ਮਗਰ ਆ ਗਿਆ ਸੀ। ਇਹ ਨਿਕਾ ਜਿਹਾ ਕੁੱਤਾ ਹੁਣ ਜਾਰ ਦੀ ਧੀ ਦੀ ਵਫਾਦਾਰੀ ਨਾਲ ਸੇਵਾ ਕਰਦਾ ਸੀ। ਜ਼ਾਰ ਦੀ ਧੀ ਆਪਣੇ ਮਾਂ ਪਿਓ ਨੂੰ ਰੁੱਕਾ ਲਿਖਦੀ ਤੇ ਕੁੱਤੇ ਦੇ ਗਲ ਨਾਲ ਬੰਨ੍ਹ ਦੇਂਦੀ, ਤੇ ਕੁੱਤਾ ਲੈਕੇ ਦੌੜ ਜਾਂਦਾ ਤੇ ਉਹਨਾਂ ਵਲੋਂ ਜਵਾਬ ਵੀ ਐ ਆਉਂਦਾ। ਇਕ ਦਿਨ ਜਾਰ ਤੇ ਉਹਦੀ ਰਾਣੀ ਨੇ ਆਪਣੀ ਧੀ ਨੂੰ ਸੁਨੇਹਾ ਭੇਜਿਆ ਤੇ ਇਹ ਤਾਕੀਦ ਕੀਤੀ ਕਿ ਉਹ ਇਸ ਗੱਲ ਦਾ ਪਤਾ ਲਾਵੇ ਕਿ ਦੁਨੀਆਂ ਵਿਚ ਅਜਗਰ ਨਾਲੋਂ ਤਰੜਾ ਕੌਣ ਏ।
ਜ਼ਾਰ ਦੀ ਧੀ ਅਜਗਰ ਨਾਲ ਪਿਆਰ ਕਰਨ ਦਾ ਢੰਗ ਰਚਨ ਲਗ ਪਈ ਤੇ ਉਹਦੇ ਕੋਲੋਂ ਉਹਦੇ ਭੇਤ ਜਾਣਨ ਲਈ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ। ਪਹਿਲਾਂ ਪਹਿਲਾਂ ਤਾਂ ਅਜਗਰ ਕੁਝ ਨਾ ਬੋਲਿਆ, ਪਰ ਅਖੀਰ ਉਹਨੇ ਦੱਸਿਆ ਕਿ ਕੀਵ ਵਿਚ ਨਿਕੀਤਾ ਨਾਂ ਦਾ ਇਕ ਖਟੀਕ ਰਹਿੰਦਾ ਹੈ ਜਿਹੜਾ ਤਾਕਤ ਵਿਚ ਉਹਦੇ ਨਾਲੇ ਤਕੜਾ ਹੈ। ਜ਼ਾਰ ਦੀ ਧੀ ਨੇ ਆਪਣੇ ਪਿਉ ਜਾਰ ਨੂੰ ਲਿਖ ਦਿੱਤਾ ਤੇ ਆਖਿਆ ਕਿ ਉਹ ਕੀਵ ਵਿਚੋਂ ਨਿਕੀਤਾ ਖਟੀਕ ਨੂੰ ਲਭੇ ਅਤੇ ਉਹਨੂੰ ਉਹਦੀ ਬੰਦ- ਖਲਾਸੀ ਕਰਾਉਣ ਭੇਜੇ।
ਉਹਦੀ ਧੀ ਦਾ ਸੁਨੇਹਾ ਮਿਲਿਆ। ਜ਼ਾਰ ਨੇ ਨਿਕੀਤਾ ਖਟੀਕ ਨੂੰ ਲਭਿਆ ਤੇ ਆਪ ਉਹਨੂੰ ਬੇਨਤੀ ਕਰਨ ਗਿਆ ਕਿ ਉਹ ਇਸ ਜ਼ਾਲਮ ਅਜਗਰ ਨੂੰ ਉਹਦੇ ਦੇਸ ਵਿਚੋਂ ਬਾਹਰ ਕੱਢੇ ਤੇ ਉਹਦੀ ਧੀ ਦੀ ਬੰਦ-ਖਲਾਸੀ ਕਰਵਾਏ।
