ਖਟੀਕ ਨਿਕੀਤਾ
ਇਕ ਵਾਰ ਕੀਵ ਦੇ ਲਾਗੇ ਇਕ ਅਜਗਰ ਆ ਗਿਆ ਤੇ ਉਹਨੇ ਸ਼ਹਿਰ ਵਾਲਿਆਂ ਕੋਲੇ ਵੱਡੀ ਭੇਟਾ ਲਈ। ਹਰ ਟੱਬਰ ਨੂੰ ਵਾਰੀ ਵਾਰੀ ਇਕ ਸੁਹਣੀ ਮੁਟਿਆਰ ਉਹਦੇ ਕੋਲ ਭੇਜਣੀ ਪੈਂਦੀ। ਤੇ ਇਸ ਤਰ੍ਹਾਂ ਜਿਹੜੀ ਵੀ ਮੁਟਿਆਰ ਉਹਦੇ ਕੋਲ ਭੇਜੀ ਗਈ, ਓਸੇ ਨੂੰ ਉਹ ਨਿਗਲ ਗਿਆ।
ਵਕਤ ਆਇਆ ਜਦੋਂ ਜਾਰ ਦੀ ਧੀ ਅਜਗਰ ਕੋਲ ਆਈ। ਉਹਨੇ ਜ਼ਾਰ ਦੀ ਧੀ ਨੂੰ ਕਾਬੂ ਕੀਤਾ ਤੇ ਧੂਹ ਕੇ ਆਪਣੀ ਗੁਫਾ ਵਿਚ ਲੈ ਗਿਆ। ਪਰ ਉਹ ਮੁਟਿਆਰ ਏਡੀ ਸੁਹਣੀ ਸੀ ਕਿ ਅਜਗਰ ਨੇ ਉਸ ਨੂੰ ਨਾ ਖਾਧਾ ਤੇ ਉਹਨੂੰ ਆਪਣੀ ਵਹੁਟੀ ਬਣਾ ਲਿਆ। ਜਦੋਂ ਉਹ ਬਾਹਰ ਆਪਣੇ ਕੰਮ ਤੇ ਜਾਂਦਾ, ਅਜਗਰ ਆਪਣੀ ਗੁਫਾ ਦਾ ਰਾਹ ਗੋਲੀਆਂ ਨਾਲ ਬੰਦ ਕਰ ਜਾਂਦਾ ਤਾਂ ਕਿ ਜਾਰ ਦੀ ਧੀ ਭੱਜ ਕੇ ਨਿਕਲ ਨਾ ਜਾਵੇ।
ਜਾਰ ਦੀ ਧੀ ਦਾ ਇਕ ਛੋਟਾ ਜਿਹਾ ਕੁੱਤਾ ਸੀ ਜਿਹੜਾ ਘਰੋ ਆਉਣ ਲੱਗਿਆਂ ਉਹਦੇ ਮਗਰ