ਰਾਹ ਬਣਾ ਦਿੱਤਾ। ਤੀਹ ਵੇਰਸਟ ਲੰਮਾ ਰਾਹ ਬਣ ਗਿਆ ਸੀ, ਅਤੇ ਇਮਾਨਦਾਰ ਲੋਕ ਅੱਜ ਤੱਤ ਇਹਦੀ ਵਰਤੋਂ ਕਰਦੇ ਆ ਰਹੇ ਹਨ।
ਇਸ ਤਰੀਕੇ ਨਾਲ ਇਲੀਆ ਸਮੋਰੋਦੀਨਾਯਾ ਦਰਿਆ ਤੇ ਪਹੁੰਚ ਗਿਆ।
ਚਟਾਨਾਂ ਨਾਲ ਖਹਿੰਦਾ। ਉਹਨਾਂ ਦੇ ਉਤੋਂ ਦੀ ਟੱਪਦਾ ਦਰਿਆ ਚੌੜੇ ਪਾਟ ਵਿਚ ਵੱਗ ਰਿਹਾ ਸੀ।
ਝੰਡਲ ਲਾਖਾ ਹਿਣਕਿਆ, ਆਪਣੀਆਂ ਅਗਲੀਆਂ ਛੱਤਾਂ ਹਨੇਰੇ ਜੰਗਲ ਤੇ ਉਪਰ ਤੱਕ ਚੁੱਕ ਲਈਆਂ ਤੇ ਇਕੋ ਛਾਲ ਮਾਰਕੇ ਦਰਿਆ ਪਾਰ ਕਰ ਗਿਆ।
ਦੂਜੇ ਪਾਸੇ ਤਿੰਨ ਸ਼ੀਸਮਾਂ ਤੇ ਨੇ ਟਾਹਣੀਆਂ ਉਤੇ ਸੀਟੀ ਵਜਾਉਣ ਵਾਲਾ ਡਾਕੂ ਸਾਲੇਵੇਈ ਬੈਠਾ ਹੋਇਆ ਸੀ। ਇਹਨਾਂ ਸ਼ੀਸ਼ਮਾਂ ਦੇ ਕੋਲੋਂ ਦੀ ਕੋਈ ਬਾਜ਼ ਨਹੀਂ ਸੀ ਉਡ ਕੇ ਲੰਘ ਸਕਦਾ, ਕੋਈ ਜਾਨਵਾਰ ਨਹੀਂ ਸੀ ਭੱਜ ਕੇ ਜਾ ਸਕਦਾ, ਕੋਈ ਸਪ ਨਹੀਂ ਸੀ ਰੀਂਗ ਸਕਦਾ। ਸੀਟੀ ਵਜਾਉਣ ਵਾਲੇ ਡਾਕੂ ਕੋਲੇ ਸਾਰੇ ਡਰਦੇ ਸਨ ਤੇ ਕੋਈ ਵੀ ਆਪਣੀ ਜਾਨ ਨਹੀਂ ਸੀ ਗੁਆਉਣੀ ਚਾਹੁੰਦਾ ।...
ਜਦੋਂ ਸਾਲੇਵੇਈ ਨੇ ਘੋੜੇ ਦੇ ਪੌੜਾਂ ਦੀ ਟੱਪ ਟੱਪ ਸੁਣੀ ਤਾਂ ਉਹ ਸ਼ੀਸਮਾਂ ਤੇ ਖੜਾ ਹੋ ਗਿਆ ਤੇ ਡਰਾਉਣੀ ਆਵਾਜ ਵਿਚ ਗਰਜਿਆ :
ਕੌਣ ਸ਼ੈਤਾਨ ਲੰਘ ਰਿਹੈ ਏਥੋਂ ਦੀ ਵਰਜਿਤ ਸ਼ੀਸ਼ਮਾਂ ਦੇ ਕੋਲੋਂ ? ਕਿਸ ਨੂੰ ਹਿੰਮਤ ਪਈ ਸੀਟੀ ਵਜਾਉਣ ਵਾਲੇ ਡਾਕੂ ਦੀ ਨੀਂਦ ਖਰਾਬ ਕਰਨ ਦੀ ?"
