Back ArrowLogo
Info
Profile

ਤੇ ਜ਼ਾਰ ਨੇ ਆਖਿਆ :

"ਜਵਾਨ ਤਾਂ ਮੈਂ ਖੁਸ਼ੀ ਨਾਲ ਬਣ ਜਾਵਾਂ, ਪਰ ਏਹ ਤਾਂ ਦੱਸ ਪਈ ਕਿਵੇਂ। ਸਾਡੀ ਜ਼ਾਰਸ਼ਾਹੀ ਵਿਚ ਏਦਾਂ ਦੀ ਗੱਲ ਕਦੇ ਵੇਖੀ ਸੁਣੀ ਨਹੀਂ।"

ਸੋ ਅਲੀਓਨਾ ਰੂਪਵੰਤੀ ਰਾਜਕੁਮਾਰੀ ਨੇ ਉਸ ਨੂੰ ਆਖਿਆ :

ਤਾਂਬੇ ਦੀਆਂ ਤਿੰਨ ਵੱਡੀਆਂ ਵੱਡੀਆਂ ਦੇਗਾਂ ਲੈ ਤੇ ਇਕ ਨੂੰ ਦੁੱਧ ਨਾਲ ਭਰ ਲੈ ਤੇ ਦੇ ਦੇਗਾਂ ਵਿਚ ਚਸ਼ਮੇ ਦਾ ਪਾਣੀ ਭਲ ਲੈ। ਦੁਧ ਤੇ ਪਾਣੀ ਵਾਲੀ ਇਕ ਦੇਗ ਹੇਠਾਂ ਅੱਗ ਬਾਲ ਤੇ ਜਦੋਂ ਏਹ ਉਬਲਣ ਲੱਗ ਪੈਣ ਤਾਂ ਤੂੰ ਪਹਿਲਾਂ ਦੁਧ ਵਾਲੀ ਦੇਗ ਵਿਚ ਛਾਲ ਮਾਰ. ਫੇਰ ਗਰਮ ਪਾਣੀ ਵਾਲੀ ਦੇਗ ਵਿਚ ਤੇ ਅਖੀਰ ਠੰਡੇ ਪਾਣੀ ਵਾਲੀ ਦੇਗ ਵਿਚ। ਤੇ ਜਦੋ ਤੂੰ ਤਿੰਨਾਂ ਦੇਗਾਂ ਵਿਚ ਆਪਣੇ ਸਰੀਰ ਨੂੰ ਡੋਬਾ ਦੇ ਲਵੇਗਾ ਤਾਂ ਤੂੰ ਇਉਂ ਜਵਾਨ ਤੇ ਸੁਹਣਾ ਲੱਗੇਗਾ ਜਿਵੇਂ ਵੀਹ ਵਰਿਆਂ ਦਾ ਹੋਵੇ।"

"ਪਰ ਮੈਂ ਝੁਲਸਿਆ ਨਾ ਜਾਉਂ?" ਜਾਰ ਨੇ ਪੁਛਿਆ।

"ਮੇਰੀ ਜ਼ਾਰਸ਼ਾਹੀ ਵਿਚ ਕੋਈ ਵੀ ਬੁਢਾ ਬੰਦਾ ਨਹੀਂ। ਸਾਰੇ ਏਦਾਂ ਹੀ ਕਰਦੇ ਨੇ ਤੇ ਕਦੇ ਕੋਈ ਝੁਲਸਿਆ ਗਿਆ ਸੁਣਿਆ ਨਹੀਂ।"

