ਪਾਦਰੀ ਦਾ ਪੁਤ, ਅਲੀਓਸ਼ਾ ਪਾਪੋਵਿਚ
ਜਿਸ ਦਿਨ ਧਰਤੀ ਤੇ, ਗਿਰਜੇ ਦੇ ਬੁਢੇ ਪਾਦਰੀ ਲਿਓਨਤੀ ਦੇ ਘਰ ਇਕ ਬਲਵਾਨ ਸੂਰਬੀਰ ਜੰਮਿਆ, ਉਸ ਦਿਨ ਅਸਮਾਨਾਂ ਵਿਚ ਪਹਿਲੀ ਦਾ ਚਮਕਦਾ ਚੰਨ ਚੜ੍ਹਿਆ ਸੀ। ਮੁੰਡੇ ਦਾ ਨਾਂ ਰਖਿਆ ਗਿਆ ਅਲੀਓਸ਼ਾ ਪਾਪੋਵਿਚ * ਜਿਹੜਾ ਸਚਮੁਚ ਹੀ ਬੜਾ ਸੁਹਣਾ ਫਬਵਾਂ ਨਾਂ ਸੀ।
ਅਲੀਓਸ਼ਾ ਦਾ ਪਾਲਣ ਪੋਸਣ ਹੋਣ ਲੱਗਾ, ਮਾਪੇ ਅਲੀਓਸ਼ਾ ਨੂੰ ਖੁਆਣ ਪਿਆਉਣ ਲਗੇ ਤੇ ਉਹ ਇਕ ਦਿਨ ਵਿਚ ਏਨਾ ਵਧ ਗਿਆ ਜਿੰਨਾ ਕੋਈ ਇਕ ਸਾਤੇ ਵਿਚ ਵਧੇ ਤੇ ਉਹ ਇਕ ਸਾਤੇ ਵਿਚ ਏਨਾ ਵਧ ਗਿਆ ਜਿੰਨਾ ਕੋਈ ਵਰ੍ਹੇ ਵਿਚ ਵਧੇ।
ਵੇਲਾ ਆਇਆ ਤਾਂ ਅਲੀਓਸ਼ਾ ਫਿਰਨ ਤੁਰਨ ਲੱਗਾ। ਨਿਕਿਆ ਨਿਆਣਿਆਂ ਨਾਲ ਖੇਡਣ ਲੱਗਾ। ਜੇ ਉਹ ਕਿਸੇ ਦਾ ਹੱਥ ਫੜਦਾ ਤਾਂ ਹੱਥ ਟੁਟ ਜਾਂਦਾ, ਜੇ ਉਹ ਕਿਸੇ ਦੀ ਲੱਤ ਨੂੰ ਹੱਥ ਲਾ ਦੇਂਦਾ ਤਾਂ ਅਗਲੇ ਦੀ ਲੱਤ ਟੁਟ ਜਾਂਦੀ।
* ਇਸ ਦਾ ਅਰਥ ਹੈ ਪਾਦਰੀ ਦਾ ਪੁਤ।-ਅਨੁ :