ਲਿਸਕਦਾ ਹੁੰਦਾ ਤੇ ਉਹ ਅਜੇ ਵੀ ਘੋੜੇ ਤੇ ਸਵਾਰ ਹੁੰਦਾ। ਉਹਦੇ ਸਾਮ੍ਹਣੇ ਲੰਮਾ ਪੈਡਾ ਸੀ, ਪਰ ਅਖੀਰ ਦੈਬਰੀਨੀਯਾ ਸੋਰੋਚਿਨਸਕ ਪਹਾੜਾਂ ਵਿਚ ਪਹੁੰਚ ਗਿਆ।
ਪਹਾੜ ਦੇ ਉਤੇ ਅਜਗਰ ਦੀ ਗੁਫਾ ਸੀ ਤੇ ਆਸ ਪਾਸ ਦੀ ਧਰਤੀ ਉਤੇ ਉਹਦੇ ਬੱਚੇ ਕੁਰਬਲ ਕੁਰਬਲ ਕਰਦੇ ਫਿਰਦੇ ਸਨ। ਉਹਨਾਂ ਨੇ ਬੁਰਕਾ ਦੀਆਂ ਲੱਤਾਂ ਨੂੰ ਵਲੇਵੇ ਮਾਰ ਲਏ ਤੇ ਉਹਨਾਂ ਨੇ ਉਹਦੇ ਖੁਰਾਂ ਨੂੰ ਦੰਦੀਆਂ ਵੱਢੀਆਂ। ਬੁਰਕਾ ਕੋਲੋਂ ਭਜਿਆ ਨਾ ਜਾਵੇ ਤੇ ਉਹ ਗੋਡਿਆਂ ਭਾਰ ਡਿਗ ਪਿਆ। ਪਰ ਦੇਬਰੀਨੀਯਾ ਨੂੰ ਆਪਣੀ ਮਾਂ ਦੀ ਨਸੀਹਤ ਯਾਦ ਆਈ। ਉਹਨੇ ਸੱਤਾਂ ਰੰਗਾਂ ਦੇ ਰੇਸ਼ਮ ਦੀ ਬਣੀ ਚਾਬਕ ਫੜੀ ਤੇ ਇਸ ਨੂੰ ਬੁਰਕਾ ਦੇ ਕੰਨਾਂ ਵਿਚਕਾਰ ਲਾਇਆ।
ਦੋਬਰੀਨੀਯਾ ਨੇ ਆਖਿਆ "ਉਠ ਮਾਰ ਛਾਲ, ਬੁਰਕਾ ਤੋ ਛੱਡ ਸੁਟ ਅਜਗਰ ਦੇ ਬੱਚਿਆਂ ਨੂੰ ਆਪਣੀਆਂ ਲੱਤਾਂ ਤੋਂ!"
ਜਿਉਂ ਜਿਉਂ ਚਾਬਕ ਲਗਦੀ ਗਈ ਬੁਰਕਾ ਵਿਚ ਨਵੀਂ ਤਾਕਤ ਆਉਂਦੀ ਗਈ। ਉਹ ਉਪਰ ਨੂੰ ਉਛਲਣ ਲਗ ਪਿਆ ਤੇ ਪੱਥਰ ਇਕ ਇਕ ਵੇਰਸਟ ਦੂਰ ਜਾਕੇ ਡਿਗਣ ਲੱਗੇ ਤੇ ਉਹਨੇ ਅਜਗਰ ਦੇ ਬੱਚੇ ਛੱਡ ਸੁੱਟੇ। ਉਹਨੇ ਉਹਨਾਂ ਨੂੰ ਆਪਣੇ ਖੁਰਾਂ ਹੇਠ ਮਧੋਲ ਸੁਟਿਆ ਤੇ ਦੰਦਾਂ ਨਾਲ ਉਹਨਾਂ ਦੀਆਂ ਬੇਟੀਆਂ ਕਰ ਛੱਡੀਆਂ ਤੇ ਸਭ ਦੀ ਮਿੱਝ ਕੱਢ ਦਿੱਤੀ।
