ਮੂਰੋਮ ਦੇ ਇਲੀਆ ਦਾ
ਪਹਿਲਾ ਹੱਲਾ
ਬੜੇ ਸਾਲਾਂ ਦੀ ਗੱਲ ਹੈ। ਮੁਰੇਮ ਸ਼ਹਿਰ ਦੇ ਲਾਗੇ ਕਰਾਚਾਰੇਵ ਪਿੰਡ ਵਿਚ ਇਵਾਨ ਤੀਮੋਫੇਯੇਵਿਚ ਨਾਂ ਦਾ ਇਕ ਕਿਸਾਨ ਤੇ ਉਹਦੀ ਵਹੁਟੀ ਯੇਫਰੋਸੀਨੀਆ ਯਾਕੋਵਲੇਵਨਾ ਰਹਿੰਦੇ ਸਨ। ਉਹਨਾਂ ਦਾ ਇਕੋ ਇਕ ਪੁਤ ਸੀ ਜਿਸ ਦਾ ਨਾਂ ਸੀ ਇਲੀਆ।
ਇਕ ਦਿਨ ਇਲੀਆ ਸਫਰ ਤੋਂ ਜਾਣ ਲਈ ਤਿਆਰ ਹੋਇਆ ਅਤੇ ਛੇਤੀ ਨਾਲ ਜਾਕੇ ਆਪਣੇ ਮਾਤਾ ਪਿਤਾ ਨੂੰ ਆਖਣ ਲਗਾ :
" ਪਿਆਰੇ ਮਾਪਿਓ, ਮੈਨੂੰ ਆਗਿਆ ਦਿਓ ਕਿ ਮੈਂ ਦੇਸ ਦੀ ਰਾਜਧਾਨੀ ਕੀਵ ਜਾਵਾਂ ਅਤੇ ਰਾਜਾ ਵਲਾਦੀਮੀਰ ਦੀਆਂ ਫੌਜਾਂ ਵਿਚ ਭਰਤੀ ਹੋ ਜਾਵਾਂ। ਮੈਂ ਸੱਚੇ ਦਿਲੋਂ ਤੇ ਦ੍ਰਿੜਤਾ ਨਾਲ ਆਪਣੀ