ਪੀਣ ਨੂੰ ਦਿੱਤਾ। ਉਹਨੇ ਆਪਣਾ ਚੋਗਾ ਉਹਦੇ ਉਤੇ ਪਾ ਦਿੱਤਾ ਤੇ ਆਪ ਆਰਾਮ ਕਰਨ ਲਈ ਲੰਮਾ ਪੈ ਗਿਆ।
ਕੁਝ ਚਿਰ ਮਗਰੋਂ ਸੂਰਜ ਰਾਤ ਨਾਲ ਮੁਲਾਕਾਤ ਕਰਨ ਲਈ ਅਸਮਾਨ ਤੋਂ ਹੇਠਾਂ ਰਿੜ੍ਹ ਆਇਆ. ਤੇ ਦੈਬਰੀਨੀਯਾ ਜਾਗਿਆ ਤੇ ਉਹਨੇ ਬੁਰਕਾ ਤੇ ਕਾਠੀ ਪਾਈ ਤੇ ਸ਼ਹਿਜ਼ਾਦੀ ਨੂੰ ਜਗਾਇਆ। ਫੇਰ ਉਹ ਘੋੜੇ ਤੇ ਬਹਿ ਗਿਆ ਤੇ ਪੂਤੀਆਤਾ ਦੀ ਧੀ, ਜਾਬਾਵਾ, ਨੂੰ ਕਾਠੀ ਉਤੇ ਆਪਣੇ ਅੱਗੇ ਬਿਠਾ ਲਿਆ ਤੇ ਆਪਣੇ ਸਫਰ ਤੇ ਤੁਰ ਪਿਆ। ਉਹਦੇ ਆਸੇ ਪਾਸੇ ਬੇਅੰਤ ਲੋਕ ਖੜੇ ਸਨ, ਏਨੇ ਕਿ ਗਿਣਤੀ ਕਰਨਾ ਮੁਸ਼ਕਲ ਸੀ ਤੇ ਉਹਨਾਂ ਸਾਰਿਆਂ ਨੇ ਦੇਬਰੀਨੀਯਾ ਨੂੰ ਝੁਕ ਕੇ ਸਲਾਮ ਕੀਤਾ ਤੇ ਉਹਨਾਂ ਨੂੰ ਆਜ਼ਾਦ ਕਰਨ ਲਈ ਉਸ ਦਾ ਸ਼ੁਕਰੀਆ ਕੀਤਾ ਤੇ ਫੇਰ ਉਹ ਆਪੋ ਆਪਣੇ ਦੇਸਾਂ ਨੂੰ ਚਲੇ ਗਏ।
ਤੇ ਦੋਬਰੀਨੀਯਾ ਘੋੜੇ ਤੇ ਸਵਾਰ ਪੀਲੇ ਸਟੇਪੀ ਨੂੰ ਤੁਰ ਪਿਆ। ਉਹਨੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਪੂਤੀਆਤਾ ਦੀ ਧੀ, ਜ਼ਾਬਾਵਾ, ਨੂੰ ਲੈਕੇ ਕੀਵ ਵੱਲ ਹਵਾ ਹੋ ਗਿਆ।