ਐਮੇਲੀਆ ਅਤੇ ਪਾਈਕ
ਇਕ ਵਾਰ ਦੀ ਗੱਲ ਹੈ ਇਕ ਬੁਢੇ ਦੇ ਤਿੰਨ ਪੁਤਰ ਸਨ। ਉਹਨਾਂ ਵਿਚੋਂ ਦੇ ਬੜੇ ਸਿਆਣੇ ਗਭਰੂ ਸਨ ਅਤੇ ਤੀਜਾ, ਐਮੇਲੀਆ, ਬੁੱਧੂ ਸੀ।
ਦੋਵੇ ਵੱਡੇ ਭਰਾ ਹਮੇਸ਼ਾ ਕੰਮ ਲੱਗੇ ਰਹਿੰਦੇ ਅਤੇ ਐਮੇਲੀਆ ਸਟੋਵ ਦੀ ਬੰਨੀ ਤੇ ਪਿਆ ਰਹਿੰਦਾ ਤੇ ਉਹਨੂੰ ਦੁਨੀਆਂ ਦੀ ਕੋਈ ਫਿਕਰ-ਚਿੰਤਾ ਨਾ ਹੁੰਦੀ।
ਇਕ ਦਿਨ ਦੋਵੇਂ ਭਰਾ ਘੋੜਿਆਂ ਤੇ ਸਵਾਰ ਬਾਜ਼ਾਰ ਗਏ ਹੋਏ ਸਨ ਅਤੇ ਉਹਨਾਂ ਦੀਆਂ ਪਤਨੀਆਂ ਨੇ ਕਿਹਾ :
"ਐਮੇਲੀਆ, ਉਠ ਜਾ ਕੇ ਪਾਣੀ ਲਿਆ ਦੇ ਥੋੜ੍ਹਾ।"
ਅਤੇ ਐਮੇਲੀਆ ਨੇ ਸਟੇਵ ਦੀ ਬੰਨੀ ਤੇ ਪਿਆਂ ਹੀ ਜਵਾਬ ਦਿੱਤਾ .
"ਮੈਂ ਨਹੀਂ। ਮੇਰਾ ਨਹੀਂ ਜੀਅ ਕਰਦਾ।....