Back ArrowLogo
Info
Profile

"ਐਮੇਲੀਆ ਨੂੰ ਸਭਿਅ ਤਰੀਕੇ ਨਾਲ ਬੁਲਾਇਆ ਜਾਏ ਤਾਂ ਉਹਨੂੰ ਚੰਗਾ ਲਗਦੈ, ਉਹਨਾਂ ਨੇ ਦੱਸਿਆ। " ਜੇ ਤੁਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰੋ ਅਤੇ ਲਾਲ ਬੰਡੀ ਦੀ ਸੁਗਾਤ ਦੇਣ ਦਾ ਇਕਰਾਰ ਕਰੋ, ਤਾਂ ਜੋ ਤੁਸੀਂ ਚਾਹੇ ਉਹ ਕਰੇਗਾ।"

ਇਸ ਤੋਂ ਮਗਰੋਂ ਵੱਡੇ ਰਾਠ ਨੇ ਸੌਗੀ, ਸੁੱਕਾ ਆਲੂਬੁਖਾਰਾ ਅਤੇ ਸ਼ਹਿਦ ਵਾਲੇ ਕੋਕ ਜਿਹੜੇ ਉਹ ਲਿਆਇਆ ਸੀ ਐਮੇਲੀਆ ਨੂੰ ਦਿੱਤੇ ਅਤੇ ਆਖਿਆ :

"ਪਿਆਰੇ ਐਮੇਲੀਆ, ਏਥੇ ਸਟੇਵ ਦੀ ਬੰਨ੍ਹੀ ਤੇ ਕਿਉਂ ਪਿਐ? ਆ ਮੇਰੇ ਨਾਲ ਚਾਰ ਦੇ ਮਹੱਲ ਚਲੀਏ।"

"ਮੈਂ ਜਿਥੇ ਹਾਂ, ਉਥੇ ਹੀ ਠੀਕ ਆਂ" ਉਹਨੇ ਜਵਾਬ ਦਿਤਾ।

'ਓਹ. ਐਮੇਲੀਆ, ਜ਼ਾਰ ਸਾਨੂੰ ਮਠਿਆਈਆਂ ਅਤੇ ਸੁਗਾਤਾਂ ਦੀ ਦਾਅਵਤ ਦੇਵੇਗਾ। ਚੱਲ ਉਠ ਮਹੱਲ ਵਿਚ ਚਲੀਏ।"

"ਮੈਂ ਨਹੀਂ, ਮੇਰਾ ਨਹੀਂ ਜੀਅ ਕਰਦਾ," ਐਮੇਲੀਆ ਨੇ ਕਿਹਾ।

"ਪਰ ਐਮੇਲੀਆ, ਜਾਰ ਤੈਨੂੰ ਇਕ ਬਹੁਤ ਸੁਹਣੀ ਲਾਲ ਬੰਡੀ ਦੀ ਸੁਗਾਤ ਦੇਵੇਗਾ ਅਤੇ ਨਾਲੇ ਬੂਟਾਂ ਦਾ ਜੋੜਾ ਅਤੇ ਟੋਪੀ।"

ਐਮੇਲੀਆ ਥੋੜ੍ਹਾ ਚਿਰ ਸੋਚੀਂ ਪੈ ਗਿਆ ਤੇ ਫੇਰ ਉਸ ਨੇ ਆਖਿਆ:

"ਠੀਕ ਆ, ਫੇਰ, ਮੈਂ ਚਲਾਂਗਾ। ਪਰ ਤੂੰ ਇਕੱਲਾ ਹੀ ਚਲਾ ਜਾ, ਮੈਂ ਹੌਲੀ ਹੌਲੀ ਤੇਰੇ ਪਿਛੇ ਆ ਜਾਵਾਂਗਾ।"

ਰਾਠ ਆਪਣੇ ਘੋੜੇ ਤੇ ਸਵਾਰ ਹੋ ਕੇ ਚਲਾ ਗਿਆ ਅਤੇ ਐਮੇਲੀਆ ਥੋੜ੍ਹਾ ਚਿਰ ਉਥੇ ਸਟੇਵ ਤੇ ਹੀ ਪਿਆ ਰਿਹਾ ਤੇ ਫੇਰ ਬੋਲਿਆ:

"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ! ਚੱਲ ਸਟੇਵ, ਜ਼ਾਰ ਦੇ ਮੱਹਲ।...

"ਕੀ ਵੇਖਦਾ ਹੈ ਕਿ ਮਕਾਨ ਦੀਆਂ ਨੁਕਰਾਂ ਵਿੱਚ ਦਰਾੜ ਪੈਣੀ ਸ਼ੁਰੂ ਹੋ ਗਈ, ਛੱਤ ਡੋਲੀ, ਇਕ ਕੰਧ ਹੇਠਾਂ ਢਹਿ ਪਈ ਅਤੇ ਸਟੈਵ ਆਪਣੇ ਆਪ ਗਲੀ ਵਿਚੋਂ ਅਤੇ ਸੜਕ ਤੋਂ ਉਡਦਾ ਸਿੱਧਾ ਜਾਰ ਦੇ ਮਹੱਲ ਵੱਲ ਤੁਰ ਪਿਆ।

ਜ਼ਾਰ ਨੇ ਮਹੱਲ ਦੀ ਬਾਰੀ ਵਿਚੋਂ ਦੇਖਿਆ ਤੇ ਦੰਗ ਰਹਿ ਗਿਆ ।

" ਇਹ ਕੀ ਹੈ ? " ਉਸ ਨੇ ਪੁਛਿਆ।

ਅਤੇ ਵੱਡੇ ਰਾਠ ਨੇ ਜਵਾਬ ਦਿੱਤਾ-

"ਐਮੇਲੀਆ ਆਪਣੇ ਸਟੋਵ ਤੇ ਚੜਿਆ ਤੁਹਾਡੇ ਮਹੱਲ ਵੱਲ ਆ ਰਿਹੈ।"

ਜ਼ਾਰ ਬਾਹਰ ਬਰਾਂਡੇ ਵਿੱਚ ਆਇਆ ਤੇ ਬੋਲਿਆ:

208 / 245
Previous
Next