ਕੁਝ ਖਾ ਗਿਆ, ਸਭ ਕੁਝ ਪੀ ਗਿਆ ਤੇ ਉਸ ਨੇ ਰਾਜੇ ਦੀ ਵਹੁਟੀ ਨੂੰ ਜੱਫਾ ਮਾਰ ਲਿਆ ਤੇ ਉਸ ਨੇ ਖੁਦ ਵਲਾਦੀਮੀਰ ਨੂੰ ਅਥਾ ਤਬਾ ਬੋਲਿਆ ਤੇ ਝਾੜਿਆ ਝੰਭਿਆ। ਉਹਨੇ ਇਕ ਰੋਟੀ ਮੂੰਹ ਵਿਚ ਇਕ ਪਾਸੇ ਰੱਖੀ, ਦੂਜੀ ਰੋਟੀ ਮੂੰਹ ਵਿਚ ਦੂਜੇ ਪਾਸੇ ਰਖੀ, ਤੇ ਉਹਨੇ ਸਾਬਤਾ ਹੰਸ ਜ਼ਬਾਨ ਉਤੇ ਰਖਿਆ ਤੇ ਇਕ ਪੂੜੇ ਨਾਲ ਇਸ ਨੂੰ ਸੰਘ ਵਿਚ ਧੱਕਿਆ ਤੇ ਇਕੋ ਵੱਡੇ ਬੁਰਕ ਵਿਚ ਉਹ ਸਭ ਕੁਝ ਨਿਗਲ ਗਿਆ।
ਅਲੀਓਸ਼ਾ ਨੇ ਇੱਟਾਂ ਦੇ ਸਟੋਵ 'ਤੇ ਪਿਆ ਪਿਆਂ ਹੀ ਅਜਗਰ ਦੇ ਪੁਤ ਨੂੰ ਇਹ ਗੱਲ ਆਖੀ:
"ਮੇਰੇ ਬੁਢੇ ਪਿਓ, ਗਿਰਜੇ ਦੇ ਪਾਦਰੀ ਲਿਓਨਤੀ ਕੋਲ ਇਕ ਬਹੁਤ ਵੱਡੀ ਗਾਂ ਸੀ, ਬਹੁਤ ਚਰਨ ਵਾਲੀ ਗਾਂ। ਏਹ ਗਾਂ, ਵੱਡੀ ਪੇਟੂ ਗਾਂ ਸ਼ਰਾਬ ਦੀਆਂ ਭੱਠੀਆਂ ਤੇ ਜਾਂਦੀ ਤੇ ਲਾਹਣ ਦੇ ਭਰੇ ਹੋਏ ਪੀਪਿਆਂ ਦੇ ਪੀਪੇ ਹੜਪ ਜਾਂਦੀ, ਤੇ ਇਕ ਵਾਰੀ ਏਦਾਂ ਲਾਹਣ ਹੜਪਣ ਮਗਰੋਂ ਉਹ ਝੀਲ ਤੇ ਗਈ ਤੇ ਝੀਲ ਦਾ ਸਾਰਾ ਪਾਣੀ ਪੀ ਗਈ। ਤੇ ਫੇਰ ਓਥੇ ਹੀ ਉਹਦਾ ਢਿੱਡ ਪਾਟ ਗਿਆ। ਤੇ ਮੈਨੂੰ ਜਾਪਦੇ ਕਿ ਤੇਰਾ ਵੀ, ਤੁਗਾਰਿਨ, ਏਥੇ ਮੇਜ਼ ਕੋਲ ਹੀ ਢਿਡ ਪਾਟ ਜਾਣੈ।"
ਅਲੀਓਸ਼ਾ ਦੀ ਇਸ ਗੱਲ ਤੇ ਤੁਗਾਰਿਨ ਗੁੱਸੇ ਵਿਚ ਆ ਗਿਆ ਤੇ ਉਹਨੇ ਅਸਪਾਤ ਦਾ ਫੁਲਦਾਰ ਛੁਰਾ ਉਹਨੂੰ ਵਗਾਹ ਮਾਰਿਆ, ਪਰ ਅਲੀਓਸ਼ਾ ਪਾਪੋਵਿਚ ਦੋ ਹਡ ਪੈਰ ਬੜੇ ਕੂਲੇ ਸਨ ਤੇ ਉਹ ਝਕਾਨੀ ਦੇਕੇ ਸ਼ੀਸ਼ਮ ਦੇ ਮੇਜ਼ ਓਹਲੇ ਹੋ ਗਿਆ। ਤੇ ਅਲੀਓਸ਼ਾ ਨੇ ਉਹਨੂੰ ਆਖਿਆ :
