ਮੁਰੋਮ ਦਾ ਇਲੀਆ ਤੇ ਸੀਟੀ
ਵਜਾਉਣ ਵਾਲਾ ਡਾਕੂ ਸਾਲੋਵੇਈ
ਮੁਰੇਮ ਦੇ ਇਲੀਆ ਦਾ ਘੋੜਾ ਹਵਾ ਨਾਲ ਗੱਲਾਂ ਕਰਦਾ ਜਾਂਦਾ ਸੀ। ਝੰਡਲ ਲਾਖਾ ਇਕ ਪਹਾੜੀ ਤੋਂ ਦੂਜੀ ਪਹਾੜੀ ਤੇ ਛੜੱਪਦਾ ਜਾਂਦਾ ਸੀ, ਦਰਿਆਵਾਂ, ਝੀਲਾਂ ਤੇ ਵਾਦੀਆਂ ਨੂੰ ਟੱਪਦਾ ਜਾਂਦਾ ਸੀ।
ਅਖੀਰ ਉਹ ਬਰਿਨਸਕ ਦੇ ਜੰਗਲਾਂ ਵਿਚ ਆ ਗਿਆ। ਇਥੇ ਆ ਕੇ ਝੰਡਲ ਲਾਖਾ ਖਲੋ ਗਿਆ ਤੇ ਅੱਗੇ ਨਾ ਵਧ ਸਕਿਆ। ਚਾਰ ਚੁਫੇਰੇ ਜਿਲ੍ਹਣ ਤੇ ਦਲਦਲ ਸੀ ਤੇ ਘੋੜਾ ਲੱਕ ਤਾਈਂ ਜਿਲ੍ਹਣਾਂ ਵਿਚ ਧਸ ਗਿਆ।
ਇਲੀਆ ਛਾਲ ਮਾਰਕੇ ਕਾਠੀ ਤੋਂ ਲੱਥਾ। ਆਪਣੇ ਖੱਬੇ ਹੱਥ ਨਾਲ ਉਹਨੇ ਝੰਡਲ ਲਾਖੇ ਨੂੰ ਉਤਾਂਹ ਚੁੱਕਿਆ, ਸੱਜੇ ਹੱਥ ਨਾਲ ਸ਼ੀਸ਼ਮ ਦੇ ਰੁਖ ਜੜ੍ਹੇ ਪੁਟ ਲਏ ਤੇ ਜਿਲ੍ਹਣ ਵਿਚ ਲਕੜ ਦਾ