ਜਦੋ ਜ਼ਾਰ ਨਿਕੀਤਾ ਦੇ ਘਰ ਆਇਆ, ਨਿਕੀਤਾ ਖੱਲਾਂ ਰੰਗ ਰਿਹਾ ਸੀ ਤੇ ਉਹਦੇ ਹੱਥਾਂ ਵਿਚ ਬਾਰਾਂ ਖੇਲਾਂ ਸਨ। ਚਾਰ ਨੂੰ ਵੇਖਦਿਆਂ ਸਾਰ ਉਹ ਡਰ ਕੇ ਥਰ-ਥਰ ਕੰਬਣ ਲੱਗਾ। ਉਹਦੇ ਹੱਥ ਕੰਬੇ ਡੇਲੇ ਤੇ ਉਹਨੇ ਬਾਰਾਂ ਦੀਆਂ ਬਾਰਾਂ ਖੱਲਾਂ ਲੀਰੋ ਲੀਰ ਕਰ ਦਿੱਤੀਆਂ। ਜਿਵੇਂ ਉਹ ਡਰ ਗਿਆ ਸੀ ਤੇ ਖੱਲਾਂ ਦਾ ਜੋ ਨੁਕਸਾਨ ਹੋਇਆ ਸੀ। ਉਸ ਤੋਂ ਨਿਕੀਤਾ ਨੂੰ ਏਨਾ ਗੁੱਸਾ ਚੜਿਆ ਕਿ ਜ਼ਾਰ ਤੇ ਉਹਦੀ ਰਾਣੀ ਨੇ ਭਾਵੇਂ ਬੜੇ ਤਰਲੇ ਲਏ ਪਰ ਉਹ ਜ਼ਾਰ ਦੀ ਧੀ ਦੀ ਬੰਦ-ਖਲਾਸੀ ਕਰਾਉਣ ਲਈ ਰਾਜ਼ੀ ਨਾ ਹੋਇਆ।
ਫੇਰ ਇਹ ਸਲਾਹ ਬਣੀ ਕਿ ਛੋਟੀ ਉਮਰ ਦੇ ਪੰਜ ਹਜ਼ਾਰ ਬੱਚਿਆਂ ਨੂੰ ਜਮ੍ਹਾ ਕੀਤਾ ਜਾਵੇ ਜਿਹੜੇ ਇਸ ਜ਼ਾਲਮ ਅਜਗਰ ਨੇ ਯਤੀਮ ਬਣਾਏ ਸਨ. ਤੇ ਉਹ ਜਾਕੇ ਇਸ ਖਟੀਕ ਦਾ ਤਰਲਾ ਕਰਨ ਕਿ ਉਹ ਇਸ ਹੈਸਿਆਰੇ ਦੈਂਤ ਨੂੰ ਰੂਸ ਦੇਸ ਵਿਚੋ ਬਾਹਰ ਕੱਢੇ।
ਯਤੀਮ ਬੱਚੇ ਨਿਕੀਤਾ ਕੋਲ ਆਏ ਤੇ ਉਹਨਾਂ ਨੇ ਅੱਖਾਂ ਵਿਚੋਂ ਅਥਰੂ ਕੇਰਦਿਆਂ ਉਹਦੀਆਂ ਮਿੰਨਤਾਂ ਕੀਤੀਆਂ ਕਿ ਉਹ ਅਜਗਰ ਨੂੰ ਮਾਰ ਮੁਕਾਵੇ। ਉਹਨਾਂ ਦੇ ਅਥਰੂ ਵੇਖਕੇ ਨਿਕੀਤਾ ਦੇ ਦਿਲ ਵਿਚ ਰਹਿਮ ਆ ਗਿਆ। ਉਹਨੇ ਥੋੜੀ ਜਿਹੀ ਸੂਤੜੀ ਲਈ, ਕੋਈ ਤਿੰਨ ਸੌ ਪੁਡ ਤੇ ਇਹਦੇ ਉਤੇ ਲੁਕ ਮਲਿਆ। ਫੇਰ ਉਸ ਨੇ ਇਹ ਸੂਤੜੀ ਆਪਣੇ ਸਰੀਰ ਦੁਆਲੇ ਵਲ੍ਹੇਟ ਲਈ ਤਾਂ ਕਿ ਅਜਗਰ ਦੇ ਦੰਦ ਨਾ ਖੁਭ ਸਕਣ ਤੇ ਉਹਨੂੰ ਮਾਰਨ ਤੁਰ ਪਿਆ।