Back ArrowLogo
Info
Profile

ਤੇ ਕੀਵ ਵੱਲ ਤੇ ਰਾਜਾ ਵਲਾਦੀਮੀਰ ਵੱਲ ਆਪਣੀ ਖੱਬੀ ਅੱਖ ਨਾਲ ਝਾਕ ਰਿਹਾ ਸੀ।

"ਚਲ ਹੁਣ, ਸਾਨੂੰ ਚਿੜੀ ਵਾਂਗ ਸੀਟੀ ਵਜਾਕੇ ਤੇ ਜੰਗਲੀ ਜਾਨਵਰ ਵਾਂਗ ਚਿੰਘਾੜ ਕੋ ਵਿਖਾ!" ਰਾਜੇ ਵਲਾਦੀਮੀਰ ਨੇ ਉਹਨੂੰ ਆਖਿਆ।

ਪਰ ਸੀਟੀ ਵਜਾਉਣ ਵਾਲੇ ਡਾਕੂ ਨੇ ਪਾਸਾ ਮੋੜ ਲਿਆ ਤੇ ਹੁਕਮ ਨਾ ਮੰਨਿਆ।

"ਮੈਨੂੰ ਕੈਦੀ ਬਣਾਉਣ ਵਾਲੇ ਤੁਸੀਂ ਨਹੀਂ, ਤੇ ਇਸ ਕਰਕੇ ਤੁਸੀਂ ਮੈਨੂੰ ਹੁਕਮ ਨਹੀਂ ਦੇ ਸਕਦੇ. " ਉਹਨੇ ਮੂੰਹ ਵੱਟਦਿਆਂ ਕਿਹਾ।

ਸੋ ਰਾਜਾ ਵਲਾਦੀਮੀਰ ਇਲੀਆ ਵੱਲ ਹੋਇਆ ਤੇ ਬੋਲਿਆ :

"ਇਲੀਆ ਇਵਾਨੋਵਿਚ, ਏਹਨੂੰ ਹੁਕਮ ਕਰ ਕਿ ਏਸ ਤਰ੍ਹਾਂ ਕਰੇ।"

"ਬਹੁਤ ਹੱਛਾ ਹਜੂਰ, ਪਰ ਨਤੀਜਿਆਂ ਲਈ ਮੈਨੂੰ ਦੋਸ਼ ਨਾ ਦੇਣਾ। ਤੁਹਾਨੂੰ ਤੇ ਮਲਕਾ ਨੂੰ ਮੈਂ ਆਪਣੇ ਕਿਸਾਨਾਂ ਵਾਲੇ ਕਾਫਤਾਨ ਦੇ ਘੇਰੇ ਹੇਠ ਕਰ ਲਵਾਂਗਾ ਤਾਂ ਜੋ ਤੁਹਾਨੂੰ ਕੋਈ ਨੁਕਸਾਨ ਨਾ ਪੁੱਜੇ। ਤੇ ਤੂੰ ਸਾਲਵੇਈ, ਕਰ ਜੋ ਤੈਨੂੰ ਹੁਕਮ ਦਿੱਤਾ ਗਿਆ।"

"ਮੈਂ ਸੀਟੀ ਨਹੀਂ ਵਜਾ ਸਕਦਾ," ਡਾਕੂ ਨੇ ਆਖਿਆ। "ਮੇਰਾ ਸੰਘ ਸੁੱਕਾ ਹੋਇਐ।"

"ਨਕੋ ਨੱਕ ਭਰੇ ਪੰਜ ਗੋਲਨ ਮਿੱਠੀ ਸ਼ਰਾਬ, ਇਕ ਗੇਲਨ ਤੁਰਸ਼ ਬੀਅਰ, ਇਕ ਗੇਲਨ ਸ਼ਹਿਦ ਤੋਂ ਬਣੀ ਤੇਜ਼ ਸ਼ਰਾਬ ਇਸ ਨੂੰ ਦਿਓ, ਤੇ ਨਾਲ ਇਕ ਕਾਲਾਚ, ਫੇਰ ਏਹ ਸਾਡੇ ਮਨੋਰੰਜਨ ਲਈ ਸੀਟੀ ਵਜਾਏਗਾ।

