

ਉਹਦੀ ਸੱਤਾਂ ਵਰ੍ਹਿਆਂ ਦੀ ਧੀ ਮਿਲ ਪਈ। ਉਹਦਾ ਪਰਵਾਰ ਏਡਾ ਕੁ ਹੀ ਸੀ। ਸੱਤ-ਵਰ੍ਹਿਆਂ- ਦੀ ਨੇ ਪੁਛਿਆ :
"ਤੂੰ ਹੋਕੇ ਕਿਉਂ ਲੈਂਦਾ ਏਂ ਤੇ ਰੋਦਾਂ ਕਿਉਂ ਏਂ, ਬਾਪੂ?"
"ਕਿੱਦਾਂ ਨਾ ਹੋਕੇ ਲਵਾਂ ਤੇ ਰੋਵਾਂ ਜਦੋ ਜਾਰ ਨੇ ਚਾਰ ਬੁਝਾਰਤਾਂ ਪਾ ਦਿੱਤੀਆਂ ਨੇ, ਤੇ ਮੈਥੋਂ ਉਮਰ ਭਰ ਉਹਨਾਂ ਦਾ ਜਵਾਬ ਨਹੀਂ ਦਿੱਤਾ ਜਾਣਾ!''
"ਦਸ ਖਾਂ ਮੈਨੂੰ ਕੀ ਬੁਝਾਰਤਾਂ ਨੇ।"
"ਲੈ ਸੁਣ ਧੀਏ, ਏਹ ਨੀ ਬੁਝਾਰਤਾਂ। ਦੁਨੀਆਂ ਵਿਚ ਸਭ ਤੋਂ ਤਕੜੀ ਤੇ ਛੋਹਲੀ ਚੀਜ਼ ਕਿਹੜੀ ਏ, ਸਭ ਤੋਂ ਮੋਟੀ ਤਾਜ਼ੀ ਕਿਹੜੀ ਏ, ਸਭ ਤੋਂ ਨਰਮ ਤੇ ਕੁਲੀ ਕਿਹੜੀ ਏ, ਤੇ ਸਭ ਤੋਂ ਪਿਆਰੀ ਕਿਹੜੀ ਏ ?"
"ਜਾ, ਜ਼ਾਰ ਕੋਲ ਜਾ ਬਾਪੂ ਤੇ ਉਹਨੂੰ ਆਖ: ਸਭ ਤੋਂ ਤਕੜੀ ਤੇ ਛੋਹਲੀ ਚੀਜ਼ ਏ ਹਵਾ : ਸਭ ਤੋਂ ਮੋਟੀ ਤਾਜ਼ੀ ਧਰਤੀ ਕਿਉਂਕਿ ਇਹ ਸਭ ਜੀਵਾਂ ਤੇ ਬਨਸਪਤੀ ਨੂੰ ਪਾਲਦੀ ਏ : ਸਭ ਤੋਂ ਨਰਮ ਤੇ ਕੁਲੀ ਚੀਜ਼ ਹੱਥ ਕਿਉਂਕਿ ਬੰਦਾ ਭਾਵੇਂ ਕਿਸੇ ਵੀ ਚੀਜ਼ ਤੇ ਲੰਮਾ ਪੈ ਜਾਏ, ਉਹ ਆਪਣਾ ਹੱਥ ਹਮੇਸ਼ਾ ਆਪਣੇ ਸਿਰ ਹੇਠ ਕਰ ਲੈਂਦੇ। ਅਤੇ ਸੰਸਾਰ ਵਿਚ ਸਭ ਤੋਂ ਪਿਆਰੀ ਚੀਜ਼ ਏ ਨੀਂਦ।"
ਤੇ ਫੇਰ ਦੇਵੇਂ ਭਰਾ ਅਮੀਰ ਵੀ ਤੇ ਗਰੀਬ ਵੀ, ਜਾਰ ਅੱਗੇ ਪੇਸ਼ ਹੋਏ। ਤੇ ਜਾਰ ਨੇ ਉਹਨਾਂ ਕੋਲੋਂ ਜਵਾਬ ਸੁਣੇ ਤੋਂ ਉਸ ਨੇ ਗਰੀਬ ਆਦਮੀ ਨੂੰ ਆਖਿਆ :
"ਇਹ ਜਵਾਬ ਤੂੰ ਆਪੇ ਬੁੱਝੇ, ਜਾਂ ਕਿਸੇ ਨੇ ਤੇਰੀ ਮਦਦ ਕੀਤੀ ਏ ?"
"ਸ੍ਰੀ ਹਜ਼ੂਰ, ਮੇਰੀ ਇਕ ਧੀ ਏ, ਸੱਤਾਂ-ਵਰ੍ਹਿਆਂ-ਦੀ, ਤੇ ਇਹ ਜਵਾਬ ਮੈਨੂੰ ਉਸ ਦਸੇ ਨੇ।"
"ਜੇ ਤੇਰੀ ਧੀ ਏਡੀ ਸਿਆਣੀ ਏ, ਤਾਂ ਇਹ ਥੋੜਾ ਜਿਹਾ ਰੇਸ਼ਮੀ ਧਾਗਾ ਲੈ ਜਾ ਤੇ ਉਹਨੂੰ ਆਖ ਭਲਕ ਸਵੇਰ ਤੱਕ ਮੈਨੂੰ ਇਕ ਸੁਹਣਾ ਜਿਹਾ ਤੌਲੀਆ ਬੁਣ ਦੇਵੇ।"
ਗਰੀਬ ਆਦਮੀ ਨੇ ਥੋੜਾ ਜਿਹਾ ਰੇਸ਼ਮੀ ਧਾਗਾ ਲੈ ਲਿਆ ਤੇ ਉਹ ਘੋਰ ਉਦਾਸੀ ਤੇ ਘੇਰ ਨਿਰਾਸ਼ਾ ਵਿਚ ਡੁੱਬਾ ਘਰ ਮੁੜ ਆਇਆ।
"ਬਿਪਤਾ ਪੈ ਗਈ, ਲਾਡਲੀ ਧੀਏ।" ਉਹਨੇ ਆਖਿਆ, " ਜਾਰ ਨੇ ਹੁਕਮ ਦਿਤੈ ਕਿ ਇਸ ਥੋੜੇ ਜਿਹੇ ਰੇਸ਼ਮੀ ਧਾਗੇ ਦਾ ਉਹਨੂੰ ਤੌਲੀਆ ਬੁਣ ਦੇ।"
"ਤੂੰ ਝੁਰ ਨਾ, ਬਾਪੂ।" ਸੱਤ-ਵਰ੍ਹਿਆਂ-ਦੀ ਨੇ ਆਖਿਆ।
ਉਹਨੇ ਬਹੁਕਰ ਨਾਲੋਂ ਇਕ ਤੀਲਾ ਤੋੜਿਆ, ਆਪਣੇ ਪਿਓ ਨੂੰ ਫੜਾਇਆ ਤੇ ਆਖਿਆ:
"ਆਹ ਜਾਰ ਕੋਲ ਲੈ ਜਾ ਤੇ ਉਹਨੂੰ ਆਖ ਕੋਈ ਦਸਤਕਾਰ ਲਭੇ ਜਿਹੜਾ ਤੋਲੀਆ ਬੁਣਨ ਲਈ ਏਹਦੀ ਖੱਡੀ ਬਣਾ ਦੇਵੇ।"