ਰਾਜਾ ਵਲਾਦੀਮੀਰ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਉਹ ਦੈਬਰੀਨੀਯਾ ਵੱਲ ਮੂੰਹ ਕਰਕੇ ਬੋਲਿਆ :
"ਜੇ ਏਹ ਗੱਲ ਏ, ਤਾਂ ਫੌਰਨ ਸਵਾਰ ਹੈ ਜਾ ਆਪਣੇ ਘੋੜੇ ਤੇ, ਦੈਬਰੀਨੀਯਾ, ਤੇ ਹਵਾ ਹੋ ਜਾ ਸੋਰੋਚਿਨਸਕ ਪਹਾੜਾਂ ਨੂੰ । ਓਥੇ ਜਾਕੇ ਮੇਰੀ ਪਿਆਰੀ ਭਣੇਵੀ ਪੂਤੀਆਤਾ ਦੀ ਧੀ, ਜਾਬਾਵਾ ਨੂੰ ਲੱਭ ਤੇ ਉਹਨੂੰ ਕੈਦ ਵਿਚੋਂ ਛੁਡਾ। ਉਹਨੂੰ ਨਾਲ ਲੈਕੇ ਵਾਪਸ ਆਵੀਂ ਵਰਨਾ ਤੇਰਾ ਸਿਰ ਲਾਹ ਦਿੱਤਾ ਜਾਏਗਾ। "
ਦੋਬਰੀਨੀਯਾ ਨੇ ਆਪਣਾ ਲਾਚਾਰ ਸਿਰ ਝੁਕਾਇਆ ਤੇ ਉਹ ਮੂੰਹੋਂ ਕੁਝ ਨਹੀਂ ਬੋਲਿਆ। ਉਹ ਆਪਣੀ ਥਾਂ ਤੋਂ ਉਠਿਆ, ਆਪਣੇ ਘੋੜੇ ਤੇ ਚੜਿਆ ਤੇ ਘਰ ਨੂੰ ਤੁਰ ਪਿਆ।
ਉਹਦੀ ਮਾਂ ਅੰਦਰੋਂ ਬਾਹਰ ਆਈ ਤੇ ਉਹਨੂੰ ਵੇਖਦਿਆਂ ਸਾਰ ਖੁੜਕ ਗਈ ਕਿ ਸੁਖ ਨਹੀਂ ਸੀ। ਦੈਬਰੀਨੀਯਾ ਦੇ ਚਿਹਰੇ ਦਾ ਰੰਗ ਬਦਲਿਆ ਹੋਇਆ ਸੀ।
"ਤੈਨੂੰ ਕੀ ਦੁਖ ਐ, ਦੈਬਰੀਨੀਯਾ ਮੇਰੇ ਲਾਲ ?" ਉਹਨੇ ਪੁਛਿਆ। " ਏਡਾ ਉਦਾਸ ਕਿਉਂ ਏ ? ਕੋਈ ਬਿਪਤਾ ਆ ਪਈ? ਦਾਅਵਤ ਵਿਚ ਕੋਈ ਮੰਦਾ ਸਲੂਕ ਹੋਇਐ? ਕਿਤੇ ਸ਼ਰਾਬ ਵਰਤਾਉਂਦਿਆਂ ਉਹਨਾਂ ਤੈਨੂੰ ਅੱਖੋ ਓਹਲੇ ਤਾਂ ਨਹੀਂ ਕਰ ਦਿੱਤਾ ਜਾਂ ਤੈਨੂੰ ਜਿਹੀ ਥਾਂ ਬਿਠਾ ਦਿੱਤਾ ਜਿਹੜੀ ਤੈਨੂੰ ਸੁਹੰਦੀ ਨਹੀਂ ਸੀ ?"
"ਨਹੀਂ ਮਾਂ, " ਦੈਬਰੀਨੀਯਾ ਨੇ ਜਵਾਬ ਦਿੱਤਾ, "ਮੇਰੇ ਨਾਲ ਕੋਈ ਮਾੜਾ ਸਲੂਕ ਨਹੀਂ ਹੋਇਆ। ਸ਼ਰਾਬ ਵਰਤਾਉਂਦਿਆਂ ਉਹਨਾਂ ਮੈਨੂੰ ਅਖੇ ਓਹਲੇ ਵੀ ਨਹੀਂ ਕੀਤੀ ਤੇ ਨਾ ਹੀ ਮੈਨੂੰ ਜਿਹੀ ਤਾਂ ਬਿਠਾਇਆ ਜਿਹੜੀ ਮੈਨੂੰ ਸੁਹੰਦੀ ਨਾ ਹੋਵੇ।"
"ਜੋ ਏਹ ਗੱਲ ਏ ਤਾਂ ਫੇਰ ਤੂੰ ਸਿਰ ਸੁਟ ਕੇ ਕਿਉਂ ਬੈਠਾ ਹੋਇਐ ?"
ਗੱਲ ਏਹ ਆ ਕਿ ਰਾਜੇ ਵਲਾਦੀਮੀਰ ਨੇ ਇਕ ਬਹੁਤ ਵੱਡਾ ਕੰਮ ਮੇਰੇ ਜੁਮੇ ਲਾ ਦਿਤੈ। ਮੈਂ ਸੋਰੋਚਿਨਸਕ ਪਹਾੜ ਤੇ ਜਾਣੈ ਤੇ ਪ੍ਰਤੀਆਤਾ ਦੀ ਧੀ, ਜ਼ਾਬਾਵਾ, ਨੂੰ ਲਭ ਕੇ ਆਜ਼ਾਦ ਕਰਾਉਣੈ ਜਿਸ ਨੂੰ ਜ਼ਮੇਈ ਗੋਰੀਨਿਚ ਚੁੱਕ ਕੇ ਲੈ ਗਿਐ।"
ਮਾਮੇਲਫਾ ਤੀਮੋਛੇਯੇਵਨਾ ਦਾ ਦਿਲ ਡਰ ਗਿਆ ਪਰ ਉਹਨੇ ਅਖੇ ਅਥਰੂ ਨਾ ਕਿਰਨ ਦਿੱਤੇ ਤੇ ਉਹਨੇ ਆਪਣਾ ਦੁਖ ਜ਼ਾਹਰ ਨਾ ਹੋਣ ਦਿੱਤਾ, ਪਰ ਸੋਚੀ ਪੈ ਗਈ ਕਿ ਕੀ ਕੀਤਾ ਜਾਏ।
"ਜਾ ਸੌ ਜਾਕੇ ਮੇਰੇ ਲਾਲ, ਦੋਬਰੀਨੀਯਾ, " ਉਹਨੇ ਆਖਿਆ, " ਆਰਾਮ ਕਰ ਤੇ ਤਕੜਾ ਹੋ। ਰਾਤ ਦੀ ਸਲਾਹ ਨਹੀ ਚੰਗੀ, ਸਵੇਰੇ ਵੇਖੀ ਜਾਉ।"
ਫੇਰ ਦੈਬਰੀਨੀਯਾ ਬਿਸਤਰੇ ਤੇ ਜਾ ਪਿਆ ਤੇ ਛੇਤੀ ਹੀ ਉਹ ਸੌ ਗਿਆ ਤੇ ਉਹਦੇ ਘੁਰਾੜੇ ਵਜਦੇ ਸੁਣਨ ਲੱਗੇ।
ਪਰ ਮਾਮੇਲਫਾ ਤੀਮੋਫੇਯੇਵਨਾ ਬਿਸਤਰੇ' ਤੇ ਨਹੀਂ ਪਈ। ਉਹ ਇਕ ਬੰਚ ਤੇ ਬਹਿ ਗਈ