ਸਾਲੋਵੇਈ ਨੂੰ ਖਾਣ ਪੀਣ ਵਾਸਤੇ ਦਿੱਤਾ ਗਿਆ ਤੇ ਉਹ ਸੀਟੀ ਵਜਾਉਣ ਲਈ ਤਿਆਰ ਹੋ ਗਿਆ।

"ਪਰ ਯਾਦ ਰੱਖ, ਡਾਕੂਆ " ਇਲੀਆ ਨੇ ਆਖਿਆ " ਆਪਣੇ ਪੂਰੇ ਜ਼ੋਰ ਨਾਲ ਸੀਟੀ ਨਾ ਵਜਾਈ, ਹੌਲੀ ਜਿਹੀ ਸੀਟੀ ਵਜਾ ਤੇ ਪੋਲੀ ਜਿਹੀ ਚਿੰਘਾੜ, ਨਹੀਂ ਤਾਂ ਤੇਰੀ ਮੁਸੀਬਤ ਆ ਜਾਏਗੀ ।"

ਸਾਲੇਵੇਈ ਨੇ ਇਲੀਆ ਦੇ ਹੁਕਮ ਦੀ ਪ੍ਰਵਾਹ ਨਾ ਕੀਤੀ— ਉਹਨੇ ਸੋਚਿਆ ਕਿ ਕੀਵ ਸ਼ਹਿਰ ਨੂੰ ਤਬਾਹ ਕਰ ਦੇਵੇ ਤੇ ਰਾਜੇ ਨੂੰ ਤੇ ਮਲਕਾ ਨੂੰ ਤੇ ਸਾਰੇ ਰੂਸੀ ਸੂਰਬੀਰਾਂ ਨੂੰ ਮਾਰ ਦੇਵੇ। ਜਿੰਨੇ ਜ਼ੋਰ ਨਾਲ ਵਜਾ ਸਕਦਾ ਸੀ ਉਹਨੇ ਸੀਟੀ ਵਜਾਈ, ਜਿੰਨੇ ਜ਼ੋਰ ਨਾਲ ਚਿੰਘਾੜ ਸਕਦਾ ਸੀ। ਉਹ ਚਿੰਘਾੜਿਆ ਤੇ ਉਸ ਨੇ ਵਿੰਨ੍ਹ ਸੁਟਣ ਵਾਲਾ ਫੁਕਾਰਾ ਮਾਰਿਆ।

ਕਿੱਨਾ ਸ਼ੇਰ ਸ਼ਰਾਬਾ ਮੋਚਿਆ ਸੀ।

ਘਰਾਂ ਦੀਆਂ ਮੱਮਟੀਆਂ ਢਹਿ ਪਈਆਂ ਪੋਰਚਾਂ ਢੱਠ ਗਈਆਂ, ਬਾਰੀਆਂ ਦੇ ਸ਼ੀਸ਼ੇ ਤਿੜਕ ਗਏ, ਅਸਤਬਲਾਂ ਵਿਚੋਂ ਘੋੜੇ ਭਜ ਨਿਕਲੇ ਤੇ ਸਾਰੇ ਹੀ ਸੂਰਬੀਰ ਡਿਗ ਪਏ ਤੇ ਲੱਤਾਂ ਬਾਹਵਾਂ ਦੇ ਭਾਰ ਵਿਹੜੇ ਵਿਚ ਰੰਗਣ ਲੱਗੇ, ਰਾਜਾ ਵਲਾਦੀਮੀਰ, ਮੁਰਦਿਆਂ ਹਾਰ, ਇਲੀਆ ਦੇ

224 / 245
Previous
Next