ਨਿਕੀਤਾ ਦਾ ਪੁਤ, ਦੋਬਰੀਨੀਯਾ ਤੇ
ਜਮੇਈ ਗੋਰੀਨਿਚ
ਇਕ ਵਾਰ ਦੀ ਗੱਲ ਹੈ ਕੀਵ ਦੇ ਨੇੜੇ ਮਾਮੇਲਫਾ ਤੀਮੋਫੇਯੇਵਨਾ ਨਾਂ ਦੀ ਇਕ ਵਿਧਵਾ ਰਹਿੰਦੀ ਸੀ। ਉਹਦਾ ਇਕ ਪੁਤ ਸੀ ਜਿਸ ਨੂੰ ਉਹ ਬੜਾ ਪਿਆਰ ਕਰਦੀ ਸੀ। ਉਹ ਸੂਰਬੀਰ ਸੀ ਤੇ ਉਹਦਾ ਨਾਂ ਸੀ ਦੈਬਰੀਨੀਯਾ। ਸਾਰਾ ਕੀਵ ਦੇਬਰੀਨੀਯਾ ਦੀ ਵਡਿਆਈ ਦੇ ਗੀਤ ਗਾਉਂਦਾ। ਉਹ ਲੰਮਾ ਉੱਚਾ ਤੇ ਸੁਹਣਾ ਸੁਨੱਖਾ ਸੀ. ਲੜਾਈ ਵਿਚ ਬਹਾਦਰ ਤੇ ਦਾਅਵਤਾਂ ਵਿਚ ਹਸਣ ਖੇਡਣ ਵਾਲਾ ਤੇ ਚੰਗਾ ਪੜ੍ਹਿਆ ਲਿਖਿਆ। ਉਹ ਬੜਾ ਹਾਜ਼ਰ-ਜਵਾਬ ਸੀ ਤੇ ਉਹ ਗੀਤ ਰਚ ਸਕਦਾ ਤੇ ਗੁਸਲੀ ਵਜਾ ਸਕਦਾ ਸੀ। ਉਹ ਸੁਭਾ ਦਾ ਬੜਾ ਮਿੱਠਾ ਤੇ ਸਾਉ ਸੀ, ਕਦੇ ਰੁੱਖਾ ਨਹੀਂ ਸੀ ਬੋਲਦਾ ਤੇ ਬਿਨਾ ਵਜਾਹ ਕਿਸੇ ਨੂੰ ਮਾੜਾ ਲਫਜ਼ ਨਾ ਆਖਦਾ। ਤੇ ਇਸੇ ਕਰਕੇ ਹੀ ਉਹਨੂੰ ਦੇਬਰੀਨੀਯਾ ਕਹਿੰਦੇ ਸਨ ਜਿਸ ਮਤਲਬ ਹੈ ਕੋਮਲ ਚਿੱਤ।
ਇਕ ਵਾਰ ਗਰਮੀਆਂ ਵਿਚ ਤਪਦੀ ਦੁਪਹਿਰੇ ਦੇਬਰੀਨੀਯਾ ਦੇ ਦਿਲ ਵਿਚ ਦਰਿਆ ਵਿਚ ਨਹਾਉਣ ਦੀ ਇੱਛਾ ਜਾਗੀ। ਉਹ ਆਪਣੀ ਮਾਂ ਮਾਮੇਲਫਾ ਤੀਮੇਫੇਯੇਵਨਾ ਕੋਲ ਗਿਆ ਤੇ ਉਹਨੂੰ ਆਖਣ ਲਗਾ