ਜਨਮ ਭੂਮੀ ਰੂਸ ਦੀ ਸੇਵਾ ਕਰਾਂਗਾ ਤੇ ਰੂਸ ਦੀ ਧਰਤੀ ਦੀ ਦੁਸ਼ਮਣਾਂ ਤੋਂ ਰਖਿਆ ਕਰਾਂਗਾ।"
ਇਹ ਸੁਣਕੇ ਉਹਦੇ ਪਿਓ ਬੁੱਢੇ ਇਵਾਨ ਨੇ ਆਖਿਆ :
'ਨੋਕ ਕੰਮਾਂ ਲਈ ਮੈਂ ਤੈਨੂੰ ਅਸੀਸ ਦੇਂਦਾ ਹਾਂ, ਪਰ ਮਾੜੇ ਕੰਮਾਂ ਲਈ ਨਹੀਂ। ਆਪਣੀ ਰੂਸੀ ਧਰਤੀ ਦੀ ਰਖਿਆ ਕਰ ਪਰ ਕਿਸੇ ਦੌਲਤ ਜਾਂ ਲਾਭ ਵਾਸਤੇ ਨਹੀਂ, ਸਗੋਂ ਇਸ ਦੇ ਮਾਣ ਵਾਸਤੇ, ਸੂਰਮਿਆਂ ਦੀ ਸ਼ਾਨ ਵਾਸਤੇ। ਮਨੁਖੀ ਲਹੂ ਵਿਅਰਥ ਹੀ ਨਾ ਡੋਹਲੀ, ਨਾ ਹੀ ਬਿਲਾ ਵਜਾਹ ਮਾਵਾਂ ਦੀਆਂ ਅੱਖਾਂ ਵਿਚੋਂ ਅਥਰੂ ਵਹਾਈ, ਅਤੇ ਕੁੱਲੀ ਨਾ ਕਿ ਤੂੰ ਇਕ ਕਿਸਾਨ ਏ. ਧਰਤੀ ਦਾ ਜਾਇਆ।"
ਇਲੀਆ ਨੇ ਆਪਣੇ ਪਿਓ ਤੇ ਆਪਣੀ ਮਾਂ ਦੇ ਸਾਮ੍ਹਣੇ ਮੱਥਾ ਟੇਕਿਆ ਅਤੇ ਆਪਣੇ ਘੋੜੇ. ਝੰਡਲ ਲਾਖੇ, ਉਤੇ ਕਾਠੀ ਪਾਉਣ ਚਲਾ ਗਿਆ। ਉਹਨੇ ਘੋੜੇ ਉਤੇ ਪਲਾਣਾ ਪਾਇਆ ਤੇ ਪਲਾਣੇ ਉਤੇ ਉਸ ਨੇ ਨਮਦਾ ਟਿਕਾਇਆ. ਤੇ ਨਮਦੇ ਉੱਤੇ ਉਸ ਨੇ ਕਾਠੀ ਰੱਖੀ ਜਿਸ ਦੇ ਬਾਰਾਂ ਤੰਗ ਸਿਲਕ ਦੇ ਸਨ ਤੇ ਇਕ ਤੰਗ ਸੀ ਲੋਹੇ ਦਾ। ਇਹ ਸਜਾਵਟ ਲਈ ਨਹੀਂ ਸਗੋਂ ਮਜ਼ਬੂਤੀ ਦਾ ਕੰਮ ਦੇਣ ਲਈ ਸੀ।
ਹੁਣ ਇਲੀਆ ਦਾ ਇਰਾਦਾ ਆਪਣੀ ਤਾਕਤ ਦੀ ਅਜ਼ਮਾਇਸ਼ ਕਰਨ ਦਾ ਸੀ। ਉਹ ਘੋੜੇ ਤੇ ਸਵਾਰ ਹੋਕੇ ਓਕਾ ਦਰਿਆ ਤੇ ਆਇਆ ਦਰਿਆ ਦੇ ਕੰਢੇ ਖੜੀ ਇਕ ਉੱਚੀ ਸਾਰੀ ਚਟਾਨ ਨਾਲ ਮੋਢਾ ਲਾਕੇ ਉਸ ਨੂੰ ਹੁੱਝ ਮਾਰਕੇ ਦਰਿਆ ਵਿਚ ਸੁੱਟ ਦਿੱਤਾ। ਚਟਾਨ ਨੇ ਓਕਾ ਦੇ ਰਾਹ ਵਿਚ ਬੰਨ੍ਹ ਖੜਾ ਕਰ ਦਿੱਤਾ ਤੇ ਦਰਿਆ ਆਪਣੀ ਧਾਰਾ ਦੂਜੇ ਪਾਸੇ ਮੋੜਨ ਲਈ ਮਜਬੂਰ ਹੋ ਗਿਆ।
ਇਲੀਆ ਨੇ ਰਾਈ ਦੀ ਰੋਟੀ ਦਾ ਇਕ ਟੁਕੜਾ ਲਿਆ ਤੇ ਓਕਾ ਦਰਿਆ ਦੇ ਪਾਣੀਆਂ ਉਤੇ ਰੱਖ ਕੇ ਆਖਿਆ :
"ਓਕਾ ਮਾਂ, ਤੂੰ ਮੂਰੋਮ ਦੇ ਇਲੀਆ ਨੂੰ ਮਾਸ ਸ਼ਰਾਬ ਨਾਲ ਪਾਲਿਆ ਏ ਤੇ ਏਹਦੇ ਵਾਸਤੇ ਮੈ ਤੇਰਾ ਸ਼ੁਕਰਗੁਜ਼ਾਰ ਆਂ।"
ਤੁਰਨ ਤੋਂ ਪਹਿਲਾਂ ਉਹਨੇ ਆਪਣੀ ਜਨਮ ਭੂਮੀ ਦੀ ਮੁਠ ਕੁ ਮਿੱਟੀ ਆਪਣੇ ਨਾਲ ਲੈ ਲਈ। ਫੇਰ ਉਹ ਆਪਣੇ ਘੋੜੇ ਤੇ ਚੜਿਆ ਤੇ ਹੌਲੀ ਜਿਹੀ ਆਪਣੀ ਚਾਬਕ ਉਸ ਨੂੰ ਛੁਹਾਈ।
ਲੋਕਾਂ ਨੇ ਇਲੀਆ ਨੂੰ ਆਪਣੇ ਘੋੜੇ ਤੇ ਸਵਾਰ ਹੁੰਦੇ ਤਾਂ ਵੇਖਿਆ, ਪਰ ਇਹ ਕਿਸੇ ਨਹੀ ਵੇਖਿਆ ਕਿ ਉਹ ਕਿਧਰ ਗਿਆ ਤੇ ਕਿਵੇਂ ਗਿਆ। ਬਸ ਉਹਨਾਂ ਨੂੰ ਮੈਦਾਨ ਵਿਚ ਉਠਦੀ ਧੂੜ ਦੀ ਇਕ ਕੰਧ ਜਿਹੀ ਹੀ ਵਿਖਾਈ ਦਿੱਤੀ।
ਚਾਬਕ ਲਗਣ ਨਾਲ ਇਲੀਆ ਦੇ ਝੰਡਲ ਲਾਖੇ ਨੇ ਅਗਲੀਆਂ ਲੱਤਾਂ ਚੁੱਕੀਆਂ ਤੇ ਇਕੋ