Back ArrowLogo
Info
Profile

ਕਾਲਾ ਸ਼ਾਹ ਹੋ ਗਿਆ। ਅਸਮਾਨ ਵਿਚ ਨਾ ਕੋਈ ਬੱਦਲ ਸੀ ਤੇ ਨਾ ਮੀਂਹ ਵਰ੍ਹਦਾ ਸੀ, ਪਰ ਗੜ ਗੜ ਹੁੰਦੀ ਸੀ। ਕੋਈ ਤੂਫਾਨ ਨਹੀਂ ਸੀ ਆਇਆ, ਪਰ ਬਿਜਲੀ ਚਮਕਦੀ ਸੀ।

'ਦੇਬਰੀਨੀਯਾ ਨੇ ਆਪਣਾ ਸਿਰ ਉਤਾਂਹ ਕੀਤਾ ਤੇ ਵੇਖਿਆ ਕਿ ਪਹਾੜ ਦਾ ਅਜਗਰ, ਜ਼ਮੇਈ ਗੋਰੀਨਿਚ ਉਹਦੇ ਵੱਲ ਉਡਿਆ ਆਉਂਦਾ ਸੀ, ਤੇ ਇਹ ਬੜਾ ਭਿਆਨਕ ਦੌਤ ਸੀ। ਉਹਦੇ ਤਿੰਨ ਸਿਰ ਸਨ ਤੇ ਸੱਤ ਪੂਛਾਂ ਤੇ ਪੰਜੇ ਸਨ ਜਿਵੇ ਚਮਕਦਾ ਤਾਂਬਾ। ਉਹਦੀਆਂ ਨਾਸਾਂ ਵਿਚੋਂ ਲਾਟਾਂ ਨਿਕਲਦੀਆਂ ਸਨ ਤੇ ਉਹਦੇ ਕੰਨਾਂ ਵਿਚੋਂ ਧੂਆਂ ਨਿਕਲਦਾ ਸੀ।

ਅਜਗਰ ਨੂੰ ਦੋਬਰੀਨੀਯਾ ਦੀ ਸੂਹ ਲਗ ਗਈ ਸੀ ਤੇ ਉਹ ਬੋਲਿਆ ਜਿਵੇਂ ਬੱਦਲ ਗਜਦਾ ਹੈ :

"ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕਿ ਨਿਕੀਤਾ ਦੇ ਪੁਤ, ਦੈਬਰੀਨੀਯਾ ਦੇ ਹਥੋਂ ਮੇਰਾ ਕਤਲ ਹੋਵੇਗਾ। ਪਰ ਦੇਬਰੀਨੀਯਾ ਆਪ ਹੀ ਮੇਰੇ ਪੰਜੇ ਵਿਚ ਆ ਗਿਐ। ਜਿਵੇਂ ਮੇਰਾ ਜੀਅ ਕਰੇ ਮੈਂ ਉਹਦੇ ਨਾਲ ਕਰ ਸਕਦਾਂ: ਮੈਂ ਉਹਨੂੰ ਜਿਉਂਦੇ ਨੂੰ ਖਾ ਸਕਦਾਂ ਜਾਂ ਮੈਂ ਉਹਨੂੰ ਕੈਦੀ ਬਣਾ ਕੇ ਲਿਜਾ ਸਕਦਾਂ ਤੇ ਆਪਣੇ ਭੋਰੇ ਵਿਚ ਸੂਟ ਸਕਦਾਂ। ਬੜੇ ਰੂਸੀ ਬੰਦੇ ਮੈਂ ਕੈਦ ਕੀਤੇ ਹੋਏ ਨੇ। ਬਸ ਸਿਰਫ ਦੋਬਰੀਨੀਯਾ ਦੀ ਹੀ ਕਸਰ ਸੀ।

ਤੇ ਦੇਬਰੀਨੀਯਾ ਧੀਮੀ ਜਿਹੀ ਆਵਾਜ਼ ਵਿਚ ਬੋਲਿਆ ਤੇ ਆਖਣ ਲੱਗਾ :