"ਹਾਰਦਿਕ ਧੰਨਵਾਦ ਤੇਰਾ, ਸੂਰਬੀਰ ਤੁਗਾਰਿਨ, ਅਜਗਰ ਦੇ ਪੁਤ ਕਿ ਤੂੰ ਆਪਣਾ ਅਸਪਾਤ ਦਾ ਫੁਲਦਾਰ ਛੁਰਾ ਮੈਨੂੰ ਦੇ ਦਿਤੇ ਕਿ ਮੈਂ ਤੇਰੀ ਗੋਰੀ ਹਿੱਕ ਚੀਰ ਸੁੱਟਾਂ ਤੇ ਤੇਰੀਆਂ ਚਮਕਦਾਰ ਅੱਖਾਂ ਵਿਚੋ ਡੇਲੇ ਕੱਢ ਸੁੱਟਾਂ।"
ਏਨੇ ਨੂੰ ਮਾਰਿਸਕੇ, ਪਾਰਾਨ ਦਾ ਪੁਤ, ਮੇਜ਼ ਕੋਲੋ ਉਛਲਿਆ ਤੇ ਉਹਨੇ ਤੁਗਾਰਿਨ ਨੂੰ ਕਾਬੂ ਕਰ ਲਿਆ ਤੇ ਉਹਨੇ ਉਸ ਨੂੰ ਏਡੇ ਜ਼ੋਰ ਨਾਲ ਧੱਕ ਕੇ ਪੱਥਰ ਦੀ ਕੰਧ ਵਿਚ ਮਾਰਿਆ ਕਿ ਬਾਰੀਆਂ ਦੇ ਸ਼ੀਸ਼ੇ ਚੂਰ ਚੂਰ ਹੋਕੇ ਹੇਠਾਂ ਆ ਪਏ।
ਤੇ ਫੇਰ ਮਾਰਿਸ਼ਕੇ ਨੇ ਅਲੀਓਸ਼ਾ ਨੂੰ ਆਖਿਆ:
"ਹਾ ਫੁਲਦਾਰ ਛੁਰਾ ਮੈਨੂੰ ਫੜਾ, ਅਲੀਓਸ਼ਾ, ਮੈਂ ਅਜਗਰ ਦੇ ਪੁਤ ਦੀ ਗੋਰੀ ਹਿੱਕ ਚੀਰ ਸੁਟਾਂਗਾ ਤੇ ਉਹਦੀਆਂ ਅੱਖਾਂ ਕੱਢ ਦਿਆਂਗਾ।"
ਪਰ ਅਲੀਓਸਾ ਨੇ ਜਵਾਬ ਦਿੱਤਾ :
"ਚਿਟੇ ਪੱਥਰ ਦੇ ਬਣੇ ਹਾਲ ਕਮਰਿਆਂ ਨੂੰ ਖਰਾਬ ਨਾ ਕਰ, ਮਾਰਿਸਕੇ। ਏਹਨੂੰ ਛੱਡ ਦੇ, ਬਾਹਰ ਖੁਲ੍ਹੇ ਮੈਦਾਨ ਵਿਚ ਚਲਾ ਜਾਵੇ। ਏਹ ਬਹੁਤੀ ਦੂਰ ਨਹੀਂ ਜਾ ਸਕਣ ਲੱਗਾ ਤੇ ਭਲਕੇ ਖੁਲ੍ਹੇ ਮੈਦਾਨ ਵਿਚ ਆਪਾਂ ਏਹਨੂੰ ਜਾ ਟਕਰਾਂਗੇ।"
ਅਗਲੇ ਦਿਨ ਜਿੱਨਾ ਸਵਖਤੇ ਹੋ ਸਕਦਾ ਸੀ, ਸੂਰਜ ਚੜ੍ਹਦੇ ਨਾਲ ਹੀ ਮਾਰਿਸਕੋ, ਪਾਰਾਨ