Back ArrowLogo
Info
Profile

"ਸੁਣੱਖਿਆ ਗਭਰੂਆ, ਬਹਾਦਰ ਰੂਸੀ ਸੂਰਬੀਰਾ, ਤੇਰਾ ਕੁਟੰਬ ਕਬੀਲਾ ਕਿਹੜਾ ਏ ? ਤੇਰੀ ਮਾਂ ਕੌਣ ਏ, ਤੇਰਾ ਪਿਓ ਕੌਣ ਏ? ਤੇਰਾ ਨਾਂ ਕੀ ਏ? ਆ, ਤੂੰ ਚੇਰਨੀਗੋਵ ਵਿਚ ਸਾਡਾ ਸਰਦਾਰ ਬਣ ਜਾ। ਅਸੀਂ ਸਾਰੇ ਤੇਰਾ ਹੁਕਮ ਮੰਨਾਂਗੇ, ਤੇਰਾ ਆਦਰ ਮਾਣ ਕਰਾਂਗੇ, ਤੈਨੂੰ ਮਾਸ ਸ਼ਰਾਬ ਨਾਲ ਪਾਲਾਂਗੇ, ਤੇ ਤੂੰ ਦਲਤਾਂ ਤੇ ਪ੍ਰਸਿਧੀਆਂ ਮਾਣੇਗਾ।"

ਮੁਰੋਮ ਦੇ ਇਲੀਆ ਨੇ ਆਪਣਾ ਸਿਰ ਛੱਡ ਦਿੱਤਾ।

"ਚੇਰਨੀਗੋਵ ਦੇ ਨੇਕ ਲੋਕੋ, ਮੈਂ ਇਕ ਰੂਸੀ ਸੂਰਬੀਰ ਆਂ, ਮੁਰੋਮ ਸ਼ਹਿਰ ਦੇ ਲਾਗੇ, ਕਰਾਚਾਰੇਵੇ ਪਿੰਡ ਦੇ ਇਕ ਸਾਧਾਰਨ ਕਿਸਾਨ ਦਾ ਪੁਤ। ਮੈਂ ਕਿਸੇ ਲਾਭ ਦੀ ਖਾਤਰ ਤੁਹਾਡੀ ਬੰਦ-ਖਲਾਸ ਨਹੀਂ ਕਰਾਈ। ਮੈਨੂੰ ਸੋਨੇ ਚਾਂਦੀ ਦੀ ਕੋਈ ਪ੍ਰਵਾਹ ਨਹੀਂ। ਮੈਂ ਰੂਸੀ ਮਰਦਾਂ ਨੂੰ ਸੁਹਣੀਆਂ ਮੁਟਿਆਰਾਂ ਨੂੰ, ਲਾਚਾਰ ਬਾਲਾਂ ਤੇ ਬੁੱਢੀਆਂ ਮਾਵਾਂ ਨੂੰ ਆਜ਼ਾਦ ਕਰਵਾਇਆ ਹੈ। ਨਾ ਮੈਂ ਤੁਹਾਡਾ ਸਰਦਾਰ ਬਣਾਂਗਾ ਤੇ ਨਾ ਮੈਨੂੰ ਦੌਲਤਾਂ ਦੀ ਖਿੱਚ ਏ। ਮੇਰੀ ਦੌਲਤ ਮੇਰੀ ਤਾਕਤ ਏ, ਤੇ ਮੇਰਾ ਕੰਮ ਏ ਰੂਸ ਦੀ ਸੇਵਾ ਕਰਨਾ, ਦੁਸ਼ਮਣ ਤੋਂ ਇਸ ਦੀ ਰਖਿਆ ਕਰਨਾ।"

ਫੇਰ ਚੇਰਨੀਗੋਵ ਦੇ ਵਾਸੀਆਂ ਨੇ ਬੇਨਤੀ ਕੀਤੀ ਕਿ ਇਲੀਆ ਘਟੋ ਘਟ ਇਕ ਦਿਨ ਹੋਰ ਉਹਨਾਂ ਕੋਲ ਠਹਿਰ ਜਾਵੇ ਤੇ ਉਹਨਾਂ ਨਾਲ ਦਾਅਵਤ ਖਾਵੇ। ਪਰ ਇਲੀਆ ਨੇ ਇਸ ਗੱਲ ਤੋਂ ਵੀ ਨਾਂਹ ਕਰ ਦਿੱਤੀ।