"ਠਹਿਰ ਜਾ ਤੂੰ ਕੁਲਹਿਣਿਆ ਅਜਗਰਾ ਪਹਿਲਾਂ ਦੇਬਰੀਨੀਯਾ ਨੂੰ ਫੜ ਤਾਂ ਲੈ ਤੇ ਫੇਰ ਆਪਣੀ ਫਤਿਹ ਦੀਆਂ ਡੀਗਾਂ ਮਾਰੀ। ਦੈਬਰੀਨੀਯਾ ਅਜੇ ਤੇਰੇ ਕਾਬੂ ਨਹੀਂ ਆਇਆ।"

ਦੇਬਰੀਨੀਯਾ ਬਹੁਤ ਵਧੀਆ ਤੈਰਾਕ ਸੀ, ਤੇ ਉਹ ਚੁੱਭੀ ਮਾਰ ਕੇ ਦਰਿਆ ਦੇ ਹੇਠਾਂ ਚਲਾ ਗਿਆ ਤੇ ਪਾਣੀ ਦੇ ਵਿੱਚ ਵਿੱਚ ਤਰਨ ਲੱਗ ਪਿਆ। ਇਕ ਥਾਂ ਢਾਲਵੇ ਕੰਢੇ ਤੇ ਉਹ ਪਾਣੀ ਵਿਚੋਂ ਬਾਹਰ ਨਿਕਲਿਆ ਤੇ ਕੰਢੇ ਤੇ ਚੜ੍ਹ ਆਇਆ ਤੇ ਛਪਾ ਛਪ ਆਪਣੇ ਘੋੜੇ ਵੱਲ ਗਿਆ। ਪਰ ਓਥੇ ਉਹਦੇ ਘੋੜੇ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਉਹਦਾ ਨੌਜਵਾਨ ਨੌਕਰ ਘੋੜਾ ਭਜਾ ਕੇ ਲੈ ਗਿਆ ਸੀ। ਅਜਗਰ ਦੀ ਗਰਜ ਨਾਲ ਉਹਦੇ ਹੱਥ ਪੈਰ ਠੰਡੇ ਪੈ ਗਏ ਸਨ, ਉਹ ਪਲਾਕੀ ਮਾਰਕੇ ਘੋੜੇ ਤੇ ਚੜ੍ਹਿਆ ਤੇ ਦੈਬਰੀਨੀਯਾ ਦੇ ਸਾਰੇ ਹਥਿਆਰ ਲੈਕੇ ਪੱਤੇਤੋੜ ਹੋ ਗਿਆ ਸੀ।

ਦੋਬਰੀਨੀਯਾ ਕੋਲ ਅਜਗਰ ਨਾਲ ਲੜਨ ਵਾਸਤੇ ਆਪਣੇ ਖਾਲੀ ਹੱਥਾਂ ਤੋਂ ਸਿਵਾ ਕੱਖ ਵੀ ਨਹੀਂ ਸੀ।

ਅਜਗਰ ਗਰਜਦਾ ਹੋਇਆ ਦੈਬਰੀਨੀਯਾ ਤੇ ਟੂਟ ਪਿਆ ਤੋ ਉਸਨੇ ਉਹਦੇ ਉਤੇ ਮਘਦੇ ਚੰਗਿਆੜਿਆਂ ਦਾ ਮੀਂਹ ਵਰ੍ਹਾ ਦਿੱਤਾ ਤੇ ਦੋਬਰੀਨੀਯਾ ਦਾ ਗੋਰਾ ਸਰੀਰ ਝੁਲਸ ਗਿਆ ਤੇ ਸੜ ਗਿਆ।

ਸੂਰਬੀਰ ਦੀ ਛਾਤੀ ਵਿਚ ਉਹਦਾ ਦਿਲ ਡਹਿਲ ਗਿਆ। ਉਹਨੇ ਚੁਫੇਰੇ ਨਜ਼ਰ ਮਾਰੀ, ਪਰ ਕੁਝ ਵੀ ਵਿਖਾਈ ਨਾ ਦਿੱਤਾ ਜੋ ਇਸ ਬਿਪਤਾ ਵਿਚ ਕੰਮ ਆਉਂਦਾ। ਨਾ ਲਾਗੇ ਚਾਗੇ ਕੋਈ ਡੰਡਾ

228 / 245
Previous
Next