Back ArrowLogo
Info
Profile

ਸੋ ਸੁਣੱਖੇ ਗਭਰੂ ਨੇ ਬੋਲਦਾਂ ਦੀਆਂ ਤੇ ਲੱਦ ਲਿਆ। ਇਸ ਨੂੰ ਆਪਣੀ ਘੋੜੀ ਖੱਲਾਂ, ਰੱਸੀ ਤੇ ਲੁਕ ਦੀ ਭਰੀ ਦੇਗ ਨੂੰ ਇਕ ਛਕੜੇ ਜੋੜੀ ਤੇ ਤੁਰ ਪਿਆ।

ਹੌਲੀ ਹੌਲੀ ਉਹ ਸਮੁੰਦਰ ਦੇ ਕੰਢੇ ਜਾਰ ਦੀਆਂ ਰਾਖਵੀਆਂ ਚਰਾਂਦਾਂ ਵਿਚ ਆ ਗਿਆ। ਤੇ ਦੱਥੇ ਪਹੁੰਚ ਕੇ ਉਹਨੇ ਖੱਲਾਂ ਘੋੜੀ ਉਤੇ ਪਾ ਦਿੱਤੀਆਂ ਤੇ ਇਹਨਾਂ ਨੂੰ ਰੱਸੀ ਨਾਲ ਘੁਟ ਕੇ ਬੰਨ੍ਹ ਦਿੱਤਾ।

"ਜੇ ਸਮੁੰਦਰੀ ਘੋੜਿਆਂ ਨੇ ਤੈਨੂੰ ਵੇਖ ਲਿਆ ਤਾਂ ਉਹ ਛੇਤੀ ਕੀਤਿਆਂ ਏਹਨਾਂ ਦੇ ਵਿਚੋਂ ਦੀ ਤੈਨੂੰ ਚੱਕ ਨਹੀਂ ਮਾਰ ਸਕਣਗੇ।

ਉਹਨੇ ਬਾਰਾਂ ਦੀਆਂ ਬਾਰਾਂ ਖੱਲਾਂ ਲਪੇਟ ਦਿੱਤੀਆਂ ਤੇ ਬਾਰਾਂ ਪੂਡ ਰੱਸੀ ਉਹਨਾਂ ਉਤੇ ਕੱਸ ਕੇ ਬੰਨ੍ਹ ਦਿੱਤੀ। ਫੇਰ ਉਸ ਨੇ ਲੁਕ ਗਰਮ ਕੀਤੀ ਤੇ ਸਾਰੀ ਦੀ ਸਾਰੀ ਬਾਰਾਂ ਪੂਡ ਏਹਦੇ ਉਤੇ ਡੋਲ੍ਹ ਦਿੱਤੀ।

"ਹੁਣ ਨਹੀਂ ਮੈਨੂੰ ਸਮੁੰਦਰੀ ਘੋੜਿਆਂ ਦਾ ਕੋਈ ਡਰ. " ਸੁਨਹਿਰੀ ਅਯਾਲ ਵਾਲੀ ਘੋੜੀ ਨੇ ਆਖਿਆ। " ਏਥੇ ਚਰਾਂਦਾਂ ਵਿਚ ਬੈਠ ਤੇ ਤਿੰਨ ਦਿਨ ਤੱਕ ਮੇਰੀ ਉਡੀਕ ਕਰ ਆਪਣੀ ਗੂਸਲੀ ਵਜਾਉਂਦਾ ਰਹੀ ਤੇ ਆਪਣੀਆਂ ਅੱਖਾਂ ਬੰਦ ਨਾ ਕਰੀਂ।"

