ਸੂਰਬੀਰ ਵਾਲੇ ਸ਼ਸਤਰ ਸਜਾਏ ਤੇ ਫੇਰ ਉਹ ਅਜਗਰ ਦੀਆਂ ਗੁਫਾਵਾਂ ਵੱਲ ਤੁਰ ਪਿਆ । ਗੁਫਾਵਾਂ ਨੂੰ ਤਾਂਬੇ ਦੇ ਬੂਹੇ ਲੱਗੇ ਹੋਏ ਸਨ, ਬੂਹਿਆਂ ਨੂੰ ਲੋਹੇ ਦੇ ਕੁੰਡੇ ਲੱਗੇ ਹੋਏ ਸਨ ਤੇ ਕੁੰਡਿਆਂ ਨੂੰ ਸੋਨੇ ਦੇ ਜੰਦਰੇ ਲੱਗੇ ਹੋਏ ਸਨ।
ਪਰ ਦੋਬਰੀਨੀਯਾ ਸੀ ਕਿ ਉਹਨੇ ਤਾਂਬੇ ਦੇ ਬੂਹੇ ਉਖੇੜ ਦਿੱਤੇ ਤੇ ਉਹਨੇ ਜੰਦਰੇ ਤੋੜ ਸੁਟੇ, ਕੁੰਡੇ ਪਟ ਸੁੱਟੇ ਤੇ ਉਹ ਪਹਿਲੀ ਗੁਫਾ ਵਿਚ ਵੜ ਗਿਆ। ਇਹ ਗੁਫਾ ਜਾਰਾਂ ਤੇ ਜਾਰਾਂ ਦੇ ਪੁਤਰਾਂ ਨਾਲ, ਰਾਜਿਆਂ ਤੇ ਰਾਜਿਆਂ ਦੇ ਪੁਤਰਾਂ ਨਾਲ ਭਰੀ ਹੋਈ ਸੀ ਜਿਹੜੇ ਸੱਤ ਸਮੁੰਦਰੋਂ ਪਾਰੋ ਤੋ ਸੱਤਾਂ ਧਰਤੀਆਂ ਤੋਂ ਏਥੇ ਆਏ ਹੋਏ ਸਨ। ਤੇ ਯੋਧੇ ਏਨੇ ਸਨ ਕਿ ਉਹਨਾਂ ਦੀ ਗਿਣਤੀ ਨਹੀਂ ਸੀ ਹੈ ਸਕਦੀ।
ਦੋਬਰੀਨੀਯਾ ਨੇ ਆਖਿਆ :
'ਸੁਣੇ, ਓਪਰੀਆਂ ਧਰਤੀਆਂ ਦੇ ਜ਼ਾਰੋ ਤੇ ਓਪਰੇ ਸਾਗਰਾਂ ਦੇ ਰਾਜਿਓ ਤੇ ਨਾਲੇ ਤੁਸੀਂ ਵੀ ਯੋਧਿਓ ! ਆਓ ਬਾਹਰ, ਸੂਰਜ ਦਾ ਮੂੰਹ ਵੇਖੋ ਤੇ ਆਪੋ ਆਪਣੇ ਦੇਸ ਨੂੰ ਚਲੇ ਜਾਓ, ਪਰ ਰੂਸੀ ਸੂਰਬੀਰ ਨੂੰ ਨਾ ਭੁਲਿਓ ! ਜੇ ਉਹ ਨਾ ਹੁੰਦਾ ਤਾਂ ਤੁਸੀਂ ਹਾਲੇ ਵੀ ਅਜਗਰ ਦੀ ਕੈਦ ਵਿਚ ਹੁੰਦੇ, ਹਮੇਸ਼ਾ ਹੀ ਰਹਿੰਦੇ।"
ਇਕ ਇਕ ਕਰਕੇ ਉਹ ਬਾਹਰ ਦਿਨ ਦੇ ਚਾਨਣ ਵਿਚ ਆ ਗਏ ਤੇ ਉਹਨਾਂ ਨੇ ਝੁਕ ਕੇ ਦੇਬਰੀਨੀਯਾ ਨੂੰ ਸਲਾਮ ਕੀਤਾ ਤੇ ਆਖਿਆ:
"ਅਸੀਂ ਤੈਨੂੰ ਕਦੇ ਨਹੀਂ ਭੁਲਾਵਾਂਗੇ ਰੂਸੀ ਸੂਰਬੀਰਾ !"
