ਇਲੀਆ ਨੇ ਜਵਾਬ ਵਿਚ ਆਖਿਆ:
ਮੈਂ ਖੋਟੇ ਲੋਕਾਂ ਕੋਲੋਂ ਸੁਗਾਤਾਂ ਨਹੀਂ ਲੈਂਦਾ। ਜੋ ਕੁਝ ਤੂੰ ਮੈਨੂੰ ਦੇ ਰਹੀ ਏ ਉਹ ਸਭ ਕੁਝ ਰੂਸੀ ਲਹੂ ਤੇ ਬਾਲਾਂ ਦੇ ਅਥਰੂਆਂ ਨਾਲ ਗੜੁਚ ਏ। ਤੇਰੀ ਦੌਲਤ ਗਰੀਬ ਕਿਸਾਨ ਦਾ ਨਚੋੜਿਆ ਲਹੂ ਏ। ਕਾਬੂ ਆਇਆ ਡਾਕੂ ਸਦਾ ਚੰਗੀਆਂ ਗੱਲਾਂ ਕਰਦੈ, ਜਿਹੜਾ ਏਹਨੂੰ ਛੱਡ ਦੇਵੇ ਉਹ ਸੱਦਾ ਪਛਤਾਉਂਦਾ ਏ। ਮੈਂ ਤਾਂ ਸਾਲੇਵੇਈ ਨੂੰ ਆਪਣੇ ਨਾਲ ਕੀਵ ਸ਼ਹਿਰ ਲੈ ਜਾਵਾਂਗਾ, ਤੇ ਏਹਦੇ ਬਦਲੇ ਜੋ ਮਿਲੇ ਉਹਨਾਂ ਨਾਲ ਬੰਦ ਖਾਊਂ ਤੇ ਕਵਾਸ ਪੀਉਂ।"
ਇਲੀਆ ਨੇ ਆਪਣਾ ਘੋੜਾ ਮੋੜਿਆ ਤੇ ਕੀਵ ਵੱਲ ਉਡ ਤੁਰਿਆ। ਸਾਲੇਵੇਈ ਖਾਮੋਸ਼ ਸੀ, ਉਹ ਬਿਲਕੁਲ ਨਹੀ ਹਿਲਿਆ ਜੁਲਿਆ।
ਇਲੀਆ ਕੀਵ ਸ਼ਹਿਰ ਵਿਚੋਂ ਦੀ ਲੰਘਿਆ ਤੇ ਅਖੀਰ ਰਾਜੇ ਦੇ ਮਹਿਲੀ ਪਹੁੰਚ ਗਿਆ। ਉਹਨੇ ਆਪਣਾ ਘੋੜਾ ਕਿੱਲੇ ਨਾਲ ਬੰਨ੍ਹਿਆ, ਸੀਟੀ ਵਜਾਉਣ ਵਾਲੇ ਡਾਕੂ ਦੀਆਂ ਰਕਾਬ ਨਾਲ ਮੁਸਕਾਂ ਕਸੀਆਂ ਤੇ ਵੱਡੇ ਕਮਰੇ ਵਿਚ ਚਲਾ ਗਿਆ।
ਰਾਜਾ ਵਲਾਦੀਮੀਰ ਖਾ ਪੀ ਰਿਹਾ ਸੀ ਤੇ ਮੇਜ਼ ਦੁਆਲੇ ਰੂਸੀ ਸੂਰਬੀਰ ਵੀ ਬੈਠੇ ਦਾਅਵਤ ਉਡਾ ਰਹੇ ਸਨ। ਇਲੀਆ ਅੰਦਰ ਆਇਆ ਝੁਕ ਕੇ ਸਲਾਮ ਕੀਤਾ ਤੇ ਦਹਿਲੀਜਾਂ ਤੇ ਖਲੋਂ ਗਿਆ।
ਸਲਾਮ, ਰਾਜਾ ਵਲਾਦੀਮੀਰ ਤੇ ਮਲਕਾ ਅਪਰਾਕਸੀਆ। ਪ੍ਰਾਹੁਣੇ ਨੂੰ ਜੀ ਆਇਆਂ ਆਖੰਗੇ ?
ਤੇ ਉਜਲੇ ਸੂਰਜ * ਵਲਾਦੀਮੀਰ ਨੇ ਜਵਾਬ ਦਿੱਤਾ।
ਕਿਧਰੋਂ ਆਇਆ ਏ ਤੂੰ, ਭਲੇ ਲੋਕਾ, ਤੇ ਤੇਰਾ ਨਾਂ ਕੀ ਏ? ਤੇਰੇ ਕੁਲ ਕਬੀਲੇ ਦੇ ਲੋਕ ਭੈਣ ਨੇ ? "
"ਮੇਰਾ ਨਾਂ ਇਲੀਆ ਏ। ਮੈਂ ਮੁਰੇਮ ਸ਼ਹਿਰ ਦੇ ਲਾਗੇ, ਕਰਾਚਾਰੇਵੇ ਪਿੰਡ ਦੇ ਇਕ ਕਿਸਾਨ ਦਾ ਪੁਤ ਆਂ। ਮੈਂ ਚੇਰਨੀਗੋਵ ਤੋਂ ਸਿੱਧੀ ਸੜਕੇ ਘੋੜਾ ਲਿਆਇਆ, ਮੇਰੇ ਹਜ਼ੂਰ ਤੇ ਮੈਂ ਸੀਟੀ ਵਜਾਉਣ ਵਾਲੇ ਡਾਕੂ, ਰਹਿਮਾਨ ਦੇ ਪੁਤ, ਸਾਲਵੇਈ ਨੂੰ ਤੁਹਾਡੇ ਕੋਲ ਲੈ ਆਂਦਾ ਏ। ਬਾਹਰ ਏ ਤੁਹਾਡੇ ਵਿਹੜੇ ਵਿਚ, ਮੇਰੇ ਘੋੜੇ ਨਾਲ ਬੱਧਾ ਹੋਇਆ। ਨਜ਼ਰ ਮਾਰੋਗੇ ਉਹਦੇ ਤੇ ?"
ਇਹ ਸੁਣਕੇ ਰਾਜਾ ਤੇ ਮਲਕਾ ਤੇ ਸਾਰੇ ਸੂਰਬੀਰ ਉਛਲ ਕੇ ਉਨੇ ਤੇ ਫਟਾ ਫਟ ਇਲੀਆ ਦੇ ਮਗਰ ਮਗਰ ਵਿਹੜੇ ਵਿਚ ਆ ਗਏ। ਉਹ ਭੱਜੇ ਭੱਜੇ ਝੰਡਲ ਲਾਖੇ ਕੋਲ ਆਏ।
ਤੇ ਉਹਨਾਂ ਵੇਖਿਆ ਕਿ ਡਾਕੂ ਘਾਹ ਦੀ ਪੰਡ ਵਾਂਗ ਰਕਾਬ ਨਾਲ ਲਟਕਿਆ ਹੋਇਆ ਸੀ
* ਵਲਾਦੀਮੀਰ ਨੂੰ ਪਿਆਰ ਨਾਲ ਲੋਕਾਂ ਦਾ ਦਿੱਤਾ ਨਾਂ । - ਅਨੁ :