ਇਲੀਆ। ਅਸਲ ਵਿਚ, ਕੀਵ ਦਾ ਨੇੜੇ ਦਾ ਰਾਹ ਤਿੰਨ ਸੌ ਵੇਰਸਟਾਂ ਏ ਤੇ ਲੰਮੇਰਾ ਰਾਹ ਇਕ ਹਜ਼ਾਰ ਵੇਰਸਟਾਂ।"
ਮੁਰੋਮ ਦਾ ਇਲੀਆ ਕੁਝ ਚਿਰ ਚੁਪ ਰਿਹਾ ਫੇਰ ਓਸ ਨੇ ਸਿਰ ਹਿਲਾਇਆ।
"ਮੈਨੂੰ, ਸੂਰਬੀਰ ਨੂੰ ਏਹ ਗੱਲ ਸੋਹਦੀ ਨਹੀਂ ਕਿ ਲੰਮਾ ਰਾਹ ਫੜਾਂ ਤੇ ਸੀਟੀ ਵਜਾਉਣ ਵਾਲੇ ਡਾਕੂ ਨੂੰ ਕੀਵ ਨੂੰ ਜਾਂਦੀ ਸੜਕ ਉਤੇ ਡਟਿਆ ਰਹਿਣ ਦੇਵਾਂ। ਮੈਂ ਸਿੱਪੇ ਅਣਕੱਛੇ ਰਾਹ ਤੇ ਜਾਵਾਂਗਾ।
ਇਹ ਆਖ ਕੇ ਇਲੀਆ ਪਲਾਕੀ ਮਾਰਕੇ ਕਾਠੀ ਤੇ ਜਾ ਬੈਠਾ, ਝੰਡਲ ਲਾਖੇ ਨੂੰ ਚਾਬਕ ਛੁਹਾਈ ਤੇ ਅੱਖ ਪਲਕਾਰੇ ਵਿਚ ਉਹ ਗਾਇਬ ਹੋ ਗਿਆ।