ਤੇ ਉਹਨੇ ਸਾਰੀ ਰਾਤ ਇਕ ਚਾਬਕ ਦੀਆਂ ਸੱਤਾਂ ਵਧਰੀਆਂ ਨੂੰ ਵਖਰੇ ਵਖਰੇ ਰੰਗ ਚਾੜ੍ਹਦਿਆਂ ਗੁਜ਼ਾਰ ਦਿੱਤੀ।
ਪਹੁ ਫੁਟਦਿਆਂ ਹੀ ਉਹਨੇ ਆਪਣੇ ਪੁਤ ਨੂੰ ਜਗਾਇਆ ਤੇ ਉਸ ਨੂੰ ਆਖਿਆ :
"ਉਠ ਜਾਗ, ਮੇਰੇ ਬੱਚੇ। ਕਪੜੇ ਪਾ ਤੇ ਛੇਤੀ ਨਾਲ ਪੁਰਾਣੇ ਤਬੇਲੇ ਵਿਚ ਜਾ। ਤੀਜੀ ਕੋਠੜੀ ਦਾ ਬੂਹਾ ਨਹੀਂ ਖੁਲ੍ਹਦਾ ਕਿਉਂਕਿ ਏਹ ਅੱਧਾ ਲਿੱਦ ਵਿਚ ਦਬਿਆ ਹੋਇਐ। ਤੂੰ ਪੂਰੇ ਜ਼ੋਰ ਨਾਲ ਤਖਤੇ ਨੂੰ ਧੱਕਾ ਦੇਵੀ ਤੇ ਏਹਨੂੰ ਖੋਹਲੀ ਤੇ ਕੋਠੜੀ ਦੇ ਅੰਦਰ ਤੂੰ ਆਪਣੇ ਬਾਬੇ ਦਾ ਘੋੜਾ, ਬੁਰਕਾ, ਵੇਖੇਗਾ। ਉਹ ਪੰਦਰਾਂ ਵਰ੍ਹਿਆਂ ਤੋਂ ਏਸ ਕੋਠੜੀ ਵਿਚ ਖਲੋਤੇ ਤੇ ਗੋਡੇ ਗੋਡੇ ਲਿੱਦ ਵਿਚ ਖੁਭਿਆ ਹੋਇਐ। ਉਹਨੂੰ ਚੰਗੀ ਤਰ੍ਹਾਂ ਸਾਫ ਕਰੀਂ ਤੇ ਖਰਖਰਾ ਕਰੀ, ਦਾਣਾ ਪਾਈਂ ਤੇ ਪਾਣੀ ਵਿਖਾਈ ਤੇ ਉਹਨੂੰ ਆਪਣੇ ਘਰ ਦੀ ਡਿਉੜੀ ਵਿਚ ਲੈ ਆਈ।"
ਦੋਬਰੀਨੀਯਾ ਤਬੇਲੇ ਵਿਚ ਗਿਆ, ਉਹਨੇ ਚੁਥੀਆਂ ਤੋਂ ਬੂਹਾ ਪੁਟ ਸੁੱਟਿਆ ਤੇ ਬੁਰਕਾ ਨੂੰ ਬਾਹਰ ਕੱਢ ਲਿਆਂਦਾ। ਉਸ ਨੂੰ ਉਹ ਡਿਉੜੀ ਵਿਚ ਲੈ ਆਇਆ ਤੇ ਉਹਦੇ ਉਤੇ ਕਾਠੀ ਪਾਉਣ ਲਗ ਪਿਆ। ਪਹਿਲਾਂ ਉਹਨੇ ਉਹਦੀ ਪਿੱਠ ਉਤੇ ਪਲਾਣਾ ਰਖਿਆ ਤੇ ਪਲਾਣੇ ਉਤੇ ਉਹਨੇ ਨਮਦਾ ਟਿਕਾਇਆ ਤੇ ਨਮਦੇ ਉਤੇ ਚਰਕਾਸ਼ੀਅਨ ਕਾਠੀ ਰੱਖੀ ਜਿਸ ਉਤੇ ਕੀਮਤੀ ਰੇਸ਼ਮ ਦੀ ਕਢਾਈ ਕੀਤੀ ਹੋਈ ਸੀ ਤੇ ਸੋਨਾ ਜੜਿਆ ਹੋਇਆ ਸੀ। ਫੇਰ ਉਹਨੇ ਇਸ ਨੂੰ ਸਿਲਕ ਦੇ ਬਾਰਾਂ ਤੰਗਾਂ ਨਾਲ ਕੱਸ ਦਿੱਤਾ ਤੇ ਘੋੜੇ ਨੂੰ ਸੋਨੇ ਦੀ ਲਗਾਮ ਪਾਈ। ਫੇਰ ਮਾਮੇਲਫਾ ਤੀਮੋਛੇਯੇਵਨਾ ਘਰੋਂ ਬਾਹਰ ਆਈ ਤੇ ਉਹਨੇ ਦੈਬਰੀਨੀਯਾ ਨੂੰ ਸੱਤਾਂ ਵਧਰੀਆਂ ਵਾਲੀ ਚਾਬਕ ਫੜਾਈ ਜਿਹੜੀ ਉਹਨੇ ਤਿਆਰ ਕੀਤੀ ਸੀ। "
ਜਦੋ ਤੂੰ ਸੋਰੋਚਿਨਸਕ ਪਹਾੜਾਂ ਤੇ ਪਹੁੰਚ ਜਾਏ, ਦੋਬਰੀਨੀਯਾ, " ਉਹਨੇ ਆਖਿਆ, " ਜਮੇਈ ਗੋਰੀਨਿਦ ਬਾਹਰ ਗਿਆ ਹੋਵੇਗਾ । ਤੂੰ ਆਪਣਾ ਘੋੜਾ ਉਡਾ ਕੇ ਸਿਧਾ ਉਹਦੀ ਗੁਫਾ ਵਿਚ ਲੈ ਜਾਈ ਤੇ ਅਜਗਰ ਦੇ ਬੱਚੇ ਜ਼ਰੂਰ ਮਿਧ ਸੁੱਟੀ। ਉਹ ਬੁਰਕਾ ਦੀਆਂ ਲੱਤਾਂ ਨੂੰ ਵਲੇਵੇ ਮਾਰ ਲੈਣਗੇ ਤੇ ਤੂੰ ਆਪਣੀ ਚਾਬਕ ਘੋੜੇ ਦੇ ਕੰਨਾਂ ਵਿਚਕਾਰ ਲਾਈ। ਫੇਰ ਬੁਰਕਾ ਉਛਲੇਗਾ ਤੇ ਅਜਗਰ ਦੇ ਬੱਚਿਆਂ ਨੂੰ ਆਪਣੀਆਂ ਲੱਤਾਂ ਨਾਲੇ ਫੰਡ ਕੇ ਲਾਹ ਦੇਵੇਗਾ ਤੇ ਉਹਨਾਂ ਨੂੰ ਮਿੱਧ ਕੇ ਮਾਰ ਦੇਵੇਗਾ।
ਸੇਬ ਦੇ ਰੁਖ ਨਾਲੇ ਇਕ ਟਹਿਣੀ ਟੁੱਟੀ ਤੇ ਇਕ ਸੇਬ ਇਹਦੇ ਨਾਲੋਂ ਲੱਥ ਕੇ ਰਿੜ੍ਹ ਗਿਆ। ਲਹੂ ਡੋਲ੍ਹਵੀ ਤੇ ਭਿਆਨਕ ਲੜਾਈ ਲੜਨ ਲਈ ਇਕ ਮਾਂ ਦਾ ਪਿਆਰਾ ਪੁਤ ਉਹਦੇ ਨਾਲੋਂ ਵਿਛੜ ਗਿਆ।
ਮੀਂਹ ਦੀਆਂ ਕਣੀਆਂ ਵਾਂਗ ਦਿਨ ਲੰਘਦੇ ਗਏ ਤੇ ਵਗਦੀ ਨਦੀ ਦੇ ਪਾਣੀ ਵਾਂਗ ਹਫਤੇ। ਅਸਮਾਨ ਵਿਚ ਸੁਨਹਿਰੀ ਸੂਰਜ ਚਮਕਦਾ ਜਦੋਂ ਦੇਬਰੀਨੀਯਾ ਤੁਰ ਪੈਂਦਾ, ਤੇ ਚਾਂਦੀ ਰੰਗਾ ਚੰਨ