ਕੰਮ ਤਾਂ ਨਹੀਂ. ਜੰਗਲ ਵਿਚੋ ਜਾਕੇ ਲਕੜਾਂ ਲਿਆਈਏ।"
ਪਰ . ਮੇਰਾ ਵੀ ਜਾਣ ਨੂੰ ਜੀਅ ਨਹੀਂ ਕਰਦਾ, " ਐਮੇਲੀਆ ਨੇ ਕਿਹਾ।
ਚੰਗਾ, ਫੇਰ ਤੈਨੂੰ ਵੀ ਸੁਗਾਤ ਕੋਈ ਨਹੀਂ ਉਂ ਮਿਲਣੀ," ਉਹਨਾਂ ਨੇ ਉਸ ਨੂੰ ਆਖਿਆ। ਇਸ ਦਾ ਕੋਈ ਚਾਰਾ ਨਹੀਂ ਸੀ, ਇਸ ਲਈ ਐਮੇਲੀਆ ਸਟੋਵ ਤੋਂ ਹੇਠਾਂ ਉਤਰਿਆ, ਅਤੇ ਉਸ ਨੇ ਆਪਣੇ ਬੂਟ ਤੇ ਬੰਡੀ ਪਾਈ। ਉਹਨੇ ਰੱਸੀ ਤੇ ਕੁਹਾੜਾ ਚੁਕਿਆ ਵਿਹੜੇ ਵਿੱਚ ਆਇਆ ਅਤੇ ਸਲੈਜ ਵਿੱਚ ਵੜਕੇ, ਕੜਕਿਆ।
ਬਾਹਰ ਦਾ ਬੂਹਾ ਖੋਹਲ ਦਿਓ, ਭਾਬੀ!''
ਤੇ ਉਹਦੀਆਂ ਭਾਬੀਆਂ ਉਹਨੂੰ ਕਹਿਣ ਲਗੀਆਂ:
ਤੂੰ ਸਲੈਜ ਵਿੱਚ ਕੀ ਕਰਨ ਡਿਹੈ, ਬੁੱਧੂਆ ? ਘੋੜਾ ਤਾਂ ਅਜੇ ਤੂੰ ਜੋੜਿਆ ਨਹੀਂ।"
"ਮੈਂ ਘੋੜੇ ਤੋਂ ਬਿਨਾਂ ਹੀ ਚਲਾ ਸਕਦਾਂ, " ਐਮੇਲੀਆ ਨੇ ਜਵਾਬ ਦਿੱਤਾ।
ਉਹਦੀਆਂ ਭਾਬੀਆਂ ਨੇ ਬੂਹਾ ਖੋਹਲ ਦਿੱਤਾ ਅਤੇ ਐਮੇਲੀਆ ਨੇ ਆਪਣੇ ਮੂੰਹ ਵਿੱਚ ਹੀ ਆਖਿਆ :
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ! ਚਲ ਸਲੈਜੇ ਜੰਗਲ ਵਿਚ।" ਅਤੇ ਕੀ ਵੇਖਦਾ ਹੈ ਕਿ ਸ਼ਾਂ ਦੀ ਆਵਾਜ਼ ਨਾਲ ਸਲੋਜ ਏਨੀ ਤੇਜ਼ੀ ਨਾਲ ਬੂਹੇ ਤੋਂ ਬਾਹਰ ਤਈ ਕਿ ਕੋਈ ਘੋੜਸਵਾਰ ਵੀ ਇਸ ਨੂੰ ਨਾ ਛੂਹ ਸਕੇ।
ਜੰਗਲ ਨੂੰ ਜਾਣ ਵਾਲਾ ਰਾਹ ਇਕ ਸ਼ਹਿਰ ਵਿਚੋਂ ਦੀ ਲੰਘਦਾ ਸੀ ਅਤੇ ਸਲੈਜ ਨੇ ਕਈ ਬੰਦੇ ਡੰਗ ਦਿੱਤੇ । ਸ਼ਹਿਰ ਦੇ ਲੋਕ ਕੂਕ ਰਹੇ ਸਨ: ਫੜੇ ਇਹਨੂੰ ! ਫੜੇ ਇਹਨੂੰ ! ਪਰ ਐਮੇਲੀਆ ਨੇ ਕੋਈ ਪਰਵਾਹ ਨਾ ਕੀਤੀ ਅਤੇ ਸਲੈਜ ਨੂੰ ਹੋਰ ਵੀ ਤੇਜ਼ ਚਲਣ ਦਾ ਹੁਕਮ ਦੇਂਦਾ ਰਿਹਾ।
ਉਹ ਜੰਗਲ ਵਿੱਚ ਆਇਆ, ਸਲੈਜ ਨੂੰ ਰੋਕਿਆ ਅਤੇ ਆਖਿਆ:
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ! ਚਲ ਕੁਹਾੜਿਆ, ਕੁਝ ਸੁਕੀਆਂ ਤਕੜਾਂ ਕੱਟ, ਅਤੇ ਤੁਸੀਂ ਗਨਿਓ ਸਲੈਜ ਵਿਚ ਟਿਕਦੇ ਜਾਓ, ਆਪਣੇ ਆਪ ਨੂੰ ਬੰਨ੍ਹਦੇ ਜਾਓ।"...
ਅਤੇ ਕੀ ਵੇਖਦਾ ਹੈ, ਕਿ ਕੁਹਾੜੇ ਨੇ ਸੁੱਕੀ ਲਕੜ ਕੱਟਣੀ ਤੇ ਪਾੜਨੀ ਸ਼ੁਰੂ ਕਰ ਦਿੱਤੀ. ਤੇ ਗੱਠੇ ਇਕ ਇਕ ਕਰਕੇ ਸਲੈਜ ਵਿਚ ਆ ਟਿੱਕੇ ਤੇ ਉਹਨਾਂ ਨੇ ਆਪਣੇ ਆਪ ਨੂੰ ਬੰਨ੍ਹ ਲਿਆ। ਵੇਟ ਐਮੇਲੀਆ ਨੇ ਕੁਹਾੜੇ ਨੂੰ ਹੁਕਮ ਦਿੱਤਾ ਕਿ ਉਹਦੇ ਲਈ ਇਕ ਡੰਡਾ ਲਾਹਵੇ, ਜਿਹੜਾ ਏਨਾ ਭਰ ਹੋਵੇ ਕਿ ਚੁਕਿਆ ਨਾ ਜਾ ਸਕੇ। ਉਹ ਲਕੜਾਂ ਦੇ ਉਪਰ ਜਾ ਬੈਠਾ ਅਤੇ ਬੋਲਿਆ
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ। ਚੱਲ ਸਲੈਜੇ, ਘਰ ਨੂੰ ਚੱਲ !"...
ਅਤੇ ਸਲੈਜ ਬੜੀ ਤੇਜ਼ ਤੇਜ਼ ਰਿੜ ਪਈ। ਐਮੋਲੀਆ ਫੇਰ ਉਸ ਸ਼ਹਿਰ ਵਿਚੋਂ ਲੰਘਿਆ ਕੇ ਉਸ ਨੇ ਕਈ ਬੰਦੇ ਡੇਗੇ ਸਨ, ਅਤੇ ਉਥੇ ਉਹ ਸਾਰੇ ਉਹਦੀ ਉਡੀਕ ਵਿੱਚ ਤਿਆਰ ਖੜੇ