ਜਦੋਂ ਅਲੀਓਸ਼ਾ ਪਾਪੇਵਿਚ ਜਵਾਨ ਹੋਇਆ ਤਾਂ ਉਹ ਆਪਣੇ ਮਾਂ ਪਿਓ ਕੋਲ ਗਿਆ ਤੇ ਉਸ ਘੋੜੇ ਦੀ ਸਵਾਰੀ ਕਰਨ ਤੇ ਖੁਲ੍ਹੇ ਮੈਦਾਨਾਂ ਵਿਚ ਸ਼ਿਕਾਰ ਚੜ੍ਹਨ ਦੀ ਅਸੀਸ ਮੰਗੀ। ਤੇ ਉਹਦੇ ਪਿਓ ਨੇ ਜਵਾਬ ਦਿੱਤਾ:
"ਅਲੀਓਸਾ ਪਾਪੋਵਿਚ, ਸੁਣ ਮੇਰੇ ਪੁਤ, ਜੇ ਤੂੰ ਚਾਹੁੰਦਾ ਏਂ ਤਾਂ ਖੁਲ੍ਹੇ ਮੈਦਾਨਾਂ ਵਿਚ ਜ਼ਰੂਰ ਜਾ, ਪਰ ਇਕ ਗੱਲ ਯਾਦ ਰਖ-ਐਸੇ ਬੰਦੇ ਵੀ ਹੈਨ ਜਿਹੜੇ ਤੇਰੇ ਨਾਲੋਂ ਤਕੜੇ ਨੇ। ਇਸ ਕਰਕੇ ਆਪਣੇ ਨਾਲ ਇਕ ਹਮਸਫਰ ਲੈ ਜਾ - ਪਾਰਾਨ ਦਾ ਪੁਤ, ਮਾਰਿਸ਼ਕੇ।"
ਦੋਵੇ ਸੁਣੱਖੇ ਗਭਰੂ ਆਪਣੇ ਸੁਹਣੇ ਬਹਾਦਰ ਘੋੜਿਆਂ ਤੇ ਚੜ ਬੈਠੇ ਤੇ ਖੁਲ੍ਹੇ ਮੈਦਾਨਾਂ ਨੂੰ ਤੁਰ ਪਏ। ਉਹ ਹਨੇਰੀ ਦੇ ਬੁੱਲੇ ਵਾਂਗ ਉਡ ਗਏ ਤੇ ਧੂੜ ਉਹਨਾਂ ਦੇ ਪਿੱਛੇ ਬੱਦਲ ਬਣਕੇ ਉਡਣ ਲਗੀ।
ਦੋਵੇਂ ਸੁਣੱਖੇ ਗਭਰੂ ਕੀਵ ਸ਼ਹਿਰ ਵਿਚ ਆ ਗਏ ਤੇ ਇਥੇ ਆਕੇ ਅਲੀਓਸ਼ਾ ਪਾਪੋਵਿਚ ਸਿੱਧਾ ਰਾਜੇ ਵਲਾਦੀਮੀਰ ਕੋਲ ਉਹਦੇ ਚਿੱਟੇ ਪੱਥਰ ਦੇ ਮਹਿਲੀ ਚਲਾ ਗਿਆ। ਜਿਵੇਂ ਧਰਮ-ਗ੍ਰੰਥ ਵਿਚ ਹੁਕਮ ਹੈ ਉਹਨੇ ਕਰਾਸ ਦਾ ਨਿਸ਼ਾਨ ਬਣਾਇਆ ਤੇ ਚਾਰੇ ਪਾਸੇ ਸਿਆਣਿਆਂ ਵਾਂਗ ਝੁਕ ਕੇ ਸਲਾਮ ਕੀਤਾ ਤੇ ਰਾਜਾ ਵਲਾਦੀਮੀਰ ਨੂੰ ਵਖਰੇ ਤੌਰ ਤੇ ਸਲਾਮ ਕੀਤਾ।