ਤੇ ਅਚਾਨਕ ਉਹਨੇ ਚਿੜੀ ਦੀ ਚੂਕ ਵਾਂਗ ਸੀਟੀ ਵਜਾਈ, ਉਹ ਦਰਿੰਦੇ ਵਾਂਗ ਚਿੰਘਾੜਿਆ, ਤੇ ਸੱਪ ਵਾਂਗ ਫੁੰਕਾਰਿਆ। ਸਾਰੀ ਧਰਤੀ ਡੋਲ ਗਈ, ਦੇਓਆਂ ਵਰਗੇ ਸ਼ੀਸ਼ਮ ਝੂਲੇ, ਫੁਲਾਂ ਨੇ ਆਪਣੀਆਂ ਪੱਤੀਆਂ ਛੱਡ ਦਿੱਤੀਆਂ ਤੇ ਘਾਹ ਲੰਮਾ ਪੈ ਗਿਆ। ਝੰਡਲ ਲਾਖੇ ਨੇ ਆਪਣੇ ਗੋਡੇ ਟਕ ਦਿੱਤੇ।
ਪਰ ਇਲੀਆ ਇਕ ਚਟਾਨ ਵਾਂਗ ਕਾਨੀ ਤੇ ਡਟਿਆ ਰਿਹਾ ਤੇ ਬਿਲਕੁਲ ਨਾ ਡਰਿਆ ਘਬਰਾਇਆ। ਉਹਨੇ ਰੇਸ਼ਮੀ ਚਾਬਕ ਫੜੀ ਤੇ ਘੋੜੇ ਦੀਆਂ ਵੱਖੀਆਂ ਤੇ ਲਾਈ।
ਤੂੰ ਸੂਰਬੀਰ ਦਾ ਘੋੜਾ ਨਹੀਂ. ਲਿੱਦ ਦੀ ਢੇਰੀ ਏ! ਚਿੜੀ ਦੀ ਚੀਂ ਚੀਂ ਜਾਂ ਸੱਪ ਦਾ ਫੁਕਾਰਾ ਤੂੰ ਕਦੇ ਸੁਣਿਆ ਨਹੀਂ ? ਉਠ ਪੈਰਾਂ ਤੇ ਖਲੇ ਤੇ ਮੈਨੂੰ ਸਾਲਵੇਈ ਦੇ ਅੱਡੇ ਤੱਕ ਲੈ ਚਲ, ਨਹੀਂ ਤਾਂ ਮੈਂ ਤੈਨੂੰ ਬਘਿਆੜਾਂ ਅੱਗੇ ਸੁਟ ਦਊਂ।"
ਇਹ ਸੁਣਕੇ ਝੰਡਲ ਲਾਖਾ ਖੜਾ ਹੋ ਗਿਆ ਤੇ ਡਾਕੂ ਦੇ ਅੱਡੇ ਵੱਲ ਭੱਜ ਪਿਆ।
ਸਾਲਵੇਈ ਏਡਾ ਹੈਰਾਨ ਪਰੇਸ਼ਾਨ ਕਿ ਉਹਨੇ ਆਪਣੇ ਟਿਕਾਣੇ ਵਿਚੋਂ ਸਿਰ ਬਾਹਰ ਕਢਿਆ।
ਫੋਰਨ ਹੀ ਇਲੀਆ ਨੇ ਆਪਣਾ ਕਮਾਨ ਫੜਿਆ ਤੇ ਲੋਹੇ ਦਾ ਤੀਰ ਚੜ੍ਹਾਇਆ। ਬਿਲਕੁਲ ਛੋਟਾ ਜਿਹਾ ਤੀਰ ਜਿਸ ਦਾ ਭਾਰ ਮਸਾਂ ਇਕ ਪੂਛ ਸੀ।
ਕਮਾਨ ਟੁਣਕਿਆ, ਤੀਰ ਉਡਿਆ ਤੇ ਸਾਲੇਵੇਈ ਦੀ ਸੱਜੀ ਅੱਖ ਨੂੰ ਵਿੰਨ੍ਹਦਾ ਹੋਇਆ,