦੋ ਵਰ੍ਹਿਆਂ ਦਾ ਸੂਰ ਜਿਹੜਾ ਅਸੀਂ ਪਾਲ ਰਹੇ ਆਂ ਏਡਾ ਮੋਟਾ ਤਾਜਾ ਹੋ ਗਿਐ ਕਿ ਆਪਣੇ ਪੈਰਾਂ ਤੇ ਖਲੋ ਨਹੀਂ ਸਕਦਾ।" ''
ਤੇ ਹੁਣ ਸੁਣ ਤੀਜੀ ਬੁਝਾਰਤ। ਸੰਸਾਰ ਵਿਚ ਸਭ ਤੋਂ ਨਰਮ ਕੁਲੀ ਚੀਜ਼ ਕਿਹੜੀ ਏ ?"
ਲੈ, ਬਿਨਾਂ ਸ਼ਕ, ਖੰਭਾਂ ਦਾ ਬਿਸਤਰਾ ਏਹਦੇ ਨਾਲ ਕੁਲੀ ਚੀਜ਼ ਦਾ ਸੁਫਨਾ ਵੀ ਲੈ ਜਕਦਾ ਏ ?"
ਹੱਛਾ ਤੇ ਹੁਣ ਅਖੀਰਲੀ। ਸਾਰੇ ਸੰਸਾਰ ਵਿਚ ਸਭ ਤੋਂ ਪਿਆਰੀ ਚੀਜ਼ ਕਿਹੜੀ ਏ ? "
ਮੇਰਾ ਪੋਤਰਾ ਇਵਾਨੁਸ਼ਕਾ ਉਹ ਏ ਸਭ ਤੋਂ ਪਿਆਰਾ।"
ਰੱਬ ਤੇਰਾ ਭਲਾ ਕਰੇ, ਨੇਕਬਖਤੇ, ਹੁਣ ਮੈਨੂੰ ਸਮਝ ਆ ਗਈ ਕਿ ਕੀ ਆਖਣੇ। " ਤੇ ਗਰੀਬ ਭਰਾ, ਉਹ ਜਾਰ ਜ਼ਾਰ ਰੋਣ ਲੱਗਾ ਤੇ ਘਰ ਚਲਾ ਗਿਆ। ਬੂਹੇ ਵਿਚ ਉਸ ਨੂੰ