Back ArrowLogo
Info
Profile

ਜਾ, ਐਮੇਲੀਆ, ਨਹੀਂ ਤਾਂ ਤੇਰੇ ਭਰਾ ਬਾਜ਼ਾਰੇ ਤੇਰੇ ਵਾਸਤੇ ਕੋਈ ਸੁਗਾਤ ਨਹੀਂ ਲਿਆਉਣਗੇ।"

"ਅੱਛਾ, ਠੀਕ ਏ ਫੇਰ।"

ਐਮੇਲੀਆ ਸਟੋਵ ਦੀ ਬੰਨੀ ਤੋਂ ਹੇਠਾਂ ਉਤਰਿਆ, ਆਪਣੇ ਬੂਟ ਅਤੇ ਬੰਡੀ ਪਾਈ . ਦੋ ਬਾਲਟੀਆਂ ਤੇ ਕੁਹਾੜਾ ਲਿਆ, ਅਤੇ ਦਰਿਆ ਨੂੰ ਤੁਰ ਪਿਆ।

ਉਸ ਨੇ ਆਪਣੇ ਕੁਹਾੜੇ ਨਾਲ ਬਰਫ ਵਿੱਚ ਮਘੇਰਾ ਕੀਤਾ, ਦੋਵੇ ਬਾਲਟੀਆਂ ਪਾਣੀ ਨਾਲ ਭਰੀਆਂ ਅਤੇ ਉਹਨਾਂ ਨੂੰ ਉਥੇ ਰਖਕੇ ਆਪ ਬਰਫ ਵਿੱਚ ਕੀਤੇ ਮਘੇਰੇ ਵਿੱਚ ਝਾਕਣ ਲਗ ਪਿਆ। ਉਹ ਦੇਖੀ ਗਿਆ, ਦੇਖੀ ਗਿਆ ਅਤੇ ਕੀ ਦੇਖਦਾ ਹੈ ਕਿ ਪਾਣੀ ਵਿੱਚ ਇਕ ਪਾਈਕ ਮੱਛੀ ਤਰ ਰਹੀ ਹੈ। ਉਸ ਨੇ ਆਪਣੀ ਬਾਂਹ ਲਮਕਾਈ ਅਤੇ ਪਾਈਕ ਫੜ ਲਈ।

"ਅੱਜ ਅਸੀਂ ਰੈਟੀ ਨਾਲ ਪਾਈਕ ਦਾ ਵਧੀਆ ਸੋਰਬਾ ਖਾਵਾਂਗੇ !" ਉਹ ਖੁਸ਼ੀ ਨਾਲ ਬੋਲ ਉਠਿਆ।

ਪਰ ਅਚਾਨਕ ਹੀ ਪਾਈਕ ਮਨੁਖੀ ਆਵਾਜ਼ ਵਿੱਚ ਬੋਲੀ ਅਤੇ ਕਹਿਣ ਲਗੀ :

"ਮੈਨੂੰ ਛੱਡ ਦੇ, ਐਮੇਲੀਆ, ਤੇ ਮੈਂ ਬਦਲੇ ਵਿੱਚ ਕਦੇ ਤੇਰੇ ਕੰਮ ਆਵਾਂਗੀ।"

ਐਮੇਲੀਆਂ ਨੇ ਸਿਰਫ ਹਸ ਛਡਿਆ।

"ਤੂੰ ਮੇਰੇ ਕਿਹੜੇ ਕੰਮ ਆ ਸਕਦੀ ਏ ? ਨਹੀ. ਸੋਚਦਾਂ ਤੈਨੂੰ ਘਰ ਲੈ ਜਾਵਾਂਗਾ ਤੇ ਭਾਬੀਆਂ ਨੂੰ ਆਖਾਂਗਾ ਥੋੜ੍ਹਾ ਸੇਰਬਾ ਬਣਾਓ। ਮੈਨੂੰ ਪਾਈਕ ਦਾ ਸ਼ਰਬਾ ਬਹੁਤ ਚੰਗਾ ਲਗਦੈ।"

ਪਰ ਪਾਈਕ ਫੇਰ ਉਹਦੇ ਤਰਲੇ ਕਰਨ ਲਗ ਪਈ ਅਤੇ ਆਖਣ ਲਗੀ :

"ਮੈਨੂੰ ਜ਼ਰੂਰ ਛਡ ਦੇ, ਐਮੇਲੀਆ, ਅਤੇ ਮੈਂ, ਜੋ ਤੇਰੀ ਇੱਛਾ ਹੋਵੇਗੀ, ਉਹੋ ਕੰਮ ਕਰਾਂਗੀ।"

'ਠੀਕ ਏ, " ਐਮੇਲੀਆ ਨੇ ਜਵਾਬ ਦਿੱਤਾ। ' ਪਰ ਪਹਿਲਾਂ ਤੈਨੂੰ ਇਸ ਗੱਲ ਦਾ ਸਬੂਤ ਦੇਣਾ ਪਵੇਗਾ ਕਿ ਤੂੰ ਮੈਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ।"

ਪਾਈਕ ਨੇ ਕਿਹਾ:

ਐਮੇਲੀਆ, ਦੱਸ ਤੂੰ ਕੀ ਚਾਹੁੰਦਾ ਏ ?

"ਮੈਂ ਚਾਹੁੰਦਾ ਹਾਂ ਕਿ ਮੇਰੀਆਂ ਬਾਲਟੀਆਂ ਆਪਣੇ ਆਪ ਘਰ ਚਲੀਆਂ ਜਾਣ ਅਤੇ ਪਾਣੀ ਦੀ ਇਕ ਛਿੱਟ ਨਾ ਡੁਲ੍ਹੇ। ... "

" ਬਹੁਤ ਅੱਛਾ, ਐਮੇਲੀਆ, " ਪਾਈਕ ਨੇ ਆਖਿਆ।" ਜਦੋ ਵੀ ਤੇਰੀ ਕੋਈ ਇੱਛਾ ਹੋਵੇ. ਤੈਨੂੰ ਸਿਰਫ ਇਹ ਆਖਣ ਦੀ ਲੋੜ ਏ :

ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ,  

ਤੇ ਇਕਦਮ ਕੰਮ ਹੋ ਜਾਏਗਾ।"

204 / 245
Previous
Next