ਤੇ ਰਾਜਾ ਵਲਾਦੀਮੀਰ ਆਪ ਅੱਗੇ ਵਧਿਆ ਤੇ ਉਸ ਨੇ ਸੁਣੱਖੇ ਗਭਰੂਆਂ ਨੂੰ ਜੀ ਆਇਆ ਆਖਿਆ। ਤੇ ਉਸ ਨੇ ਉਹਨਾਂ ਨੂੰ ਸ਼ੀਸ਼ਮ ਦੇ ਮੇਜ਼ ਦੁਆਲੇ ਬਿਠਾਇਆ, ਤਾਂ ਜੋ ਮਾਸ ਸ਼ਰਾਬ ਨਾਲ ਉਹਨਾਂ ਦੀ ਦਾਅਵਤ ਕਰੋ ਤੇ ਉਹਨਾਂ ਕੋਲੇ ਹਾਲ ਚਾਲ ਪੁਛੇ ਤੇ ਖਬਰ ਖਬਾਰ ਪੁੱਛੇ। ਤੇ ਸੁਣੱਖੇ ਗਭਰੂਆਂ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਧੇ ਤੇ ਵਧੀਆ ਵਧੀਆ ਸ਼ਰਾਬਾਂ ਪੀਤੀਆਂ।
ਤੇ ਫੇਰ ਰਾਜੇ ਵਲਾਦੀਮੀਰ ਨੇ ਉਹਨਾਂ ਕੋਲੋਂ ਪੁਛਿਆ :
" ਤੁਸੀਂ ਕੌਣ ਹੋ ਪਈ ਸੁਣੱਖੇ ਗਭਰੂਓ ? ਕੋਈ ਬਹਾਦਰ ਸੂਰਬੀਰ ਜੇ ਜਾਂ ਫਿਰਤੂ ਮੁਸਾਫਰ ?" ਤੇ ਅਲੀਓਸਾ ਪਾਪੋਵਿਚ ਨੇ ਜਵਾਬ ਦਿੱਤਾ।
"ਮੈਂ ਆਂ ਅਲੀਓਸ਼ਾ ਪਾਪੋਵਿਚ, ਗਿਰਜੇ ਦੇ ਬੁੱਢੇ ਪਾਦਰੀ ਲਿਓਨਤੀ ਦਾ ਪੁਤ, ਤੇ ਏਹ ਮੇਰਾ ਸਾਥੀ ਏ ਮਾਰਿਸਕੇ, ਪਾਰਾਨ ਦਾ ਪੁਤ।"
ਅਲੀਓਸ਼ਾ ਪਾਪੋਵਿਚ ਨੇ ਖੂਬ ਰੱਜ ਕੇ ਖਾਧਾ ਸੀ ਤੇ ਖੂਬ ਰੱਜ ਕੇ ਪੀਤੀ ਸੀ ਤੇ ਉਹ ਇੱਟਾਂ ਦੇ ਬਣੇ ਸਟੋਵ ਉਤੇ ਆਰਾਮ ਕਰਨ ਵਾਸਤੇ ਲੰਮਾ ਪੈ ਗਿਆ। ਤੇ ਮਾਰਿਸ਼ਕੇ ਅਜੇ ਮੇਜ਼ ਕੋਲੋਂ ਉਠਿਆ ਹੀ ਨਹੀਂ ਸੀ।
ਏਨੇ ਨੂੰ ਕੀ ਹੋਇਆ ਕਿ ਇਕ ਹੋਰ ਸੂਰਬੀਰ, ਅਜਗਰ ਦਾ ਪੁਤ, ਤੁਗਾਰਿਨ, ਰਾਜੇ ਵਲਾਦੀਮੀਰ ਕੋਲ ਆ ਨਿਕਲਿਆ। ਤੇ ਉਹ ਅਜਗਰ ਦਾ ਪੁਤ, ਤੁਗਾਰਿਨ, ਸਿੱਧਾ ਚਿੱਟੇ ਪਥਰ ਦੇ ਹਾਲ ਕਮਰੇ ਵਿਚ ਰਾਜੇ ਵਲਾਦੀਮੀਰ ਕੋਲ ਆ ਗਿਆ। ਉਹਦਾ ਖੱਬਾ ਪੈਰ ਹਾਲੇ ਬਰੂਹਾਂ ਵਿਚ ਸੀ ਜਦੋਂ ਉਹਦਾ ਸੱਜਾ ਪੈਰ ਸ਼ੀਸ਼ਮ ਦੇ ਮੇਜ਼ ਕੋਲ ਟਿਕਿਆ ਹੋਇਆ ਸੀ। ਉਹ ਹਪੂੰ ਹਪੂ ਕਰਕੇ ਸਭ