ਸਨ। ਉਹਨਾਂ ਨੇ ਉਸ ਨੂੰ ਕਾਬੂ ਕਰ ਲਿਆ, ਸਲੈਜ ਤੋਂ ਹੇਠਾਂ ਲਾਹ ਲਿਆ ਅਤੇ ਲੱਗੇ ਉਹਨੂੰ ਗਾਲ੍ਹਾਂ ਫਿਟਕਾਰਾਂ ਪਾਉਣ ਅਤੇ ਮਾਰਨ ਕੁਟਣ।
ਆਪਣੇ ਆਪ ਨੂੰ ਕੁਥਾਂ ਫਸਿਆ ਦੇਖਕੇ, ਐਮੇਲੀਆ ਨੇ ਆਪਣੇ ਬੁਲ੍ਹਾਂ ਵਿੱਚ ਹੀ ਆਖਿਆ :
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ! ਚੱਲ ਡੰਡਿਆ, ਇਹਨਾਂ ਦੇ ਪਾਸੇ ਝੰਭ।...
ਅਤੇ ਡੰਡਾ ਭੁੜਕ ਉਠਿਆ, ਤੇ ਲਗਾ ਸੱਜੇ ਖੱਬੇ ਵਰ੍ਹਨ। ਸ਼ਹਿਰਵਾਸੀ ਦੌੜ ਗਏ ਅਤੇ ਐਮੇਲੀਆ ਘਰ ਆ ਗਿਆ ਅਤੇ ਫੇਰ ਸਟੋਵ ਤੇ ਚੜ੍ਹ ਕੇ ਬਹਿ ਗਿਆ।
ਸਮਾਂ ਬੀਤਦਾ ਗਿਆ, ਅਤੇ ਜ਼ਾਰ ਨੂੰ ਐਮੇਲੀਆ ਦੇ ਕਾਰਿਆਂ ਦਾ ਪਤਾ ਲਗਾ ਅਤੇ ਉਸ ਨੇ ਆਪਣਾ ਇਕ ਅਫਸਰ ਭੇਜਿਆ ਤੇ ਉਹਨੂੰ ਆਪਣੇ ਦਾਰਬਾਰ ਵਿੱਚ ਲਿਆਉਣ ਲਈ ਆਖਿਆ।
ਅਫਸਰ ਐਮੇਲੀਆ ਦੇ ਪਿੰਡ ਆਇਆ। ਉਹਦੇ ਘਰ ਵਿੱਚ ਦਾਖ਼ਲ ਹੋਇਆ ਤੇ ਉਹਨੂੰ ਪੁਛਣ ਲਗਾ:
"ਬੁੱਧੂ ਐਮੇਲੀਆ ਤੂੰ ਏ ?"
ਅਤੇ ਐਮੇਲੀਆ ਨੇ ਸਟੋਵ ਦੀ ਬੰਨ੍ਹੀ ਤੋਂ ਹੀ ਜਵਾਬ ਦਿੱਤਾ :
"ਜੇ ਮੈਂ ਈ ਹੋਵਾਂ ਤਾਂ ਫੇਰ ?"
ਛੇਤੀ ਛੇਤੀ ਕਪੜੇ ਪਾ ਅਤੇ ਮੈਂ ਤੈਨੂੰ ਜ਼ਾਰ ਦੇ ਮਹੱਲ ਵਿੱਚ ਲਿਜਾਣਾ ਏ।"
"ਨਹੀਂ, ਨਹੀਂ, ਮੈਂ ਨਹੀ ਉਥੇ ਜਾਣਾ ਚਾਹੁੰਦਾ," ਐਮੇਲੀਆ ਨੇ ਆਖਿਆ।
ਅਫਸਰ ਨੂੰ ਗੁੱਸਾ ਆ ਗਿਆ ਤੇ ਉਹਨੇ ਐਮੇਲੀਆ ਦੇ ਮੂੰਹ ਤੇ ਇਕ ਜੜ੍ਹ ਦਿੱਤੀ।
ਅਤੇ ਐਮੇਲੀਆ ਨੇ ਮੂੰਹ ਵਿਚ ਹੀ ਆਖਿਆ:
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ! ਚੱਲ ਡੰਡਿਆ, ਇਹਦੇ ਪਾਸੇ ਬੰਭ ।... ਅਤੇ ਡੰਡਾ ਭੁੜਕ ਕੇ ਬਾਹਰ ਆ ਗਿਆ ਤੇ ਉਹਨੇ ਅਫ਼ਸਰ ਨੂੰ ਏਨਾ ਮਾਰਿਆ, ਏਨਾ ਮਾਰਿਆ, ਕਿ ਉਹ ਮਸਾਂ ਹੀ ਆਪਣੇ ਆਪ ਨੂੰ ਧੂਹ ਕੇ ਮਹੱਲ ਤੱਕ ਲਿਆ ਸਕਿਆ।
ਜਾਰ ਨੂੰ ਇਹ ਜਾਣਕੇ ਬੜੀ ਹੈਰਾਨੀ ਹੋਈ ਕਿ ਉਹਦਾ ਅਫਸਰ ਐਮੇਲੀਆ ਨੂੰ ਕਾਬੂ ਨਹੀਂ ਕਰ ਸਕਿਆ ਤੇ ਉਸ ਨੇ ਸਭ ਤੋਂ ਵੱਡੇ ਰਾਠ ਨੂੰ ਬੁਲਾ ਭੇਜਿਆ।
"ਐਮੇਲੀਆ ਨੂੰ ਫੜਕੇ ਮੇਰੇ ਮਹੱਲ ਵਿੱਚ ਹਾਜ਼ਰ ਕਰ, ਨਹੀਂ ਤਾਂ ਮੈਂ ਤੇਰਾ ਸਿਰ ਹਾ ਦਿਆਂਗਾ, " ਜ਼ਾਰ ਨੇ ਆਖਿਆ।
ਰਾਠ ਨੇ ਬਹੁਤ ਸਾਰੀ ਸੰਗੀ ਤੇ ਸੁੱਕਾ ਆਲੂਬੁਖਾਰਾ ਅਤੇ ਸ਼ਹਿਦ ਵਾਲੇ ਕੋਕ ਲਏ, ਅਤੇ ਉਸੇ ਪਿੰਡ ਆਕੇ, ਉਸ ਘਰ ਪਹੁੰਚ ਗਿਆ ਅਤੇ ਐਮੇਲੀਆ ਦੀਆਂ ਭਾਬੀਆਂ ਨੂੰ ਪੁਛਿਆ ਕਿ ਐਮੇਲੀਆ ਨੂੰ ਕਿਹੜੀ ਚੀਜ਼ ਸਭ ਤੋਂ ਚੰਗੀ ਲਗਦੀ ਹੈ।