Back ArrowLogo
Info
Profile

"ਮਾਂ, ਮਾਂ, ਮੈਂ ਪੁਚਾਈ ਦਰਿਆ ਤੇ ਜਾਕੇ ਨਹਾ ਆਵਾਂ ਠੰਡੇ ਪਾਣੀ ਵਿਚ ਮੈਨੂੰ ਗਰਮੀਆਂ ਦੀ ਤਪਸ਼ ਨੇ ਥਕਾ ਮਾਰਿਆ ਏ।"

ਮਾਮੋਲਫਾ ਤੀਮੋਛੇਯੇਵਨਾ ਬੜੀ ਬੇਚੈਨ ਹੋਈ ਤੇ ਉਹ ਦੇਬਰੀਨੀਯਾ ਨੂੰ ਘਰ ਹੀ ਬੈਠਾ ਰਹਿਣ ਲਈ ਸਮਝਾਉਣ ਲੱਗੀ।

"ਮੇਰਿਆ ਲਾਡਲਿਆ ਪੁੱਤਾ, ਮੇਰਿਆ ਸੁਹਣਿਆ ਦੋਬਰੀਨੀਯਾ, " ਉਹਨੇ ਆਖਿਆ, ਪੁਚਾਈ ਦਰਿਆ ਤੇ ਨਾ ਜਾਈ। ਇਹ ਬੜਾ ਮੂੰਹਜ਼ੋਰ ਤੇ ਰੋਹ ਭਰਿਆ ਦਰਿਆ ਈ। ਇਹ ਆਪਣੀ ਪਹਿਲੀ ਧਾਰਾ ਵਿਚੋਂ ਅੱਗ ਵਰਾਉਂਦਾ ਏ ਤੇ ਆਪਣੀ ਦੂਜੀ ਧਾਰਾ ਵਿਚੋ ਚੰਗਿਆੜੇ ਸੁੱਟਦਾ ਏ ਤੇ ਇਸ ਦੀ ਤੀਜੀ ਧਾਰਾ ਵਿਚੋ ਧੂਆਂ ਨਿਕਲਦਾ ਏ।"

"ਚੰਗਾ ਮਾਂ," ਦੈਬਰੀਨੀਯਾ ਨੇ ਜਵਾਬ ਦਿੱਤਾ. “ ਮੈਂ ਦਰਿਆ ਤੇ ਨਹਾਉਣ ਨਹੀਂ ਜਾਂਦਾ। ਪਰ ਮੈਨੂੰ ਦਰਿਆ ਕੰਢੇ ਘੋੜੇ ਤੇ ਸੈਰ ਕਰ ਆਉਣ ਦੇ ਤੇ ਸੱਜਰੀ ਹਵਾ ਖਾ ਆਉਣ ਦੇ।"

ਮਾਮੇਲਫਾ ਤੀਮੇਫੇਯੇਵਨਾ ਨੇ ਉਹਨੂੰ ਸੈਰ ਤੇ ਹਵਾਖੋਰੀ ਕਰਨ ਜਾਣ ਦੀ ਆਗਿਆ ਦੇ ਦਿੱਤੀ. ਤੇ ਦੇਬਰੀਨੀਯਾ ਸਿੱਧਾ ਜਾਕੇ ਆਪਣੀ ਤਿਆਰੀ ਕਰਨ ਲੱਗ ਪਿਆ। ਉਹਨੇ ਆਪਣੀ ਸਵਾਰੀ ਵਾਲੀ ਪੁਸ਼ਾਕ ਪਾਈ ਤੇ ਉੱਚਾ ਯੂਨਾਨੀ ਟੋਪ ਪਾਇਆ ਤੇ ਉਹਨੇ ਆਪਣਾ ਬਰਛਾ, ਆਪਣਾ ਤੀਰ ਕਮਾਨ, ਤੇਜ਼ ਧਾਰ ਵਾਲੀ ਆਪਣੀ ਤਲਵਾਰ ਅਤੇ ਆਪਣੀ ਚਾਬਕ ਲੈ ਲਈ।

