ਚੁੱਕ ਲਿਆਂਦੈ ? ਮੇਰੇ ਨਾਲ ਲੜਾਈ ਕੀਤੇ ਬਿਨਾਂ ਹੀ ਉਹਨੂੰ ਛਡ ਦੇ। ਫੇਰ ਜਿਹੜੀ ਗਲਤੀ ਤੂੰ ਕੀਤੀ ਏ ਮੈਂ ਮਾਫ ਕਰ ਦਿਆਂਗਾ।"
"ਕਦੇ ਨਹੀਂ। ਅਜਗਰ ਗਰਜਿਆ। ' ਪੂਤੀਆਤਾ ਦੀ ਧੀ, ਜਾਬਾਵਾ, ਤੈਨੂੰ ਕਦੇ ਨਹੀਂ ਮਿਲਣੀ। ਮੈਂ ਉਸ ਨੂੰ ਖਾ ਜਾਵਾਂਗਾ ਤੇ ਤੈਨੂੰ ਵੀ ਤੇ ਮੈਂ ਸਾਰੇ ਰੂਸੀ ਲੋਕਾਂ ਨੂੰ ਕੈਦੀ ਬਣਾ ਲਵਾਂਗਾ।"
ਦੋਬਰੀਨੀਯਾ ਨੂੰ ਤਿੰਨੀ ਕਪੜੀਂ ਅੱਗ ਲਗ ਗਈ ਤੇ ਉਹ ਅਜਗਰ ਨੂੰ ਟੁੱਟ ਕੇ ਪੈ ਗਿਆ।
ਦੋਹਾਂ ਵਿਚਕਾਰ ਘੋਰ ਯੁਧ ਹੋਇਆ।
ਸੋਰੋਚਿਨਸਕ ਪਹਾੜ ਦੀਆਂ ਚਟਾਨਾਂ ਹੇਠਾਂ ਢਹਿ ਪਈਆਂ, ਵੱਡੇ ਵਡੇ ਸ਼ੀਸ਼ਮ ਜੜ੍ਹ ਉਖੜ ਗਏ ਤੇ ਘਾਹ ਸਾਰਾ ਮਿੱਟੀ ਵਿਚ ਮਧੋਲਿਆ ਗਿਆ।
ਪੂਰੇ ਤਿੰਨ ਦਿਨ ਤੇ ਤਿੰਨ ਰਾਤਾਂ ਉਹ ਲੜਦੇ ਰਹੇ। ਜਮੇਈ ਗੋਰੀਨਿਚ ਦਾ ਪਲੜਾ ਭਾਰਾ ਸੀ ਤੇ ਉਹਨੇ ਦੋਬਰੀਨੀਯਾ ਨੂੰ ਚੁਕਿਆ ਤੇ ਅਸਮਾਨ ਵੱਲ ਉਛਾਲਿਆ। ਪਰ ਦੇਬਰੀਨੀਯਾ ਨੂੰ ਆਪਣੀ ਚਾਬਕ ਦਾ ਚੇਤਾ ਆ ਗਿਆ। ਉਸ ਨੇ ਚਾਬਕ ਫੜੀ ਤੇ ਅਜਗਰ ਦੇ ਕੰਨਾਂ ਵਿਚਕਾਰ ਹੇਠਾਂ ਸੁੱਟੀ। ਜਮੇਈ ਗੋਰੀਨਿਚ ਗੋਡਿਆਂ ਪਰਨੇ ਡਿਗ ਪਿਆ, ਤੇ ਦੇਬਰੀਨੀਯਾ ਨੇ ਆਪਣੇ ਖੱਬੇ ਹੱਥ ਨਾਲ ਉਹਨੂੰ ਜ਼ਮੀਨ ਵਿਚ ਧਸੋੜ ਦਿੱਤਾ ਤੇ ਫੇਰ ਉਸ ਨੂੰ ਚਾਬਕ ਤੇ ਚਾਬਕ ਮਾਰਨ ਲੱਗਾ ਜਿਹੜੀ ਉਹਨੇ ਆਪਣੇ ਸੱਜੇ ਹੱਥ ਵਿਚ ਫੜੀ ਹੋਈ ਸੀ। ਉਹਨੇ ਆਪਣੀ ਰੇਸ਼ਮੀ ਚਾਬਕ ਨਾਲ ਉਹਨੂੰ ਝੰਬਿਆ, ਖੂਬ ਝੰਬਿਆ ਤੇ ਅਖੀਰ ਅਜਗਰ ਨਿਸਤਾ ਹੋ ਗਿਆ ਤੇ ਫੇਰ ਉਹਨੇ ਉਹਦੇ ਸਾਰੇ ਸਿਰ ਲਾਹ ਸੁੱਟੇ।
ਅਜਗਰ ਦਾ ਕਾਲਾ ਲਹੂ ਉਹਦੇ ਸਰੀਰ ਵਿਚੋਂ ਵਗ ਤੁਰਿਆ ਤੇ ਇਹ ਪੂਰਬ ਤੋਂ ਪਛਮ ਸਾਰੀ ਧਰਤੀ ਉਤੇ ਡੁਲ੍ਹ ਗਿਆ ਤੇ ਦੋਬਰੀਨੀਯਾ ਲੱਕ ਲੱਕ ਇਹਦੇ ਵਿਚ ਡੁਬ ਗਿਆ।
ਤਿੰਨ ਦਿਨ ਤੇ ਤਿੰਨ ਰਾਤਾਂ ਦੈਬਰੀਨੀਯਾ ਅਜਗਰ ਦੇ ਲਹੂ ਵਿਚ ਲੱਕ ਲੱਕ ਡੁਬਾ ਖਲੋਤਾ ਰਿਹਾ ਤੇ ਅਖੀਰ ਉਹਦੀਆਂ ਲੱਤਾਂ ਸੁੰਨ ਹੋ ਗਈਆਂ ਤੇ ਉਹਨੂੰ ਠੰਡ ਲਗਣ ਲਗ ਗਈ। ਰੂਸੀ ਧਰਤੀ ਕਿਸੇ ਅਜਗਰ ਦਾ ਲਹੂ ਨਹੀਂ ਪੀਂਦੀ।
ਦੋਬਰੀਨੀਯਾ ਨੇ ਵੇਖਿਆ ਕਿ ਉਹਦਾ ਅੰਤ ਨੇੜੇ ਆ ਗਿਆ ਸੀ ਤੇ ਉਹਨੇ ਸੱਤਾਂ ਰੰਗਾਂ ਦੇ ਰੇਸ਼ਮ ਦੀ ਬਣੀ ਆਪਣੀ ਚਾਬਕ ਫੜੀ ਤੇ ਇਸ ਨੂੰ ਜ਼ਮੀਨ ਉਤੇ ਮਾਰਿਆ।
ਦੋਬਰੀਨੀਯਾ ਬੋਲਿਆ :
"ਹੇ ਮੇਰੀ ਹਰੀ ਭਰੀ ਧਰਤੀ ਮਾਂ, ਤੂੰ ਪਾਟ ਜਾ ਤੇ ਅਜਗਰ ਦਾ ਲਹੂ ਪੀ ਜਾ !"
ਤੇ ਧਰਤੀ ਪਾਟ ਗਈ ਤੇ ਉਸ ਨੇ ਅਜਗਰ ਦਾ ਸਾਰਾ ਲਹੂ ਪੀ ਲਿਆ।
ਨਿਕੀਤਾ ਦੇ ਪੁਤ, ਦੇਬਰੀਨੀਯਾ, ਨੇ ਆਰਾਮ ਕੀਤਾ ਤੇ ਉਹਨੇ ਹੱਥ ਮੂੰਹ ਧੋਤਾ ਤੇ ਆਪਣੇ