ਤੇ ਦੋਬਰੀਨੀਯਾ ਅੱਗੇ ਤੁਰਦਾ ਗਿਆ ਤੇ ਉਹ ਇਕ ਤੋਂ ਮਗਰੋਂ ਦੂਜੀ ਗੁਫਾ ਖੋਹਲਦਾ ਗਿਆ ਤੇ ਉਸ ਨੇ ਅਜਗਰ ਦੇ ਕੈਦੀ ਆਜਾਦ ਕਰ ਦਿੱਤੇ। ਕੈਦ ਵਿਚ ਬੁਢੇ ਸਨ ਤੇ ਮੁਟਿਆਰਾਂ ਸਨ, ਬੱਚੇ ਸਨ ਤੇ ਬੁਢੀਆਂ ਤੀਵੀਆਂ ਸਨ, ਰੂਸੀ ਲੋਕ ਸਨ, ਬਦੇਸੀ ਧਰਤੀਆਂ ਦੇ ਲੋਕ ਸਨ, ਪਰ ਇਹਨਾਂ ਵਿਚ ਪੂਤੀਆਤਾ ਦੀ ਧੀ, ਜ਼ਾਬਾਵਾ ਨਹੀਂ ਸੀ।
ਦੋਬਰੀਨੀਯਾ ਯਾਰਾਂ ਗੁਫਾਵਾਂ ਵਿਚੋਂ ਲੰਘ ਗਿਆ, ਪਰ ਬਾਰ੍ਹਵੀਂ ਗੁਫਾ ਵਿਚ ਜਾ ਕੇ ਅਖੀਰ ਉਹਨੂੰ ਪੂਤੀਆਤਾ ਦੀ ਧੀ, ਜਾਬਾਵਾ, ਵਿਖਾਈ ਦਿੱਤੀ। ਇਕ ਸਿਲ੍ਹੀ ਕੰਧ ਨਾਲ ਉਹ ਲਟਕੀ ਹੋਈ ਸੀ. ਉਹਦੇ ਹੱਥ ਸੋਨੇ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ ਸਨ। ਦੇਬਰੀਨੀਯਾ ਨੇ ਜ਼ੰਜੀਰਾਂ ਤੇੜ ਦਿੱਤੀਆਂ ਤੇ ਉਹਨੇ ਸ਼ਹਿਜ਼ਾਦੀ ਨੂੰ ਕੰਧ ਨਾਲੋਂ ਹੇਠਾਂ ਲਾਹਿਆ। ਉਹਨੇ ਉਸ ਨੂੰ ਆਪਣੀਆਂ ਬਾਹਵਾਂ ਵਿਚ ਚੁਕਿਆ ਤੇ ਗੁਫਾ ਵਿਚੋ ਬਾਹਰ ਦਿਨ ਦੇ ਚਾਨਣ ਵਿਚ ਲੈ ਆਇਆ।
ਪਰ ਪੂਤੀਆਤਾ ਦੀ ਧੀ ਜ਼ਾਬਾਵਾ, ਦੇ ਪੈਰ ਡੋਲਦੇ ਸਨ ਤੇ ਉਹਨੇ ਸੂਰਜ ਤੋਂ ਡਰਦਿਆਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਉਹਨੇ ਦੇਬਰੀਨੀਯਾ ਵੱਲ ਵੀ ਨਾ ਵੇਖਿਆ। ਫੇਰ ਦੇਬਰੀਨੀਯਾ ਨੇ ਕੀ ਕੀਤਾ ਕਿ ਉਹਨੂੰ ਹਰੇ ਘਾਹ ਉਤੇ ਲਿਟਾ ਦਿੱਤਾ ਤੇ ਉਹਨੇ ਉਸ ਨੂੰ ਖਾਣ ਨੂੰ ਤੇ