Back ArrowLogo
Info
Profile

ਨਾ ਪੱਥਰ। ਬਸ ਪੀਲਾ ਰੇਤਾ ਅਤੇ ਉਹਦਾ ਯੂਨਾਨੀ ਟੇਪ ਜਿਹੜਾ ਉਹਦੇ ਕੋਲ ਬੇਕਾਰ ਪਿਆ ਸੀ।

ਦੇਬਰੀਨੀਯਾ ਨੇ ਟੋਪ ਫੜਿਆ ਤੇ ਇਹਦੇ ਵਿਚ ਪੀਲਾ ਰੇਤਾ ਭਰ ਲਿਆ, ਪੂਰੇ ਪੰਜ ਪੁਡ ਏਤਾ। ਉਹਨੇ ਟੈਪ ਨੂੰ ਝੁਲਾਇਆ ਤੇ ਵਗਾਹ ਕੇ ਜ਼ਮੇਈ ਗੋਰੀਨਿਚ ਨੂੰ ਦੇ ਮਾਰਿਆ ਤੇ ਉਹਨੇ ਉਸ ਦਾ ਇਕ ਸਿਰ ਪਾੜ ਸੁਟਿਆ।

ਫੇਰ ਉਹ ਪੂਰੇ ਜ਼ੋਰ ਨਾਲ ਅਜਗਰ ਉਤੇ ਟੁਟ ਪਿਆ ਤੇ ਉਹਨੇ ਉਹਨੂੰ ਹੇਠਾਂ ਸੁਟ ਲਿਆ ਤੇ ਜਮੀਨ ਵਿਚ ਧਸੋੜ ਦਿੱਤਾ। ਉਹ ਉਹਦੇ ਦੇ ਦੂਜੇ ਸਿਰ ਲਾਹੁਣ ਹੀ ਵਾਲਾ ਸੀ ਕਿ ਜ਼ਮੇਈ ਗੋਰੀਨਿਚ ਤਰਲੇ ਕਰਦਾ ਹੋਇਆ ਬੋਲਿਆ :

" ਨੇਕ ਦੋਬਰੀਨੀਯਾ, ਬਹਾਦਰ ਸੂਰਬੀਰਾ, ਮੇਰਾ ਸਿਰ ਨਾ ਲਾਹ ਤੇ ਮੈਨੂੰ ਛਡ ਦੇ ਤੇ ਮੈਂ ਵਚਨ ਦੇਦਾ ਆਂ ਕਿ ਤੇਰਾ ਹਰ ਹੁਕਮ ਮੰਨਾਂਗਾ। ਮੈਂ ਤੇਰੇ ਨਾਲ ਬਹੁਤ ਵੱਡਾ ਕਰਾਰ ਕਰਦਾਂ: ਕਦੇ ਤੇਰੇ ਦੇਸ ਮਹਾਨ ਤੇ ਅਨੰਤ ਰੂਸ ਵਿਚ ਨਹੀਂ ਵੜਾਂਗਾ, ਕਦੇ ਰੂਸੀ ਬੰਦਿਆਂ ਨੂੰ ਕੈਦੀ ਨਹੀਂ ਬਣਾਵਾਂਗਾ। ਬਸ ਮੇਰੀ ਜਾਨ ਬਖ਼ਸ਼ ਦੇ ਦੈਬਰੀਨੀਯਾ, ਤੇ ਮੇਰੇ ਬੱਚਿਆਂ ਨੂੰ ਕੁਝ ਨਾ ਆਖੀ।"

ਦੇਬਰੀਨੀਯਾ ਅਜਗਰ ਦੀਆਂ ਗੱਲਾਂ ਵਿਚ ਆ ਗਿਆ, ਤੇ ਇਹ ਸੋਚਕੇ ਕਿ ਕਪਟੀ ਦੇਤ ਸੱਚ ਬੋਲਦਾ ਹੈ, ਉਹਨੂੰ ਛੱਡ ਦਿੱਤਾ।