ਸੋ ਜਾਰ ਨੇ ਜਾਕੇ ਸਭ ਕੁਝ ਉਸ ਤਰ੍ਹਾਂ ਤਿਆਰ ਕਰ ਲਿਆ ਜਿਸ ਤਰ੍ਹਾਂ ਅਲੀਓਨਾ ਨੇ ਉਸ ਨੂੰ ਆਖਿਆ ਸੀ। ਪਰ ਜਦੋਂ ਦੁਧ ਤੇ ਪਾਣੀ ਵਾਲੀ ਇਕ ਦੇਗ ਉਬਾਲੇ ਖਾਣ ਲੱਗ ਪਈ ਤਾਂ ਉਹ ਫੇਰ ਆਪਣੇ ਆਪ ਨੂੰ ਤਿਆਰ ਨਾ ਕਰ ਸਕਿਆ ਤੇ ਡਰ ਗਿਆ। ਤੇ ਉਹ ਲੱਗਾ ਦੇਗਾਂ ਦੇ ਆਲੇ ਦੁਆਲੇ ਚੱਕਰ ਲਾਉਣ ਤੇ ਅਚਾਨਕ ਉਹਦੇ ਦਿਮਾਗ ਵਿਚ ਇਕ ਫੁਰਨਾ ਫੁਰਿਆ:

"ਮੈਂ ਸੋਚਣ ਕੀ ਡਿਹਾ ਆਂ ? ਛੋਟੇ ਇਵਾਨ ਹੁਸ਼ਿਆਰ ਜਵਾਨ ਨੂੰ ਪਹਿਲਾਂ ਏਨ੍ਹਾਂ ਵਿਚ ਵਾੜਦਾ ਆਂ ਤੇ ਆਪੇ ਪਤਾ ਲਗ ਜਾਉ। ਜੇ ਸਭ ਕੁਝ ਠੀਕ ਠਾਕ ਰਿਹਾ, ਤਾਂ ਮੈਂ ਚੁੱਭੀ ਮਾਰ ਲਵਾਂਗਾ। ਜੇ ਉਹ ਝੁਲਸਿਆ ਗਿਆ, ਤਾਂ ਉਹਨੂੰ ਰੋਣ ਵਾਲਾ ਹੀ ਕੌਣ ਏ। ਉਹਦੇ ਸਾਰੇ ਘੋੜੇ ਮੇਰੇ ਕੋਲ ਰਹਿ ਜਾਣਗੇ ਤੇ ਮੈਨੂੰ ਇਕਰਾਰ ਮੁਤਾਬਿਕ ਜ਼ਾਰਸ਼ਾਹੀ ਦਾ ਤੀਜਾ ਹਿੱਸਾ ਨਾ ਦੇਣਾ ਪਉ।"

ਤੇ ਉਹਨੇ ਛੋਟੇ ਇਵਾਨ ਹੁਸ਼ਿਆਰ ਜਵਾਨ ਨੂੰ ਸੱਦ ਭੇਜਿਆ।

"ਕੀ ਚਾਹੁੰਦੇ ਓ, ਹਜੂਰ ? ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਮੈਂ ਹੁਣੇ ਅਜੇ ਸਫਰ ਤੋਂ ਮੁੜਿਆ ਤੇ ਮੈਨੂੰ ਆਰਾਮ ਕਰਨ ਦੀ ਲੋੜ ਏ।"

" ਮੈ ਤੈਨੂੰ ਬਹੁਤਾ ਚਿਰ ਨਹੀਂ ਅਟਕਾਉਂਦਾ ਬੱਸ ਏਹਨਾਂ ਦੇਗਾਂ ਵਿਚ ਇਕ ਚੁਭੀ ਲਾ ਤੇ ਫੇਰ ਜਾ ਕੇ ਆਰਾਮ ਕਰ।

ਛੋਟੇ ਇਵਾਨ ਨੇ ਦੇਗਾਂ ਵਿਚ ਨਜ਼ਰ ਮਾਰੀ। ਦੁਧ ਵਾਲੀ ਦੇਗ ਤੇ ਇਕ ਪਾਣੀ ਵਾਲੀ ਦੇਗ ਉਬਾਲੇ ਖਾ ਰਹੀਆਂ ਸਨ ਤੇ ਤੀਜੀ ਵਿਚ ਠੰਡਾ ਤੇ ਨਿਰਮਲ ਪਾਣੀ ਸੀ।

200 / 245
Previous
Next