“ਜਦੋਂ ਤੂੰ ਤੀਜੀ ਵਾਰ ਸਾਡਾ ਫਰਾਟਾ ਸੁਣ ਲਵੇ।" ਉਹਨਾਂ ਆਖਿਆ " ਚੁੱਭੀ ਲਾ ਲਵੀਂ ਤੇ ਡਰੀਂ ਨਾ।"
ਫੇਰ ਇਵਾਨ ਜਾਰ ਕੋਲ ਵਾਪਸ ਆ ਗਿਆ।
"ਹੁਣ ਮੈਂ ਬਿਲਕੁਲ ਤਿਆਰ ਆਂ, ਹਜ਼ੂਰ, " ਉਹਨੇ ਆਖਿਆ, "ਮੈਂ ਹੁਣੇ ਏਸੇ ਪਲ ਚੁੱਭੀ ਲਾਵਾਂਗਾ।"
ਤੇ ਉਹਨੇ ਘੋੜਿਆਂ ਦੇ ਫਰਾਟੇ ਸੁਣੇ : ਇਕ, ਦੋ, ਤਿੰਨ- ਤੇ ਛਿੱਟੇ ਉਡੇ। ਸੁਣੱਖਾ ਗਭਰੂ ਉਬਲਦੇ ਦੁਧ ਵਿਚ ਸੀ। ਫੇਰ ਉਹ ਬਾਹਰ ਆਇਆ ਤੇ ਉਸ ਉਬਲਦੇ ਪਾਣੀ ਵਿਚ ਛਾਲ ਮਾਰ ਦਿੱਤੀ, ਤੇ ਅਖੀਰ ਉਸ ਨੇ ਠੰਡੇ ਪਾਣੀ ਵਿਚ ਚੁਭੀ ਮਾਰੀ। ਤੇ ਜਦੋਂ ਉਹ ਤੀਜੀ ਦੇਗ ਵਿਚੋਂ ਨਿਕਲਿਆ ਤਾਂ ਉਹ ਸਰਘੀ ਵੇਲੇ ਦੇ ਅਸਮਾਨ ਵਰਗਾ ਸੁਹਣਾ ਸੀ। ਏਡਾ ਸੁਹਣਾ ਜਵਾਨ ਕਦੇ ਦੁਨੀਆ ਵਿਚ ਜੰਮਿਆ ਨਹੀ ਹੋਣਾ।
ਜਾਰ ਨੇ ਉਸ ਨੂੰ ਵੇਖਿਆ ਤੇ ਉਹ ਡੋਲਣੇ ਹਟ ਗਿਆ । ਉਹ ਛੇਤੀ ਨਾਲ ਥੜੇ ਉਤੇ ਚੜਿਆ ਤੇ ਦੁਧ ਦੀ ਦੇਗ ਵਿਚ ਕੁੱਦ ਪਿਆ। ਤੇ ਉਥੇ ਹੀ ਉਬਲ ਗਿਆ।
ਅਲੀਓਨਾ ਰੂਪਵੰਤੀ ਰਾਜਕੁਮਾਰੀ ਦੌੜਦੀ ਹੋਈ ਡਿਉੜੀ ਵਿਚ ਆਈ ਤੇ ਉਹਨੇ ਆਪਣੇ ਤੇਰੇ ਗੋਰੇ ਹੱਥਾਂ ਨਾਲ ਛੋਟੇ ਇਵਾਨ ਨੂੰ ਫੜ ਲਿਆ ਅਤੇ ਆਪਣੀ ਮੁੰਦਰੀ ਉਹਦੀ ਉਂਗਲ ਵਿਚ - ਦਿੱਤੀ।
ਫੇਰ ਉਹ ਮਿੰਨ੍ਹਾ ਮਿੰਨ੍ਹਾ ਮੁਸਕਾਈ ਤੇ ਬੋਲੀ :
ਤੂੰ ਮੈਨੂੰ ਜ਼ਾਰ ਦੇ ਹੁਕਮ ਨਾਲ ਚੁਕ ਲਿਆਂਦਾ, ਪਰ ਹੁਣ ਉਹ ਜਿਉਂਦਾ ਨਹੀਂ, ਸੋ ਜਿਵੇਂ ਤੇਰਾ ਜੀਅ ਕਰੇ ਤੂੰ ਕਰ ਸਕਦੈ : ਜੇ ਚਾਹੇ ਤਾਂ ਮੈਨੂੰ ਵਾਪਸ ਛਡ ਆ. ਜੇ ਨਹੀਂ ਤਾਂ ਤੂੰ ਮੈਨੂੰ ਆਪਣੇ ਤੇਲ ਰਖ ਲੈ।"
ਤੇ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਉਸ ਨੂੰ ਗੋਰੇ ਹੱਥਾਂ ਤੋਂ ਫੜਿਆ ਤੇ ਉਸ ਨੂੰ ਆਪਣੀ ਬਣਾ ਲਿਆ ਤੇ ਆਪਣੀ ਮੁੰਦਰੀ ਉਹਦੀ ਉਂਗਲ ਵਿਚ ਪਾ ਦਿੱਤੀ। ਤੇ ਇਸ ਤੋਂ ਝਟ ਮਗਰੋਂ ਉਹਨੇ ਹਰਕਾਰੇ ਭੇਜ ਕੇ ਆਪਣੇ ਮਾਪਿਆਂ ਤੇ ਭਰਾਵਾਂ ਨੂੰ ਆਪਣੇ ਵਿਆਹ ਦੀ ਦਾਅਵਤ ਤੇ ਸੱਦਿਆ। ਥੋੜ੍ਹੇ ਚਿਰ ਵਿਚ ਹੀ ਬੱਤੀ ਸੁਣੱਖੇ ਗਭਰੂ, ਉਹਦੇ ਭਰਾ, ਤੇ ਉਹਦੀ ਮਾਂ ਤੇ ਉਹਦਾ ਪਿਓ ਮਹਿਲੀ ਆਣ ਪਹੁੰਚੇ।
ਵਿਆਹ ਹੋਇਆ ਤੇ ਦਾਅਵਤ ਖਤਮ ਹੋਈ ਅਤੇ ਛੋਟਾ ਇਵਾਨ ਤੇ ਉਹਦੀ ਖੂਬਸੂਰਤ ਵਹੁਟੀ - ਖੁਸ਼ੀ ਰਹਿਣ ਲੱਗੇ ਅਤੇ ਮਾਂ ਪਿਓ ਦੀ ਸੇਵਾ ਸੰਭਾਲ ਕਰਨ ਲੱਗੇ।