ਤੇ ਉਹਨੇ ਸਮੁੰਦਰ ਵਿਚ ਛਾਲ ਮਾਰ ਦਿਤੀ ਤੇ ਪਾਣੀ ਵਿਚ ਲੋਪ ਹੋ ਗਈ।

ਅਤੇ ਛੋਟਾ ਇਵਾਨ ਹੁਸਿਆਰ ਜਵਾਨ ਸਮੁੰਦਰ ਦੇ ਕੰਢੇ ਇਕੱਲਾ ਰਹਿ ਗਿਆ। ਇਕ ਦਿਨ ਬੀਤਿਆ। ਫੇਰ ਦੂਜਾ ਦਿਨ ਬੀਤਿਆ. ਤੋਂ ਹਾਲੇ ਤੱਕ ਉਹ ਜਾਗਦਾ ਸੀ, ਆਪਣੀ ਗੁਸਲੀ ਵਜਾ ਰਿਹਾ ਸੀ ਅਤੇ ਸਮੁੰਦਰ ਵੱਲ ਵੇਖੀ ਜਾ ਰਿਹਾ ਸੀ। ਪਰ ਤੀਜੇ ਦਿਨ ਉਹਦੀਆਂ ਅੱਖਾਂ ਭਾਰੀਆਂ ਹੋ ਗਈਆਂ ਤੇ ਉਹ ਉੱਘਣ ਲਗ ਪਿਆ- ਗੁਸਲੀ ਵੀ ਉਹਦੀ ਕੋਈ ਮਦਦ ਨਾ ਕਰ ਸਕੀ। ਉਹ ਨੀਂਦ ਨਾਲ ਬਥੇਰਾ ਘੁਲਿਆ, ਜਿੰਨਾ ਘੁਲ ਸਕਦਾ ਸੀ ਘੁਲਿਆ, ਪਰ ਅਖੀਰ ਨੀਂਦ ਨੇ ਉਹਨੂੰ ਦਬਾ ਲਿਆ।

ਉਹਨੂੰ ਸੁਤੇ ਨੂੰ ਅਜੇ ਬਹੁਤਾ ਚਿਰ ਹੋਇਆ ਸੀ, ਜਾਂ ਖਬਰੇ ਨਹੀਂ ਸੀ ਹੋਇਆ ਕਿ ਉਸ ਨੇ ਘੋੜੀ ਦੀਆਂ ਟਾਪਾਂ ਦੀ ਆਵਾਜ਼ ਸੁਣੀ ਤੇ ਉਸ ਨੇ ਧਿਆਨ ਉਪਰ ਕੀਤਾ। ਤੇ ਉਹ ਕੀ ਵੇਖਦਾ ਹੈ ਕਿ ਉਹਦੀ ਘੋੜੀ ਸਮੁੰਦਰ ਕੰਢੇ ਛਾਲਾਂ ਮਾਰਦੀ ਆ ਰਹੀ ਹੈ ਤੋਂ ਆਪਣੇ ਪਿਛੇ ਬੱਘੀ ਖਿੱਚੀ ਆਉਂਦੀ ਹੈ। ਸੁਨਹਿਰੀ ਅਯਾਲਾਂ ਵਾਲੇ ਛੇ ਸਮੁੰਦਰੀ ਘੋੜੇ ਉਹਦੀਆਂ ਵੱਖੀਆਂ ਨੂੰ ਚੰਬੜੇ ਹੋਏ ਹਨ।

ਛੋਟਾ ਇਵਾਨ ਹੁਸ਼ਿਆਰ ਜਵਾਨ ਭੱਜ ਕੇ ਉਹਨੂੰ ਜਾ ਮਿਲਿਆ, ਤੇ ਸੁਨਹਿਰੀ ਅਯਾਲ ਵਾਲੀ ਘੋੜੀ ਨੇ ਆਖਿਆ:

" ਜੇ ਤੂੰ ਮੇਰੇ ਉਤੇ ਬੌਲਦਾਂ ਦੀਆਂ ਖੱਲਾਂ ਨਾ ਪਾਈਆਂ ਹੁੰਦੀਆਂ ਤੇ ਏਹਨਾਂ ਨੂੰ ਬੰਨ੍ਹਿਆ ਤੇ ਉਤੇ ਲੁਕ ਨਾ ਪਾਇਆ ਹੁੰਦਾ, ਤੂੰ ਕਦੇ ਮੇਰਾ ਮੂੰਹ ਨਹੀਂ ਸੀ ਵੇਖਣਾ। ਏਹਨਾਂ ਸਮੁੰਦਰੀ ਘੋੜਿਆਂ ਦਾ ਏਜੜ ਮੇਰੇ ਉਤੇ ਟੁਟ ਪਿਆ। ਨੇ ਖੱਲਾਂ ਉਹਨਾਂ ਲੀਰਾਂ ਲੀਰਾਂ ਕਰ ਸੁੱਟੀਆਂ ਤੇ ਦੇ ਹੋਰ ਸਾਰੀਆਂ

198 / 245
Previous
Next