ਉਹ ਆਪਣੇ ਬਹਾਦਰ ਘੋੜੇ ਉਤੇ ਜਾ ਬੈਠਾ ਆਪਣੇ ਜਵਾਨ ਨੌਕਰ ਨੂੰ ਨਾਲ ਚਲਣ ਲਈ ਆਖਿਆ ਤੇ ਸੈਰ ਕਰਨ ਤੁਰ ਪਿਆ।

ਇਕ ਘੰਟਾ ਬੀਤ ਗਿਆ, ਦੂਜਾ ਘੰਟਾ ਬੀਤ ਗਿਆ ਤੇ ਦੈਬਰੀਨੀਯਾ ਅਜੋ ਘੋੜਾ ਤੇਰੀ ਜਾਂਦਾ ਸੀ। ਸਿਰ ਉਤੇ ਗਰਮੀਆਂ ਦਾ ਸੂਰਜ ਅੱਗ ਵਰ੍ਹਾ ਰਿਹਾ ਸੀ ਅਤੇ ਦੈਬਰੀਨੀਯਾ ਨੇ, ਆਪਣੀ ਮਾਂ ਦੀ ਨਸੀਹਤ ਭੁਲਾ ਕੇ ਆਪਣਾ ਘੋੜਾ ਪੁਚਾਈ ਦਰਿਆ ਵੱਲ ਮੋੜ ਲਿਆ।

ਦਰਿਆ ਵਲੋਂ ਦਿਲ ਨੂੰ ਖੇੜਾ ਦੇਣ ਵਾਲੀ ਠੰਡੀਰ ਆਈ।

ਦੇਬਰੀਨੀਯਾ ਘੋੜੇ ਤੋਂ ਉਤਰਿਆ, ਵਾਗਾਂ ਆਪਣੇ ਨੌਜਵਾਨ ਨੌਕਰ ਨੂੰ ਫੜਾਈਆਂ ਤੇ ਆਖਿਆ:

'ਐਥੇ ਖਲੋ ਤੇ ਘੋੜੇ ਤੇ ਨਿਗਾਹ ਰੱਖ।"

ਫੇਰ ਉਸ ਨੇ ਆਪਣਾ ਯੂਨਾਨੀ ਟੋਪ ਲਾਹਿਆ ਤੇ ਆਪਣੇ ਸਫਰ ਵਾਲੇ ਕਪੜੇ ਲਾਹੇ, ਆਪਣੇ ਸਾਰੇ ਹਥਿਆਰ ਆਪਣੇ ਘੋੜੇ ਦੀ ਪਿੱਠ ਉਤੇ ਰੱਖੇ ਤੋ ਆਪ ਦਰਿਆ ਵਿਚ ਛਾਲ ਮਾਰ ਦਿੱਤੀ।

ਦੇਬਰੀਨੀਯਾ ਨੇ ਪਾਣੀ ਵਿਚ ਤਾਰੀ ਲਾਈ ਤੇ ਉਹ ਹੈਰਾਨ ਰਹਿ ਗਿਆ :

"ਪੁਚਾਈ ਦਰਿਆ ਬਾਰੇ ਜਿਹੜੀ ਗੱਲ ਮਾਂ ਨੇ ਆਖੀ ਸੀ ਉਹ ਤਾਂ ਅਜੀਬ ਸੀ। ਇਹ ਤਾਂ ਮੂੰਹਜ਼ੋਰ ਨਹੀਂ। ਇਹ ਤਾਂ ਮੀਂਹ ਦੇ ਛਿਟਿਆਂ ਵਾਂਗ ਸ਼ਾਂਤ ਏ।"

ਪਰ ਇਹ ਲਫਜ਼ ਅਜੇ ਮਸਾਂ ਦੇਬਰੀਨੀਯਾ ਦੇ ਮੂੰਹ ਵਿਚ ਹੀ ਸਨ ਕਿ ਅਚਨਚੇਤ ਅਸਮਾਨ

227 / 245
Previous
Next