ਕਫਤਾਨ ਦੇ ਘੇਰੇ ਓਹਲੇ ਖੜਾ ਝੂਲ ਰਿਹਾ ਸੀ।
ਇਲੀਆ ਨੂੰ ਬੜਾ ਗੁੱਸਾ ਚੜਿਆ।
'ਮੈਂ ਤੈਨੂੰ ਰਾਜੇ ਤੋ ਮਲਕਾ ਦਾ ਮਨਪਰਚਾਵਾ ਕਰਨ ਲਈ ਆਖਿਆ ਸੀ, ਤੇ ਵੇਖ ਤੂੰ ਕੀ ਕੀਤਾ ਏ ।" ਉਸ ਨੇ ਡਾਕੂ ਨੂੰ ਆਖਿਆ। ਹੁਣ ਮੈਂ ਤੇਰੇ ਨਾਲ ਨਿਬੜੇ। ਹੁਣ ਤੂੰ ਮਾਵਾਂ ਪਿਓਆਂ ਨੂੰ ਦੁਖੀ ਨਹੀਂ ਕਰੇਗਾ। ਹੁਣ ਤੂੰ ਮੁਟਿਆਰ ਵਹੁਟੀਆਂ ਨੂੰ ਰੰਡੀਆਂ ਨਹੀਂ ਬਣਾਵੇਗਾ ਤੇ ਨਾ ਹੀ ਬੱਚਿਆਂ ਨੂੰ ਯਤੀਮ। ਹੁਣ ਤੂੰ ਨਾ ਕਿਸੇ ਨੂੰ ਲੁਟੇਗਾ ਤੇ ਨਾ ਮਾਰੇਗਾ।"
ਤੇ ਇਲੀਆ ਨੇ ਤੇਜ਼ ਤਲਵਾਰ ਫੜੀ ਤੇ ਸਾਲੇਵੇਈ ਦਾ ਸਿਰ ਲਾਹ ਦਿੱਤਾ। ਤੇ ਇਉਂ ਸੀਟੀ ਵਜਾਉਣ ਵਾਲੇ ਡਾਕੂ ਦਾ ਅੰਤ ਹੋ ਗਿਆ।
ਸ਼ੁਕਰੀਆ ਤੇਰਾ, ਮੁਰੰਮ ਦੇ ਇਲੀਆ, " ਰਾਜੇ ਵਲਾਦੀਮੀਰ ਨੇ ਆਖਿਆ। "ਮੇਰੇ ਅਮਲੇ ਵਿਚ ਸ਼ਾਮਲ ਹੋ ਜਾ। ਤੂੰ ਮੇਰਾ ਪਹਿਲਾ ਸੂਰਬੀਰ ਹੋਵੇਗਾ, ਸਾਰਿਆਂ ਨਾਲੋਂ ਵਧ ਸਨਮਾਨਿਤ। ਤੇ ਆਪਣੀ ਰਹਿੰਦੀ ਉਮਰ ਤੱਕ ਕੀਵ ਵਿਚ ਹੀ ਰਹਿ।