ਫੇਰ ਦੋਬਰੀਨੀਯਾ ਘੋੜੇ ਤੋਂ ਉਤਰਿਆ ਤੇ ਉਹਨੇ ਆਪਣੀ ਤੇਜ ਧਾਰ ਵਾਲੀ ਤਲਵਾਰ ਆਪਣੇ ਸੱਜੇ ਹੱਥ ਵਿਚ ਸੂਤ ਲਈ ਤੇ ਆਪਣਾ ਸੂਰਬੀਰਾਂ ਵਾਲਾ ਸਲੋਤਰ ਆਪਣੇ ਖੱਬੇ ਹੱਥ ਵਿਚ ਲੈ ਲਿਆ ਤੇ ਉਹ ਅਜਗਰ ਦੀਆਂ ਗੁਫਾਵਾਂ ਵੱਲ ਵਧਿਆ।
ਅਜੇ ਉਹਨੇ ਮਸਾਂ ਇਕ ਕਦਮ ਹੀ ਪੁਟਿਆ ਹੋਣੈ ਕਿ ਕਾਲਾ ਸ਼ਾਹ ਹਨੇਰਾ ਛਾ ਗਿਆ ਤੇ ਬੱਦਲ ਗੱਜਣ ਲੱਗੇ। ਪਹਾੜ ਦਾ ਅਜਗਰ, ਜਮੇਈ ਗੋਰੀਨਿਚ ਉਹਦੇ ਵੱਲ ਉਡਦਾ ਆਉਂਦਾ ਸੀ ਤੇ ਉਹਨੇ ਆਪਣੇ ਪੰਜਿਆਂ ਵਿਚ ਇਕ ਲਾਸ਼ ਫੜੀ ਹੋਈ ਸੀ। ਉਹਦੇ ਮੂੰਹ ਵਿਚੋਂ ਲਾਟਾਂ ਦੀਆਂ ਜੀਭਾਂ ਨਿਕਲਦੀਆਂ ਸਨ, ਕੰਨਾਂ ਵਿਚੋਂ ਧੂਆਂ ਉਡ ਰਿਹਾ ਸੀ ਤੇ ਉਹਦੇ ਤਾਂਬੇ ਦੇ ਪੰਜੇ ਅੱਗ ਵਾਂਗ ਦਗਦੇ ਸਨ।
ਜ਼ਮੇਈ ਗੋਰੀਨਿਚ ਨੇ ਦੌਬਰੀਨੀਯਾ ਨੂੰ ਵੇਖਿਆ ਤੇ ਉਹਨੇ ਲਾਸ਼ ਭੁੰਜੇ ਸੁੱਟ ਦਿੱਤੀ। ਉਹ ਬੱਦਲ ਵਾਂਗ ਗਜਦੀ ਆਵਾਜ਼ ਵਿਚ ਚਿੰਘਾੜਿਆ-
" ਦੈਬਰੀਨੀਯਾ, ਤੂੰ ਆਪਣਾ ਇਕਰਾਰ ਕਿਉਂ ਤੋੜਿਐ ? ਤੂੰ ਮੇਰੇ ਬੱਚਿਆਂ ਨੂੰ ਕਾਹਦੇ ਲਈ ਮਿਧ ਕੇ ਮਾਰ ਸੁਟਿਐ ?"
"ਸੁਣ ਓਏ ਤੂੰ ਨੀਚ ਸੱਪਾ।" ਦੈਬਰੀਨੀਯਾ ਕੂਕਿਆ। "ਮੈਂ ਤੋੜਿਐ ਆਪਣਾ ਇਕਰਾਰ ? ਤੂੰ ਕੀਵ ਨੂੰ ਕਿਉਂ ਉਡ ਗਿਆ। ਅਜਗਰਾ ? ਤੂੰ ਪੂਤੀਆਤਾ ਦੀ ਧੀ, ਜਾਬਾਵਾ ਨੂੰ ਕਾਹਦੇ ਲਈ