"ਤੇਰੇ ਬਾਰੇ ਬੜੀਆਂ ਸ਼ਿਕਾਇਤਾਂ ਮਿਲੀਆਂ ਨੇ, ਐਮੋਲੀਆ। ਤੂੰ ਕਈ ਬੰਦਿਆਂ ਨੂੰ ਠੋਹਕਰਾਂ ਮਾਰ ਕੇ ਡੇਗ ਦਿਤੈ। "
"ਉਹ ਮੇਰੀ ਸਲੈਜ ਦੇ ਰਾਹ ਵਿੱਚ ਕਿਉਂ ਆਏ?" ਐਮੇਲੀਆ ਨੇ ਆਖਿਆ।
ਓਧਰ ਜ਼ਾਰ ਦੀ ਧੀ ਰਾਜਕੁਮਾਰੀ ਮਾਰੀਆ ਐਨ ਉਸੇ ਵੇਲੇ ਮਹੱਲ ਦੀ ਬਾਰੀ ਵਿਚੋਂ ਝਾਕ ਰਹੀ ਸੀ, ਅਤੇ ਜਦੋ ਐਮੋਲੀਆ ਨੇ ਉਸ ਨੂੰ ਦੇਖਿਆ, ਉਸ ਨੇ ਆਪਣੇ ਮੂੰਹ ਵਿੱਚ ਹੀ ਆਖਿਆ:
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ! ਜ਼ਾਰ ਦੀ ਧੀ ਨੂੰ ਮੇਰੇ ਨਾਲ ਮੁਹੱਬਤ ਹੋ ਜਾਏ।"
ਅਤੇ ਉਸ ਨੇ ਨਾਲ ਹੀ ਆਖਿਆ:
"ਚੱਲ ਸਟੇਵਾ ਘਰ ਨੂੰ। ...
ਸਟੋਵ ਨੇ ਪਾਸਾ ਪਰਤਿਆ ਅਤੇ ਸਿੱਧਾ ਐਮੇਲੀਆ ਦੇ ਪਿੰਡ ਵੱਲ ਹੋ ਗਿਆ। ਉਹ ਘਰ ਵਿੱਚ ਦਾਖ਼ਲ ਹੋਇਆ ਅਤੇ ਆਪਣੀ ਥਾਂ ਤੇ ਜਾ ਟਿਕਿਆ, ਅਤੇ ਐਮੇਲੀਆ ਪਹਿਲਾਂ ਵਾਂਗ ਹੀ ਸਟੇਵ ਦੀ ਬੰਨ੍ਹੀ ਤੇ ਪਿਆ ਹੋਇਆ ਸੀ।
ਏਨੇ ਨੂੰ, ਮਹੱਲ ਵਿਚੋਂ ਰੋਣ ਤੇ ਚੀਕਣ ਦੀ ਆਵਾਜ਼ ਆਉਣ ਲਗ ਪਈ। ਰਾਜਕੁਮਾਰੀ ਮਾਰੀਆ ਐਮੇਲੀਆ ਵਾਸਤੇ ਹੰਝੂ ਕੇਰ ਰਹੀ ਸੀ। ਉਹਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਉਸ ਦੇ ਬਿਨਾਂ ਜੀਉਂਦੀ ਨਹੀਂ ਰਹਿ ਸਕਦੀ ਅਤੇ ਉਹਦਾ ਤਰਲਾ ਕੀਤਾ ਕਿ ਐਮੇਲੀਆ ਨਾਲ ਉਹਦਾ ਵਿਆਹ ਕਰ ਦੇਵੇ। ਜਾਰ ਡਾਢੀ ਮੁਸ਼ਕਲ ਵਿੱਚ ਅਤੇ ਦੁਖੀ ਸੀ ਅਤੇ ਉਹਨੇ ਵੱਡੇ ਰਾਠ ਨੂੰ ਆਖਿਆ:
"ਜਾ ਅਤੇ ਮੋਏ ਜਾਂ ਜਿਊਂਦੇ ਐਮੋਲੀਆ ਨੂੰ ਇਥੇ ਲਿਆ। ਜੇ ਤੂੰ ਇਹ ਕੰਮ ਨਾ ਕੀਤਾ ਤਾਂ ਮੈਂ ਤੇਰਾ ਸਿਰ ਲੁਹਾ ਦਿਆਂਗਾ।"
ਵੱਡੇ ਰਾਠ ਨੇ ਕਈ ਤਰ੍ਹਾਂ ਦੀਆਂ ਸਵਾਦੀ ਚੀਜ਼ਾਂ ਅਤੇ ਮਿਠੀਆਂ ਸਰਾਬਾਂ ਖਰੀਦੀਆਂ ਅਤੇ ਫੇਰ ਐਮੇਲੀਆ ਦੇ ਪਿੰਡ ਨੂੰ ਤੁਰ ਪਿਆ। ਉਹ ਉਸੇ ਘਰ ਜਾ ਵੜਿਆ ਅਤੇ ਐਮੇਲੀਆ ਨੂੰ ਖੂਬ ਸਾਹੀ ਖਾਣੇ ਨਾਲ ਰਜਾਉਣ ਲਗਾ।
ਐਮੇਲੀਆ ਨੇ ਰੱਜ ਕੇ ਖਾਧਾ ਅਤੇ ਸ਼ਰਾਬ ਪੀਤੀ, ਅਤੇ ਉਹਦੇ ਸਿਰ ਨੂੰ ਘੁਕੀ ਚੜ੍ਹ ਗਈ। ਉਹ ਲੰਮਾ ਪੈ ਗਿਆ ਅਤੇ ਗੂੜ੍ਹੀ ਨੀਂਦੇ ਸੋ ਗਿਆ। ਅਤੇ ਰਾਠ ਨੇ ਸੁਤੇ ਪਏ ਐਮੇਲੀਆ ਨੂੰ ਆਪਣੀ ਬਘੀ ਵਿੱਚ ਪਾਇਆ ਅਤੇ ਜ਼ਾਰ ਦੇ ਮਹੱਲ ਲੈ ਆਂਦਾ।
ਜਾਰ ਨੇ ਹੁਕਮ ਦਿੱਤਾ ਕਿ ਫ਼ੌਰਨ ਲੋਹੇ ਦੀਆਂ ਪੱਤੀਆਂ ਵਿੱਚ ਕੱਸਿਆ ਹੋਇਆ ਇਕ ਵੱਡਾ ਸਾਰਾ ਡਰੱਮ ਲਿਆਂਦਾ ਜਾਏ। ਐਮੇਲੀਆ ਅਤੇ ਰਾਜਕੁਮਾਰੀ ਮਾਰੀਆ ਨੂੰ ਇਹਦੇ ਵਿੱਚ ਬੰਦ ਕੀਤਾ ਗਿਆ ਅਤੇ ਡਰੱਮ ਉਤੇ ਲੁੱਕ ਮਲਕੇ ਇਹਨੂੰ ਸਮੁੰਦਰ ਵਿੱਚ ਸੁਟ ਦਿੱਤਾ ਗਿਆ।
ਸਮਾਂ ਬੀਤਿਆ, ਅਤੇ ਐਮੇਲੀਆ ਦੀ ਅੱਖ ਖੁਲ੍ਹੀ। ਆਪਣੇ ਆਪ ਨੂੰ ਹਨੇਰੇ ਵਿੱਚ ਅਤੇ