"ਚੰਗੇ ਲੋਕੋ, ਮੈਂ ਨਹੀਂ ਰੁਕ ਸਕਦਾ। ਰੂਸ ਦੁਸ਼ਮਣ ਦੇ ਹੱਲਿਆਂ ਤੋਂ ਤੜਫ ਰਿਹਾ ਏ, ਅਤੇ ਮੈਨੂੰ ਛੇਤੀ ਹੀ ਰਾਜੇ ਵਲਾਦੀਮੀਰ ਕੋਲ ਜਾਣਾ ਚਾਹੀਦਾ ਏ। ਮੈਨੂੰ ਰਾਹ ਵਾਸਤੇ ਥੋੜੀ ਜਿਹੀ ਰੋਟੀ ਦੇ ਦਿਓ ਤੇ ਤਿਹ ਬੁਝਾਉਣ ਲਈ ਚਸ਼ਮੇ ਦਾ ਥੋੜਾ ਜਿਹਾ ਪਾਣੀ, ਅਤੇ ਮੈਨੂੰ ਕੀਵ ਨੂੰ ਜਾਂਦੀ ਸਿੱਧੀ ਸੜਕ ਵਿਖਾਓ।"

ਚੇਰਨੀਗੋਵ ਦੇ ਲੋਕ ਉਦਾਸ ਹੋ ਗਏ ਤੇ ਸੋਚੀ ਪੈ ਗਏ।

"ਅਫਸੋਸ, ਮੁਰੇਮ ਦੇ ਇਲੀਆ, ਕੀਵ ਦਾ ਸਿੱਧਾ ਰਾਹ ਤਾਂ ਘਾਹ ਬੂਟੇ ਨਾਲ ਭਰਿਆ ਪਿਐ। ਤੀਹ ਵਰ੍ਹਿਆਂ ਤੋਂ ਕੋਈ ਬੰਦਾ ਓਥੇ ਦੀ ਨਹੀਂ ਲੰਘਿਆ।"

"ਉਹ ਕਿਉਂ ?"

"ਸੀਟੀ ਵਜਾਉਣ ਵਾਲਾ ਡਾਕੂ ਰਹਿਮਾਨ ਦਾ ਪੁਤ, ਸਾਲੇਵੇਈ ਓਸ ਰਾਹ ਤੇ ਰਹਿੰਦੇ। ਸਮੋਰੋਦੀਨਾਯਾ ਦਰਿਆ ਦੇ ਕੋਲ ਉਹ ਤਿੰਨ ਸ਼ੀਸ਼ਮਾਂ ਤੇ ਨੌ ਟਾਹਣੀਆਂ ਉਤੇ ਬੈਠਾ ਰਹਿੰਦਾ ਏ। ਜਦੋਂ ਪੰਛੀ ਵਾਂਗ ਸੀਟੀ ਵਜਾਉਂਦੈ ਤੇ ਜੰਗਲੀ ਜਾਨਵਰਾਂ ਵਾਂਗ ਚਿੰਘਾੜਦੇ ਤਾਂ ਸਾਰੇ ਰੁਖ ਜ਼ਮੀਨ ਵੱਲ ਝੁਕ ਜਾਂਦੇ ਨੇ, ਫੁਲ ਆਪਣੀਆਂ ਪੱਤੀਆਂ ਡੇਗ ਦੇਂਦੇ ਨੇ, ਘਾਹ ਬੂਟੇ ਸੁੰਗੜ ਕੇ ਕੱਠੇ ਹੋ ਜਾਂਦੇ ਨੇ ਤੇ ਬੰਦੇ ਤੇ ਘੋੜੇ ਦਮ ਤੋੜਕੇ ਡਿਗ ਪੈਂਦੇ ਨੇ। ਤੈਨੂੰ ਵਲੇਵੇ ਵਾਲਾ ਰਾਹ ਫੜਨਾ ਚਾਹੀਦੈ,

218 / 245
Previous
Next