ਅਤੇ ਐਮੇਲੀਆ ਨੇ, ਮਨ ਵਿਚ ਧਾਰ ਕੇ ਆਖਿਆ :
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ਬਾਲਟੀਓ ਆਪਣੇ ਆਪ ਘਰ ਪਹੁੰਚ ਜਾਓ!..."
ਅਤੇ, ਲਓ ਕੀ ਵੇਖਦਾ ਹੈ, ਕਿ ਬਾਲਟੀਆਂ ਨੇ ਪਹਾੜੀ ਵੱਲ ਰੁਖ ਕੀਤਾ ਅਤੇ ਉਪਰ ਚੜ੍ਹਨ ਲਗ ਪਈਆਂ। ਐਮੇਲੀਆ ਨੇ ਪਾਈਕ ਨੂੰ ਬਰਫ-ਮਘੇਰੇ ਵਿੱਚ ਸੁਟ ਦਿੱਤਾ ਅਤੇ ਆਪ ਆਪਣੀਆਂ ਬਾਲਟੀਆਂ ਦੇ ਪਿਛੇ ਤੁਰ ਪਿਆ।
ਬਾਲਟੀਆਂ ਪਿੰਡ ਦੀਆਂ ਗਲੀਆਂ ਵਿਚੋਂ ਦੀ ਲੰਘੀਆਂ, ਅਤੇ ਪਿੰਡਵਾਸੀ ਖੜੇ ਬਾਲਟੀਆਂ ਨੂੰ ਵੇਖ ਵੇਖ ਮੂੰਹ ਵਿਚ ਉਂਗਲਾਂ ਪਾ ਰਹੇ ਸਨ ਅਤੇ ਐਮੇਲੀਆ ਮੁਸਕੜੀਏ ਹਸਦਾ ਉਹਨਾਂ ਦੇ ਮਗਰ ਮਗਰ ਜਾ ਰਿਹਾ ਸੀ। ਬਾਲਟੀਆਂ ਸਿੱਧਾ ਐਮੇਲੀਆ ਦੇ ਘਰ ਪਹੁੰਚੀਆਂ ਅਤੇ ਭੁੜਕ ਕੇ ਘੜਵੰਜੀ ਤੇ ਟਿਕ ਗਈਆਂ ਅਤੇ ਐਮੇਲੀਆ ਫੇਰ ਸਟੋਵ ਦੀ ਬੰਨੀ ਤੇ ਚੜ੍ਹ ਕੇ ਬਹਿ ਗਿਆ।
ਸਮਾਂ ਬੀਤਦਾ ਗਿਆ, ਤੇ ਇਕ ਦਿਨ ਉਹਦੀਆਂ ਭਾਬੀਆਂ ਨੇ ਐਮੇਲੀਆ ਨੂੰ ਆਖਿਆ: "ਐਮੇਲੀਆ, ਏਥੇ ਕਿਉਂ ਲੰਮਾ ਪਿਐ? ਊਠ, ਜਾਕੇ ਕੁਝ ਲਕੜਾਂ ਪਾੜ ਦੇ।"
"ਮੈਂ ਨਹੀਂ, ਮੇਰਾ ਨਹੀਂ ਜੀ ਕਰਦਾ " ਐਮੇਲੀਆ ਨੇ ਕਿਹਾ।
"ਜੇ ਤੂੰ ਸਾਡਾ ਆਖਾ ਨਹੀਂ ਮੰਨੇਗਾ, ਤਾਂ ਤੇਰੇ ਭਰਾ ਬਾਜ਼ਾਰੇ ਤੇਰੇ ਵਾਸਤੇ ਸੁਗਾਤਾਂ ਨਹੀਂ ਲਿਆਉਣਗੇ।"
ਐਮੇਲੀਆ ਦਾ ਸਟੋਵ ਦੀ ਬੰਨੀ ਤੋਂ ਉਠਣ ਨੂੰ ਜੀਅ ਨਹੀਂ ਸੀ ਕਰਦਾ। ਉਸ ਨੇ ਪਾਈਕ ਨੂੰ ਯਾਦ ਕੀਤਾ ਅਤੇ ਹੌਲੀ ਜਿਹੀ ਕਿਹਾ:
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ! ਜਾ ਕੁਹਾੜਿਆ, ਕੁਝ ਲਕੜਾਂ ਪਾੜ ਦੇ, ਅਤੇ ਤੂੰ ਲਕੜੇ ਘਰ ਵਿੱਚ ਆ ਜਾ, ਤੇ ਸਟੋਵ ਵਿੱਚ ਕੁਦ ਪਓ।"
ਤੇ ਲਓ, ਕੀ ਵੇਖਦਾ ਹੈ ਕਿ ਬੈਂਚ ਹੇਠੋਂ ਕੁਹਾੜਾ ਕੁੜਕਿਆ ਤੇ ਵਿਹੜੇ ਵਿੱਚ ਆ ਗਿਆ ਤੇ ਲਕੜਾਂ ਪਾੜਨ ਲਗ ਪਿਆ, ਅਤੇ ਗੱਟੂ ਆਪਣੇ ਆਪ ਮਕਾਨ ਦੇ ਅੰਦਰ ਆ ਗਏ ਅਤੇ ਸਟੇਵ ਵਿਚ ਕੁਦ ਪਏ।
ਸਮਾਂ ਬੀਤਦਾ ਗਿਆ, ਅਤੇ ਇਕ ਦਿਨ ਉਹਦੀਆਂ ਭਾਬੀਆਂ ਨੇ ਐਮੇਲੀਆ ਨੂੰ ਆਖਿਆ :
"ਐਮੇਲੀਆ, ਘਰ ਵਿੱਚ ਲਕੜਾਂ ਹੈ ਨਹੀਂ। ਜਾ, ਜਾਕੇ ਜੰਗਲ ਵਿਚੋਂ ਕੁਝ ਲਕੜਾਂ ਕੱਟ ਲਿਆ।"
ਅਤੇ ਐਮੇਲੀਆ ਨੇ ਸਟੋਵ ਉਤੇ ਹੀ ਪਲਸੇਟੇ ਮਾਰਦਿਆਂ, ਜਵਾਬ ਦਿੱਤਾ: ''ਤੇ ਤੁਸੀਂ ਏਥੇ ਕਾਹਦੇ ਲਈ ਜੇ ?"
"ਕੀ ਮਤਲਬ ਏ, ਤੇਰਾ, ਐਮੇਲੀਆ ?" ਉਹਦੀਆਂ ਭਾਬੀਆਂ ਨੇ ਆਖਿਆ।" ਇਹ ਸਾਡਾ