ਅਜੇ ਮਸਾਂ ਅਜਗਰ ਉਪਰ ਬਦਲਾਂ ਵੱਲ ਉਡਿਆ ਹੀ ਸੀ ਕਿ ਉਹ ਇਕਦਮ ਕੀਵ ਵੱਲ ਉਡ ਗਿਆ ਤੇ ਸਿੱਧਾ ਰਾਜੇ ਵਲਾਦੀਮੀਰ ਦੇ ਬਾਗ਼ ਵਿਚ ਚਲਾ ਗਿਆ।

ਓਧਰ ਉਸ ਵੇਲੇ ਰਾਜੇ ਵਲਾਦੀਮੀਰ ਦੀ ਭਣੇਵੀ ਪੂਤੀਆਤਾ ਦੀ ਧੀ, ਮੁਟਿਆਰ ਜਾਬਾਵਾ ਬਾਗ ਵਿਚ ਹਵਾਖੋਰੀ ਕਰ ਰਹੀ ਸੀ।

ਜਦੋਂ ਅਜਗਰ ਨੇ ਸ਼ਹਿਜ਼ਾਦੀ ਨੂੰ ਵੇਖਿਆ ਤਾਂ ਉਹਦੀ ਖੁਸ਼ੀ ਦਾ ਕੋਈ ਆਰਪਾਰ ਨਾ ਰਿਹਾ। ਉਹ ਬੱਦਲਾਂ ਵਿਚੋਂ ਉਹਦੇ ਉਤੇ ਝਪਟਿਆ। ਉਹਨੂੰ ਆਪਣੇ ਤਾਂਬੇ ਦੇ ਪੰਜਿਆਂ ਵਿਚ ਕਾਬੂ ਕੀਤਾ ਤੇ ਉਹਨੂੰ ਸੋਰੋਚਿਨਸਕ ਪਹਾੜਾਂ ਵਿਚ ਲੈ ਗਿਆ।

ਓਧਰ ਦੇਬਰੀਨੀਯਾ ਆਪਣੇ ਨੋਕਰ ਕੋਲ ਆਇਆ ਤੇ ਆਪਣੀ ਸਫਰੀ ਪੁਸ਼ਾਕ ਪਾਉਣ ਲੱਗ ਪਿਆ ਜਦੋਂ ਅਚਾਨਕ ਅਸਮਾਨ ਹਨੇਰਾ ਹੋ ਗਿਆ ਤੇ ਬੱਦਲ ਗਜਣ ਲੱਗਾ। ਦੈਬਰੀਨੀਯਾ ਨੇ ਧਿਆਨ ਉਤਾਂਹ ਕੀਤਾ ਤੇ ਵੇਖਿਆ ਕਿ ਜ਼ਮੇਈ ਗੋਰੀਨਿਚ, ਪੂਤੀਆਤਾ ਦੀ ਧੀ, ਜਾਬਾਵਾ ਨੂੰ ਆਪਣੇ ਪੰਜਿਆਂ ਵਿਚ ਕਾਬੂ ਕਰੀ ਕੀਵ ਵਲੋਂ ਉਡਿਆ ਆ ਰਿਹਾ ਸੀ।

ਦੇਬਰੀਨੀਯਾ ਬਹੁਤ ਦੁਖੀ ਹੋਇਆ ਤੇ ਬਹੁਤ ਪ੍ਰੇਸ਼ਾਨ ਹੋਇਆ। ਉਹ ਨਿਮੋਝੂਣਾ ਜਿਹਾ ਆਪਣੇ ਘਰ ਆਇਆ ਤੇ ਸਿਰ ਸੁਟ ਕੇ ਇਕ ਬੰਚ ਉਤੇ ਬਹਿ ਗਿਆ ਤੇ ਮੂੰਹੋ ਕੁਝ ਨਾ ਬੋਲਿਆ। ਉਹਨੂੰ ਉਦਾਸ ਵੇਖਕੇ, ਉਹਦੀ ਮਾਂ ਮਾਮੇਲਫਾ ਤੀਮੋਫੇਯੇਵਨਾ ਨੇ ਉਹਨੂੰ ਪੁਛਿਆ :

"ਏਡਾ ਉਦਾਸ ਕਿਉਂ ਐ, ਮੇਰਿਆ ਸੁਹਣਿਆ? ਤੈਨੂੰ ਕੀ ਦੁਖ ਆ, ਦੇਬਰੀਨੀਯਾ ? "

229 / 245
Previous
Next