ਡਰੱਮ ਵਿੱਚ ਬੰਦ ਦੇਖਕੇ, ਉਸ ਨੇ ਕਿਹਾ: "ਮੈਂ ਕਿਥੇ ਹਾਂ ?"
ਅਤੇ ਰਾਜਕੁਮਾਰੀ ਮਾਰੀਆ ਨੇ ਜਵਾਬ ਦਿੱਤਾ।
ਸਾਡੀ ਕਿਸਮਤ ਬੜੀ ਮਾੜੀ ਏ, ਐਮੇਲੀਆ, ਮੇਰੇ ਪਿਆਰੇ ! ਉਹਨਾਂ ਨੇ ਸਾਨੂੰ ਇਕ ਲੁੱਕ ਕੀਤੇ ਹੋਏ ਡਰੱਮ ਵਿੱਚ ਬੰਦ ਕਰਕੇ ਨੀਲੇ ਸਮੁੰਦਰ ਵਿੱਚ ਸੁਟ ਦਿਤੈ।"
"ਅਤੇ ਤੂੰ ਕੌਣ ਏ ?" " ਐਮੇਲੀਆ ਨੇ ਪੁਛਿਆ।
"ਮੈਂ ਰਾਜਕੁਮਾਰੀ ਮਾਰੀਆ ਆਂ।" ਐਮੇਲੀਆ ਨੇ ਕਿਹਾ :
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ! ਝਖੜਾ ਝੁਲ, ਡਰੱਮ ਨੂੰ ਸੁੱਕੇ ਕਿਨਾਰੇ ਤੇ ਲਿਆ ਅਤੇ ਪੀਲੀ ਪੀਲੀ ਰੇਤ ਉਤੇ ਰਖ ਦੇ।..."
ਅਤੇ ਕੀ ਹੋਇਆ, ਕਿ ਝਖੜ ਝੁਲ ਪਿਆ। ਸਮੁੰਦਰ ਵਿੱਚ ਕੱਪਰ ਛੱਲਾਂ ਉਠਣ ਲੱਗੀਆਂ ਅਤੇ ਪਾਣੀ ਨੇ ਡਰੱਮ ਨੂੰ ਸੁਕੇ ਕੰਢੇ ਤੇ ਲਿਆਕੇ ਪੀਲੇ ਪੀਲੇ ਰੇਤ ਉਤੇ ਟਿਕਾ ਦਿੱਤਾ। ਐਮੇਲੀਆ ਤੇ ਰਾਜਕੁਮਾਰੀ ਮਾਰੀਆ ਵਿਚੋਂ ਬਾਹਰ ਨਿਕਲੇ, ਅਤੇ ਰਾਜਕੁਮਾਰੀ ਮਾਰੀਆ ਨੇ ਆਖਿਆ :
ਅਸੀਂ ਰਹਾਂਗੇ ਕਿਥੇ, ਐਮੇਲੀਆ ਮੇਰੇ ਪਿਆਰੇ ? ਆਪਣੇ ਵਾਸਤੇ ਕੋਈ ਘਰ ਬਣਾ।"
"ਮੈਂ ਨਹੀਂ, ਮੇਰਾ ਨਹੀਂ ਜੀਅ ਕਰਦਾ। " ਐਮੇਲੀਆ ਨੇ ਜਵਾਬ ਦਿੱਤਾ। ਪਰ ਉਹ ਉਸ ਦੇ ਤਰਲੇ ਕਰਦੀ ਗਈ, ਕਰਦੀ ਗਈ ਅਤੇ ਅਖੀਰ ਵਿੱਚ ਉਹ ਬੋਲਿਆ:
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ! ਸੋਨੇ ਦੀ ਛੱਤ ਵਾਲਾ ਪੱਥਰ ਦਾ ਇਕ ਮਹੱਲ ਬਣੇ !.."
ਬੋਲ ਅਜੇ ਮੂੰਹੇ ਨਿਕਲੇ ਹੀ ਸਨ ਕਿ ਉਹਨਾਂ ਦੇ ਸਾਮ੍ਹਣੇ ਸੋਨੇ ਦੀ ਛੱਤ ਵਾਲਾ ਪੱਥਰ ਦਾ ਇਕ ਮਹੱਲ ਖੜਾ ਸੀ। ਇਹਦੇ ਚਾਰੇ ਪਾਸੇ ਇਕ ਹਰਿਆ ਭਰਿਆ ਭਾਗ ਸੀ, ਜਿਸ ਵਿੱਚ ਫੁਲ ਖਿੜਦੇ ਅਤੇ ਪੰਛੀ ਗਾਉਂਦੇ ਸਨ । ਰਾਜਕੁਮਾਰੀ ਮਾਰੀਆ ਅਤੇ ਐਮੇਲੀਆ ਮਹੱਲ ਵਿੱਚ ਦਾਖਲ ਹੋਏ ਅਤੇ ਬਾਰੀ ਵਿੱਚ ਬਹਿ ਗਏ।
ਰਾਜਕੁਮਾਰੀ ਮਾਰੀਆ ਨੇ ਕਿਹਾ:
"ਓਹ, ਐਮੇਲੀਆ, ਤੂੰ ਰੱਤਾ ਕੁ ਹੋਰ ਸੁਹਣਾ ਨਹੀਂ ਬਣ ਸਕਦਾ ?"
ਅਤੇ ਐਮੇਲੀਆ ਨੇ ਕੁਝ ਸੋਚਣ ਵਿਚਾਰਨ ਤੋਂ ਪਹਿਲਾਂ ਨੇ ਆਖਿਆ:
"ਪਾਈਕ ਦੇ ਹੁਕਮ ਨਾਲ, ਮੇਰੀ ਇੱਛਾ ਪੂਰੀ ਹੋਵੇ ! ਮੈਂ ਏਹੋ ਜਿਹਾ ਸੁਣੱਖਾ ਗਭਰੂ ਬਣ ਜਵਾ ਜਿਹੋ ਜਿਹਾ ਕਦੇ ਜੰਮਿਆ ਨਾ ਹੋਵੇ ।"
ਅਤੇ ਕੀ ਵੇਖਦਾ ਹੈ ਕਿ ਉਹ ਸਰਘੀ ਵਰਗਾ ਸੁਹਣਾ ਤੇ ਜਵਾਨ ਬਣ ਗਿਆ । ਇਹੋ ਜਿਹਾ ਸੁਹਣਾ ਜਵਾਨ ਤਾਂ ਕਦੇ ਜੰਮਿਆ ਨਾ ਹੋਵੇ।