ਨਿਕੀਤਾ ਅਜਗਰ ਦੀ ਗੁਫਾ ਕੋਲ ਆਇਆ ਪਰ ਅਜਗਰ ਨੇ ਬੂਹਾ ਅੰਦਰੇ ਬੰਦ ਕਰ ਲਿਆ = ਬਾਹਰ ਨਾ ਨਿਕਲੇ।
ਬਾਹਰ ਆ ਜਾ ਤੇ ਖੁਲ੍ਹੇ ਮੈਦਾਨ ਵਿਚ ਮੇਰੇ ਨਾਲ ਦੋ ਹੱਥ ਕਰ, ਵਰਨਾ ਮੈ ਤੇਰੀ ਗੁਫਾ ਮਿੱਟੀ ਵਿਚ ਮਿਲਾ ਦਿਆਂਗਾ।" ਖਟੀਕ ਨੇ ਕਿਲਕਾਰੀ ਮਾਰੀ ਤੇ, ਬਹੁਤਾ ਹੋਰ ਰੌਲਾ ਪਾਏ ਬਿਨਾਂ, ਉਹ ਬੂਹਾ ਭੰਨ੍ਹਣ ਲਗ ਪਿਆ।
ਅਜਗਰ ਨੇ ਜਦੋਂ ਆਪਣੇ ਆਪ ਨੂੰ ਭਾਰੀ ਖਤਰੇ ਵਿਚ ਵੇਖਿਆ, ਤਾਂ ਉਹ ਬਾਹਰ ਆ ਗਿਆ ਤੇ ਖੁਲੇ ਮੈਦਾਨ ਵਿਚ ਨਿਕੀਤਾ ਨੂੰ ਆ ਮਿਲਿਆ।
ਖਬਰੇ ਉਹ ਕਿੰਨਾਂ ਕੁ ਚਿਰ ਲੜਦੇ ਰਹੇ, ਪਰ ਅਖੀਰ ਅਜਗਰ ਦਾ ਬੁਰਾ ਹਾਲ ਹੋ ਗਿਆ ਤੇ ਉਹ ਭੇਜੇ ਡਿੱਗ ਪਿਆ ਤੇ ਰਹਿਮ ਕਰਨ ਲਈ ਲਿਲ੍ਹਕੜੀਆਂ ਲੈਣ ਲੱਗਾ।
"ਨਿਕੀਤਾ, ਮੈਨੂੰ ਮਾਰ ਨਾ, " ਉਹ ਕੂਕਿਆ। " ਦੁਨੀਆਂ ਵਿਚ ਤੇਰੇ ਤੇ ਮੇਰੇ ਨਾਲੋਂ ਤਕੜਾ ਹੋਰ ਕੋਈ ਨਹੀਂ। ਚਲ ਆਪਾਂ ਦੁਨੀਆਂ ਦੇ ਹਿੱਸਿਆਂ ਵਿਚ ਵੰਡ ਲਈਏ। ਅੱਧੇ ਹਿੱਸੇ ਵਿਚ ਤੂੰ ਤੇਹ ਕਰੀਂ ਤੇ ਦੂਜੇ ਅੱਧੇ ਵਿਚ ਮੈਂ।"
ਹੈਂ ਏਦਾਂ ਹੀ ਸਹੀ, " ਖਟੀਕ ਮੰਨ ਗਿਆ।" ਪਰ ਪਹਿਲਾਂ ਸਾਨੂੰ ਹੱਦ ਦੀ ਲੀਕ ਖਿੱਚ ਤੇਣਾਂ ਚਾਹੀਦੀ ਏ।"
ਫੇਰ ਨਿਕੀਤਾ ਨੇ ਤਿੰਨ ਸੌ ਪੁਡ ਭਾਰਾ ਲਕੜ ਦਾ ਹੱਲ ਬਣਾਇਆ, ਅਜਗਰ ਨੂੰ ਹੱਲ ਅੱਗੇ ਇਆ ਤੇ ਸਿਆੜ ਕਢਣ ਲਗ ਪਿਆ।
ਹੱਦ ਕੀਵ ਤੇ ਕਾਸਟਰੀਆਨ ਸਾਗਰ ਤੱਕ ਚਲੀ ਗਈ।
"ਚਲੋ, " ਅਜਗਰ ਬੋਲਿਆ, ਹੁਣ ਅਸੀ ਸਾਰੀ ਜ਼ਮੀਨ ਵੰਡ ਲਈ ਏ।"
"ਹਾਂ, ਏਹ ਤਾਂ ਹੋ ਗਿਆ, " ਨਿਕੀਤਾ ਨੇ ਜਵਾਬ ਦਿੱਤਾ । " ਪਰ ਸਾਨੂੰ ਸਮੁੰਦਰ ਵੀ ਵੰਡ ਲੈਣਾ ਚਾਹੀਦਾ ਏ ਨਹੀ ਤਾਂ ਮੈਨੂੰ ਡਰ ਏ ਕਿ ਤੂੰ ਆਖਣੇ ਪਈ ਮੈਂ ਤੇਰਾ ਪਾਣੀ ਲੈ ਰਿਹਾਂ।"
ਇਸ ਗੱਲ ਦੀ ਸਹਿਮਤੀ ਹੋ ਗਈ ਤੇ ਜਦੋਂ ਉਹ ਸਮੁੰਦਰ ਦੇ ਵਿਚਕਾਰ ਗਏ ਤਾਂ ਨਿਕੀਤਾ ਨੇ ਅਜਗਰ ਨੂੰ ਕਤਲ ਕਰ ਦਿੱਤਾ ਤੇ ਉਹਦੀ ਲਾਸ਼ ਸਮੁੰਦਰ ਵਿਚ ਡੋਬ ਦਿੱਤੀ।
ਇਉਂ ਉਹਦਾ ਪਾਕ ਪਵਿਤਰ ਕੰਮ ਨੇਪਰੇ ਚੜ੍ਹ ਗਿਆ। ਖਟੀਕ ਨਿਕੀਤਾ ਵਾਪਸ ਆਕੇ ਬਲਾਂ ਰੰਗਣ ਲਗ ਪਿਆ ਤੇ ਉਹਨੇ ਕੀਤੇ ਹੋਏ ਕੰਮ ਦਾ ਕੋਈ ਇਵਜ਼ਾਨਾ ਨਾ ਲਿਆ।